ਟਰੰਪ ਤੋਂ ਬਾਅਦ ਹੁਣ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕਿਹਾ, ''ਮੈਨੂੰ ਭਾਰਤ ਦੀ ਦਵਾਈ ''ਤੇ ਭਰੋਸਾ''

Wednesday, Jul 08, 2020 - 11:52 PM (IST)

ਟਰੰਪ ਤੋਂ ਬਾਅਦ ਹੁਣ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕਿਹਾ, ''ਮੈਨੂੰ ਭਾਰਤ ਦੀ ਦਵਾਈ ''ਤੇ ਭਰੋਸਾ''

ਰੀਓ ਡੀ ਜੇਨੇਰੀਓ - ਕੋਰੋਨਵਾਇਰਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਬਾਅਦ ਦੂਜਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ ਹਾਈਡ੍ਰੋਕਸੀਕਲੋਰੋਕਵਿਨ ਦਵਾਈ ਨੂੰ ਲੈ ਕੇ ਭਰੋਸਾ ਜਤਾਇਆ ਹੈ। ਉਨ੍ਹਾਂ ਆਖਿਆ ਕਿ ਉਹ ਇਸ ਦਵਾਈ ਦੀ ਮਦਦ ਨਾਲ ਕੋਰੋਨਾਵਾਇਰਸ ਦੀ ਲਾਗ ਤੋਂ ਜ਼ਿਆਦਾ ਹੀ ਉਭਰ ਆਉਣਗੇ। ਦੱਸ ਦਈਏ ਕਿ ਹੁਣ ਤੱਕ ਇਹ ਸਾਬਿਤ ਨਹੀਂ ਹੋਇਆ ਹੈ ਕਿ ਕੋਰੋਨਾਵਾਇਰਸ ਖਿਲਾਫ ਇਹ ਦਵਾਈ ਕਿੰਨੀ ਕਾਰਗਰ ਹੈ। ਜ਼ਿਕਰਯੋਗ ਹੈ ਕਿ ਅਮਰੀਕਾ, ਬ੍ਰਾਜ਼ੀਲ ਸਮੇਤ ਦੁਨੀਆ ਦੇ 50 ਤੋਂ ਜ਼ਿਆਦਾ ਦੇਸ਼ਾਂ ਨੇ ਹਾਈਡ੍ਰਾਕਸੀਕਲੋਰੋਕਵਿਨ ਦੀਆਂ ਕਰੋੜਾਂ ਗੋਲੀਆਂ ਭਾਰਤ ਤੋਂ ਖਰੀਦੀਆਂ ਸਨ। ਭਾਰਤ ਇਸ ਦਵਾਈ ਦੇ ਪ੍ਰਮੁੱਖ ਉਤਪਾਦਕਾਂ ਵਿਚੋਂ ਇਕ ਹੈ।

ਮੰਗਲਵਾਰ ਨੂੰ ਜਾਂਚ ਰਿਪੋਰਟ ਆਈ ਸੀ ਪਾਜ਼ੇਟਿਵ
ਬੋਲਸੋਨਾਰੋ ਨੇ ਆਖਿਆ ਕਿ ਮੰਗਲਵਾਰ ਨੂੰ ਉਨ੍ਹਾਂ ਦੀ ਕੋਰੋਨਾ ਜਾਂਚ ਰਿਪੋਰਟ ਪਾਜ਼ੇਟਿਵ ਆਈ। ਰਾਸ਼ਟਰਪਤੀ ਨੇ ਪੱਤਰਕਾਰਾਂ ਨੂੰ ਆਖਿਆ ਕਿ ਬੁਖਾਰ, ਥਕਾਵਟ ਮਹਿਸੂਸ ਹੋਣ ਤੋਂ ਬਾਅਦ ਉਨ੍ਹਾਂ ਨੇ ਫੇਫੜੇ ਦਾ ਐਕਸ-ਰੇਅ ਕਰਾਇਆ। ਮੰਗਲਵਾਰ ਨੂੰ ਉਨ੍ਹਾਂ ਦਾ ਬੁਖਾਰ ਘੱਟ ਹੋ ਗਿਆ ਅਤੇ ਉਨ੍ਹਾਂ ਦਾ ਕ੍ਰੈਡਿਟ ਹਾਈਡ੍ਰਾਕਸੀਕਲੋਰੋਕਵਿਨ ਨੂੰ ਦਿੱਤਾ।

ਮਾਸਕ ਹਟਾਉਣ ਨੂੰ ਲੈ ਕੇ ਹੋ ਰਹੀ ਆਲੋਚਨਾ
ਬੋਲਸੋਨਾਰੋ ਪੱਤਰਕਾਰਾਂ ਸਾਹਮਣੇ ਪਿੱਛੇ ਹਟੇ ਅਤੇ ਇਹ ਦਿਖਾਉਣ ਲਈ ਆਪਣਾ ਮਾਸਕ ਹਟਾ ਦਿੱਤਾ ਕਿ ਉਹ ਸਿਹਤਮੰਦ ਹਨ। ਉਨ੍ਹਾਂ ਦੇ ਇਸ ਕਦਮ ਨੂੰ ਲੈ ਕੇ ਖੂਬ ਆਲੋਚਨਾ ਹੋ ਰਹੀ ਹੈ। ਸੱਜੇ ਪੱਖੀ ਨੇਤਾ ਬੋਲਸੋਨਾਰੋ ਨੇ ਰਾਜਧਾਨੀ ਬ੍ਰਾਸੀਲੀਆ ਵਿਚ ਆਪਣੇ ਸਾਹਮਣੇ ਇਕੱਠੇ ਹੋਏ ਪੱਤਰਕਾਰਾਂ ਨੂੰ ਮਾਸਕ ਪਾ ਕੇ ਜਾਂਚ ਰਿਪੋਰਟ ਬਾਰੇ ਦੱਸਿਆ। ਜਦਕਿ ਉਹ ਬਗੈਰ ਮਾਸਕ ਲਾਏ ਹੀ ਲੋਕਾਂ ਵਿਚ ਜਾਣ ਨੂੰ ਲੈ ਕੇ ਚਰਚਾ ਵਿਚ ਰਹੇ ਹਨ।

ਟਰੰਪ ਤੋਂ ਬਾਅਦ ਬੋਲਸੋਨਾਰੋ ਨੇ ਖਾਂਦੀ ਹਾਈਡ੍ਰਾਕਸੀਕਲੋਰੋਕਵਿਨ
ਬੋਲਸੋਨਾਰੋ ਨੇ ਆਖਿਆ ਕਿ ਮੈਂ ਠੀਕ ਹਾਂ, ਆਮ ਹਾਂ। ਇਥੋਂ ਤੱਕ ਕਿ ਮੈਂ ਇਥੇ ਘੁੰਮਣਾ ਚਾਹੁੰਦਾ ਹਾਂ ਪਰ ਮੈਡੀਕਲ ਸੁਝਾਅ ਦੇ ਚੱਲਦੇ ਮੈਂ ਅਜਿਹਾ ਨਹੀਂ ਕਰ ਸਕਦਾ। ਮੰਗਲਵਾਰ ਰਾਤ ਉਨ੍ਹਾਂ ਨੇ ਫੇਸਬੁੱਕ 'ਤੇ ਇਕ ਵੀਡੀਓ ਪੋਸਟ ਕੀਤੀ, ਜਿਸ ਵਿਚ ਉਹ ਹਾਈਡ੍ਰਾਕਸੀਕਲੋਰੋਕਵਿਨ ਦੀ ਤੀਜੀ ਖੁਰਾਕ ਲੈਂਦੇ ਨਜ਼ਰ ਆ ਰਹੇ ਹਨ। ਇਸ ਦਵਾਈ ਦਾ ਸਮਰਥਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕੀਤਾ ਹੈ। ਹਾਲਾਂਕਿ, ਬਿ੍ਰਟੇਨ ਅਤੇ ਅਮਰੀਕਾ ਵਿਚ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਕੀਤੇ ਗਏ ਅਧਿਐਨਾਂ ਵਿਚ ਇਹ ਪਾਇਆ ਗਿਆ ਕਿ ਇਹ ਦਵਾਈ ਕਾਰਗਰ ਨਹੀਂ ਹੈ ਅਤੇ ਦਿਲ 'ਤੇ ਆਪਣੇ ਮਾੜੇ ਪ੍ਰਭਾਵ ਨੂੰ ਲੈ ਕੇ ਕਦੇ-ਕਦੇ ਘਾਤਕ ਵੀ ਸਾਬਤ ਹੋ ਰਹੀ ਹੈ।

ਬੋਲਸੋਨਾਰੋ ਨੇ ਕਿਹਾ - ਮੇਰੇ 'ਤੇ ਕੰਮ ਕਰ ਰਹੀ ਇਹ ਦਵਾਈ
ਬੋਲਸੋਨਾਰੋ ਨੇ ਇਸ ਦਵਾਈ ਦੀ ਖੁਰਾਕ ਇਕ ਗਲਾਸ ਪਾਣੀ ਦੇ ਨਾਲ ਲੈਂਦੇ ਹੋਏ ਕਿਹਾ ਕਿ ਅੱਜ ਮੈਂ ਕਾਫੀ ਚੰਗਾ ਮਹਿਸੂਸ ਕਰ ਰਿਹਾ ਹਾਂ, ਇਸ ਲਈ ਨਿਸ਼ਚਤ ਤੌਰ 'ਤੇ ਇਹ ਕੰਮ ਕਰ ਰਿਹਾ ਹਾਂ। ਅੱਜ ਅਸੀਂ ਇਹ ਜਾਣਦੇ ਹਾਂ ਕਿ ਹੋਰ ਉਪਾਅ ਵੀ ਕੋਰੋਨਾਵਾਇਰਸ ਦੇ ਇਲਾਜ ਵਿਚ ਮਦਦ ਕਰ ਸਕਦੇ ਹਨ। ਅਸੀਂ ਜਾਣਦੇ ਹਾਂ ਕਿ ਉਨ੍ਹਾਂ ਵਿਚੋਂ ਕਿਸੇ ਨੇ ਵੀ ਆਪਣੀ ਕਾਰਗਰਤਾ ਵਿਗਿਆਨਕ ਰੂਪ ਤੋਂ ਸਾਬਤ ਨਹੀਂ ਕੀਤੀ ਹੈ ਪਰ ਮੈਂ ਇਕ ਅਜਿਹਾ ਵਿਅਕਤੀ ਹਾਂ ਜਿਸ 'ਤੇ ਇਹ ਅਸਰ ਕਰ ਰਹੀ ਹੈ। ਇਸ ਲਈ ਮੈਂ ਹਾਈਡ੍ਰਾਕਸੀਕਲੋਰੋਕਵਿਨ 'ਤੇ ਭਰੋਸਾ ਕਰ ਰਿਹਾ ਹਾਂ।
 


author

Khushdeep Jassi

Content Editor

Related News