ਲੋਕ ਸਭਾ ਚੋਣਾਂ ਤੋਂ ਬਾਅਦ ਸੜਕਾਂ ’ਤੇ ਮਿਲੇ ਸੈਂਕੜੇ ਵੋਟਰ ID ਕਾਰਡ, ਪਈਆਂ ਭਾਜੜਾਂ

Friday, Jun 21, 2024 - 01:08 PM (IST)

ਲੋਕ ਸਭਾ ਚੋਣਾਂ ਤੋਂ ਬਾਅਦ ਸੜਕਾਂ ’ਤੇ ਮਿਲੇ ਸੈਂਕੜੇ ਵੋਟਰ ID ਕਾਰਡ, ਪਈਆਂ ਭਾਜੜਾਂ

ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਕਲਿਆਣ ਦੇ ਸ਼ੀਲ ਰੋਡ ’ਤੇ ਬੁੱਧਵਾਰ ਨੂੰ ਸੈਂਕੜਿਆਂ ਦੀ ਗਿਣਤੀ ’ਚ ਵੋਟਰ ਆਈ. ਡੀ. ਕਾਰਡ ਮਿਲਣ ਨਾਲ ਭਾਜੜਾਂ ਪੈ ਗਈਆਂ। ਇਕ ਮੀਡੀਆ ਰਿਪੋਰਟ ਮੁਤਾਬਕ ਸਥਾਨਕ ਲੋਕਾਂ ਨੇ ਵੋਟਰ ਆਈ. ਡੀ. ਕਾਰਡ ਦੇਖੇ ਅਤੇ ਤੁਰੰਤ ਮਾਨਪਾੜਾ ਪੁਲਸ ਨੂੰ ਇਸਦੀ ਸੂਚਨਾ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਾਰੇ ਵੋਟਰ ਆਈ. ਡੀ. ਕਾਰਡ ਜ਼ਬਤ ਕਰ ਲਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਮੁਤਾਬਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਵੋਟਰ ਆਈ. ਡੀ. ਕਾਰਡ ਉੱਥੇ ਕਿਵੇਂ ਪਹੁੰਚੇ?

ਇਹ ਵੀ ਪੜ੍ਹੋ -ਰਾਤ ਨੂੰ ਮਿਲ ਗਿਆ ਸੀ ਪੇਪਰ, ਫੁੱਫੜ ਨੇ ਕਰਵਾਈ ਸੈਟਿੰਗ, NEET ਪੇਪਰ ਲੀਕ ਮਾਮਲੇ 'ਚ ਵਿਦਿਆਰਥੀ ਦਾ ਵੱਡਾ ਖੁਲਾਸਾ

ਦੱਸ ਦੇਈਏ ਕਿ ਇਹ ਘਟਨਾ ਚੋਣ ਪ੍ਰਕਿਰਿਆ ’ਚ ਗੰਭੀਰ ਲਾਪ੍ਰਵਾਹੀ ਜਾਂ ਧੋਖਾਦੇਹੀ ਵੱਲ ਇਸ਼ਾਰਾ ਕਰ ਸਕਦੀ ਹੈ। ਸਥਾਨਕ ਨਿਵਾਸੀਆਂ ਨੇ ਇਸ ਘਟਨਾ ’ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਉੱਚਿਤ ਜਾਂਚ ਦੀ ਮੰਗ ਕੀਤੀ ਹੈ। ਉਥੇ ਹੀ ਚੋਣ ਕਮਿਸ਼ਨ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਨੇ ਸ਼ਹਿਰ ’ਚ ਸਿਆਸੀ ਅਤੇ ਸਮਾਜਿਕ ਚਰਚਾ ਨੂੰ ਜਨਮ ਦੇ ਦਿੱਤਾ ਹੈ ਅਤੇ ਲੋਕ ਚੋਣ ਪ੍ਰਕਿਰਿਆ ਦੀ ਸੁਰੱਖਿਆ ’ਤੇ ਸਵਾਲ ਉਠਾ ਰਹੇ ਹਨ। 

ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ

ਮਾਨਪਾੜਾ ਥਾਣੇ ਦੇ ਸੀਨੀਅਰ ਪੁਲਸ ਇੰਸਪੈਕਟਰ ਵਿਜੇ ਕਾਬਦਾਨੇ ਨੇ ਦੱਸਿਆ ਕਿ ਬਹੁਤ ਸਾਰੇ ਵੋਟਰ ਆਈ. ਡੀ. ਕਾਰਡ ਮਿਲੇ ਹਨ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ’ਚ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਵੋਟਰ ਆਈ. ਡੀ. ਕਾਰਡ ਕਿਸਦੇ ਹਨ ਅਤੇ ਉੱਥੇ ਕਿਵੇਂ ਪਹੁੰਚੇ? ਕੁਝ ਸਥਾਨਕ ਨਿਵਾਸੀਆਂ ਦਾ ਮੰਨਣਾ ਹੈ ਕਿ ਇਹ ਕਿਸੇ ਸਿਆਸੀ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਹੈ, ਜਦਕਿ ਹੋਰ ਇਸ ਨੂੰ ਪ੍ਰਸ਼ਾਸਨਿਕ ਲਾਪ੍ਰਵਾਹੀ ਦਾ ਨਤੀਜਾ ਮੰਨ ਰਹੇ ਹਨ। ਪੁਲਸ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰ ਰਹੀ ਹੈ, ਜਿਸ ’ਚ ਇਹ ਦੇਖਣਾ ਵੀ ਸ਼ਾਮਲ ਹੈ ਕਿ ਕੀ ਇਹ ਕਿਸੇ ਸੰਗਠਿਤ ਗਿਰੋਹ ਦਾ ਕੰਮ ਸੀ, ਜੋ ਚੋਣ ਧੋਖਾਦੇਹੀ ਦੀ ਯੋਜਨਾ ਬਣਾ ਰਿਹਾ ਸੀ।

ਇਹ ਵੀ ਪੜ੍ਹੋ - ਉੱਤਰਾਖੰਡ 'ਚ ਵੱਡਾ ਹਾਦਸਾ: 23 ਲੋਕਾਂ ਨੂੰ ਲਿਜਾ ਰਿਹਾ ਟੈਂਪੂ ਟਰੈਵਲਰ ਨਦੀ 'ਚ ਡਿੱਗਾ, ਹੁਣ ਤਕ 12 ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News