ਫਿਰ ਤੋਂ ਵਿਵਾਦਾਂ ''ਚ ਲਾਲੂ ਦੇ ਪੁੱਤਰ ਤੇਜ਼ ਪ੍ਰਤਾਪ, ਆਰ.ਜੇ.ਡੀ ਦੇ ਨੇਤਾ ਦੀ ਕੁੱਟਮਾਰ ਦਾ ਲੱਗਿਆ ਦੋਸ਼

06/24/2017 10:04:21 AM

ਨਵੀਂ ਦਿੱਲੀ—ਆਰ.ਜੇ.ਡੀ. ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦਾ ਅੱਜ ਕੱਲ੍ਹ ਸਮਾਂ ਠੀਕ ਨਹੀਂ ਚੱਲ ਰਿਹਾ ਹੈ। ਲਾਲੂ ਦੇ ਦੋਵੇਂ ਪੁੱਤਰ ਪਿਛਲੇ ਕਈ ਦਿਨਾਂ ਤੋਂ ਵਿਵਾਦਾਂ 'ਚ ਹਨ। ਇਸ ਸਮੇਂ 'ਚ ਲਾਲੂ ਦੇ ਵੱਡੇ ਪੁੱਤਰ ਅਤੇ ਸਿਹਤ ਮੰਤਰੀ ਤੇਜ਼ ਪ੍ਰਤਾਪ ਵਿਵਾਦਾਂ 'ਚ ਆ ਗਏ ਹਨ। ਉਨ੍ਹਾਂ ਦੇ ਉੱਪਰ ਆਪਣੇ ਹੀ ਪਾਰਟੀ ਦੇ ਇਕ ਨੇਤਾ ਦੀ ਕੁੱਟਮਾਰ ਕਰਨ ਦਾ ਦੋਸ਼ ਲੱਗਿਆ ਹੈ। ਖਬਰ ਦੇ ਮੁਤਾਬਕ ਆਰ.ਜੇ.ਡੀ. ਦੇ ਇਸ ਨੇਤਾ ਦਾ ਨਾਂ ਹੈ ਸਨੋਜ ਯਾਦਵ ਜੋ ਕਿ ਪਾਰਟੀ ਦੇ ਕਾਰਜ ਕਮੇਟੀ ਦੇ ਮੈਂਬਰ ਵੀ ਹਨ। ਲਾਲੂ ਨੇ ਆਪਣੇ ਸਰਕਾਰੀ ਆਵਾਸ 10 ਸਰਕੁਲਰ ਰੋਡ 'ਤੇ ਇਫਤਾਰ ਪਾਰਟੀ ਦਾ ਆਯੋਜਨ ਕੀਤਾ। ਜਿਸ 'ਚ ਸ਼ਿਰਕਤ ਕਰਨ ਸਨੋਜ ਯਾਦਵ ਵੀ ਪਹੁੰਚੇ ਸੀ। ਇਸ ਦੌਰਾਨ ਸਨੋਜ ਯਾਦਵ ਦਾ ਤੇਜ਼ ਪ੍ਰਤਾਪ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਕਾਰਨ ਨਾਲ ਤੇਜ਼ ਪ੍ਰਤਾਪ ਨੇ ਸਰੋਜ ਯਾਦਵ ਦੇ ਘਰ ਦੇ ਅੰਦਰ ਹੀ ਖੂਬ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੇ ਨਾਲ ਗਾਲੀ-ਗਲੋਚ ਵੀ ਕੀਤੀ।


Related News