ਅਗਨੀਪਥ ਯੋਜਨਾ : ਬਿਹਾਰ ''ਚ ਪ੍ਰਦਰਸ਼ਨਕਾਰੀਆਂ ਨੇ ਤਿੰਨ ਰੇਲ ਗੱਡੀਆਂ ਦੀਆਂ 26 ਬੋਗੀਆਂ ''ਚ ਲਗਾਈ ਅੱਗ

Friday, Jun 17, 2022 - 03:31 PM (IST)

ਅਗਨੀਪਥ ਯੋਜਨਾ : ਬਿਹਾਰ ''ਚ ਪ੍ਰਦਰਸ਼ਨਕਾਰੀਆਂ ਨੇ ਤਿੰਨ ਰੇਲ ਗੱਡੀਆਂ ਦੀਆਂ 26 ਬੋਗੀਆਂ ''ਚ ਲਗਾਈ ਅੱਗ

ਪਟਨਾ (ਭਾਸ਼ਾ)- ਬਿਹਾਰ 'ਚ ਹਥਿਆਰਬੰਦ ਫ਼ੋਰਸਾਂ ਦੀ ਭਰਤੀ ਦੀ ਨਵੀਂ 'ਅਗਨੀਪਥ ਯੋਜਨਾ' ਖ਼ਿਲਾਫ਼ ਵਿਰੁੱਧ ਗੁੱਸੇ 'ਚ ਆਏ ਨੌਜਵਾਨਾਂ ਦਾ ਪ੍ਰਦਰਸ਼ਨ ਸ਼ੁੱਕਰਵਾਰ ਨੂੰ ਤੀਜੇ ਦਿਨ ਵੀ ਜਾਰੀ ਰਿਹਾ ਕਿਉਂਕਿ ਪ੍ਰਦਰਸ਼ਨਕਾਰੀਆਂ ਨੇ ਤਿੰਨ ਰੇਲ ਗੱਡੀਆਂ ਦੀਆਂ 26 ਬੋਗੀਆਂ ਨੂੰ ਅੱਗ ਲਾ ਦਿੱਤੀ। ਸਮਸਤੀਪੁਰ ਜ਼ਿਲ੍ਹੇ 'ਚ ਪ੍ਰਦਰਸ਼ਨਕਾਰੀਆਂ ਨੇ ਨਵੀਂ ਦਿੱਲੀ ਤੋਂ ਦਰਭੰਗਾ ਜਾ ਰਹੀ ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈਸ ਟਰੇਨ ਦੇ 10 ਡੱਬਿਆਂ ਨੂੰ ਅੱਗ ਲਾ ਦਿੱਤੀ। ਆਰ.ਪੀ.ਐੱਫ. ਦੇ ਸਬ-ਇੰਸਪੈਕਟਰ ਨਿਰੰਜਨ ਕੁਮਾਰ ਸਿਨਹਾ ਨੇ ਦੱਸਿਆ ਕਿ ਦਿੱਲੀ ਤੋਂ ਜੈਨਗਰ ਜਾ ਰਹੀ ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈਸ ਟਰੇਨ ਦੇ ਕਰੀਬ 10 ਡੱਬੇ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ਸਮਸਤੀਪੁਰ ਦੇ ਰੇਲ ਗੁਮਟੀ ਨੰਬਰ 54 'ਤੇ ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਾਇਆ ਅਤੇ ਸ਼ਹਿਰ 'ਚ ਸੜਕਾਂ 'ਤੇ ਖੜ੍ਹੇ ਇਕ ਦਰਜਨ ਤੋਂ ਵੱਧ ਗੱਡੀਆਂ 'ਚ ਭੰਨਤੋੜ ਕੀਤੀ। ਮੁਹੱਦੀਨਗਰ ਥਾਣਾ ਇੰਚਾਰਜ ਉਮੇਸ਼ ਪਾਸਵਾਨ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਜੰਮੂ ਤੋਂ ਗੁਹਾਟੀ ਜਾ ਰਹੀ ਲੋਹਿਤ ਐਕਸਪ੍ਰੈੱਸ ਰੇਲ ਗੱਡੀ ਨੂੰ ਮੁਹੱਦੀਨਗਰ ਸਟੇਸ਼ਨ 'ਤੇ ਅੱਗ ਲਗਾ ਦਿੱਤੀ, ਜਿਸ ਕਾਰਨ ਉਕਤ ਰੇਲ ਗੱਡੀ ਦੇ 6 ਡੱਬੇ ਸੜ ਕੇ ਸੁਆਹ ਹੋ ਗਏ।

PunjabKesari

ਲਖੀਸਰਾਏ 'ਚ ਪ੍ਰਦਰਸ਼ਨਕਾਰੀਆਂ ਨੇ ਨਵੀਂ ਦਿੱਲੀ ਤੋਂ ਭਾਗਲਪੁਰ ਜਾ ਰਹੀ ਵਿਕਰਮਸ਼ਿਲਾ ਐਕਸਪ੍ਰੈਸ ਰੇਲ ਗੱਡੀ ਨੂੰ ਅੱਗ ਲਗਾ ਦਿੱਤੀ। ਇਸ ਰੇਲ ਗੱਡੀ ਦੀਆਂ 12 ਬੋਗੀਆਂ ਅੱਗ ਲੱਗਣ ਕਾਰਨ ਨੁਕਸਾਨੀਆਂ ਗਈਆਂ। ਘਟਨਾ ਦੀ ਸੂਚਨਾ ਮਿਲਣ ’ਤੇ ਆਰ.ਪੀ.ਐੱਫ ਅਤੇ ਸਥਾਨਕ ਪੁਲਸ ਵੱਲੋਂ ਸਥਿਤੀ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਗਲਪੁਰ 'ਚ ਗੁੱਸੇ 'ਚ ਆਏ ਨੌਜਵਾਨਾਂ ਨੇ ਕਾਹਲਗਾਂਵ ਰੇਲਵੇ ਸਟੇਸ਼ਨ 'ਤੇ ਜੈਨਗਰ ਹਾਵੜਾ ਡਾਊਨ ਰੇਲ ਗੱਡੀ ਨੂੰ ਰੋਕ ਦਿੱਤਾ ਅਤੇ ਰੇਲਵੇ ਟਰੈਕ 'ਤੇ ਖੜ੍ਹ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਾਹਲਗਾਓਂ ਰੇਲਵੇ ਸਟੇਸ਼ਨ ਮੈਨੇਜਰ ਵਰਿੰਦਰ ਮੰਡਲ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਕਾਹਲਗਾਓਂ ਦੇ ਉਪ ਮੰਡਲ ਅਧਿਕਾਰੀ ਅਤੇ ਸਥਾਨਕ ਪੁਲਸ ਨੂੰ ਦੇ ਦਿੱਤੀ ਗਈ ਹੈ। ਰੇਲਵੇ ਪੁਲਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਅੰਦੋਲਨਕਾਰੀ ਵਿਦਿਆਰਥੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬਕਸਰ 'ਚ ਪ੍ਰਦਰਸ਼ਨਕਾਰੀਆਂ ਨੇ ਹਾਵੜਾ-ਦਿੱਲੀ ਮੁੱਖ ਰੇਲ ਮਾਰਗ 'ਤੇ ਰੇਲ ਆਵਾਜਾਈ ਵਿਚ ਵਿਘਨ ਪਾ ਕੇ ਡੁਮਰਾਓਂ ਅਤੇ ਬੀਹੀਆ ਰੇਲਵੇ ਸਟੇਸ਼ਨਾਂ ਦੇ ਨੇੜੇ ਰੇਲਵੇ ਟ੍ਰੈਕ ਨੂੰ ਬੰਦ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਡੁਮਰਾਓਂ ਰੇਲਵੇ ਕਰਾਸਿੰਗ ਨੇੜੇ ਟਾਇਰ ਸਾੜ ਕੇ ਰੇਲਵੇ ਟਰੈਕ ਜਾਮ ਕਰ ਦਿੱਤਾ ਅਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਵੈਸ਼ਾਲੀ ਜ਼ਿਲ੍ਹੇ ਦੇ ਹਾਜੀਪੁਰ ਸਥਿਤ ਈਸਟ ਸੈਂਟਰਲ ਰੇਲਵੇ ਦੇ ਹੈੱਡਕੁਆਰਟਰ ਤੋਂ ਨੌਜਵਾਨਾਂ ਦੇ ਚੱਲ ਰਹੇ ਧਰਨੇ ਕਾਰਨ ਕਰੀਬ 20 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਕਈ ਹੋਰ ਬਦਲਵੇਂ ਰੂਟਾਂ 'ਤੇ ਚਲਾਈਆਂ ਗਈਆਂ ਹਨ।

PunjabKesari


author

DIsha

Content Editor

Related News