ਮਹਿਲਾ ਕੈਦੀ ਦੀ ਮੌਤ ਤੋਂ ਬਾਅਦ ਇੰਦਰਾਣੀ ਸਮੇਤ 200 ਵਿਅਕਤੀਆਂ ਵਿਰੁੱਧ ਮਾਮਲਾ ਦਰਜ

Tuesday, Jun 27, 2017 - 01:58 AM (IST)

ਮੁੰਬਈ— ਬਾਇਕੁਲਾ ਜੇਲ ਵਿਚ ਇਕ ਮਹਿਲਾ ਕੈਦੀ ਦੀ ਮੌਤ ਤੋਂ ਬਾਅਦ ਸ਼ੀਲਾ ਬੋਹਰਾ ਕਤਲ ਮਾਮਲੇ ਦੀ ਮੁੱਖ ਦੋਸ਼ੀ ਇੰਦਰਾਣੀ ਮੁਖਰਜੀ ਸਮੇਤ ਲਗਭਗ 200 ਕੈਦੀਆਂ ਵਿਰੁੱਧ ਦੰਗੇ ਭੜਕਾਉਣ ਅਤੇ ਹੋਰਨਾਂ ਅਪਰਾਧਾਂ ਲਈ ਮਾਮਲਾ ਦਰਜ ਕੀਤਾ ਗਿਆ ਹੈ। ਕੈਦੀ ਮੰਜੂ ਦੀ ਸ਼ੁੱਕਰਵਾਰ ਦੀ ਰਾਤ ਨੂੰ ਇਕ ਸਰਕਾਰੀ ਹਸਪਤਾਲ 'ਚ ਮੌਤ ਹੋ ਗਈ ਸੀ। ਦੋਸ਼ ਹੈ ਕਿ ਜੇਲ ਦੀ ਇਕ ਮਹਿਲਾ ਅਧਿਕਾਰੀ ਨੇ ਉਸਨੂੰ ਕਥਿਤ ਤੌਰ 'ਤੇ ਕੁੱਟਿਆ ਸੀ। ਘਟਨਾ ਪਿੱਛੋਂ ਜੇਲ ਦੇ 6 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਇਕ ਪੁਲਸ ਅਧਿਕਾਰੀ ਮੁਤਾਬਿਕ ਕੁਝ ਕੈਦੀ ਜੇਲ ਦੀ ਛੱਤ 'ਤੇ ਚੜ੍ਹ ਗਏ ਅਤੇ ਅਖਬਾਰਾਂ ਸਾੜ ਦਿੱਤੀਆਂ। ਉਹ ਸਾਰਾ ਮਾਮਲਾ ਮੀਡੀਆ ਤਕ ਪਹੁੰਚਾਉਣਾ ਚਾਹੁੰਦੇ ਸਨ ਪਰ ਜੇਲ ਨਿਯਮਾਂ ਅਧੀਨ ਇਸ ਦੀ ਆਗਿਆ ਨਹੀਂ ਸੀ। ਇਸ ਜੇਲ 'ਚ 251 ਦੇ ਲਗਭਗ ਮਹਿਲਾ ਕੈਦੀ ਹਨ। ਇੰਦਰਾਣੀ 'ਤੇ 24 ਅਪ੍ਰੈਲ 2012 ਨੂੰ ਆਪਣੀ 24 ਸਾਲਾ ਬੇਟੀ ਦਾ ਕਤਲ ਕਰਨ ਦਾ ਦੋਸ਼ ਹੈ।


Related News