ਜ਼ਿੱਦ ਕਰਕੇ ਲਵ ਮੈਰਿਜ ਕਰਵਾਉਣ ਤੋਂ ਬਾਅਦ ਪੇਟ 'ਚ ਪਲ ਰਹੇ ਬੱਚੇ ਸਮੇਤ ਕੀਤੀ ਖੁਦਕੁਸ਼ੀ

02/14/2018 11:39:24 AM

ਪੰਚਕੂਲਾ — ਵੈਲੇਨਟਾਈਨ ਡੇਅ ਤੋਂ ਇਕ ਦਿਨ ਪਹਿਲਾਂ ਕਾਲਕਾ 'ਚ ਇਕ ਪ੍ਰੇਮ ਕਹਾਣੀ ਦਾ ਦਰਦਨਾਕ ਅੰਤ ਹੋ ਗਿਆ। ਮੰਗਲਵਾਰ ਨੂੰ ਕਾਲਕਾ ਦੀ ਰੇਲਵੇ ਕਾਲੋਨੀ 'ਚ ਰਹਿਣ ਵਾਲੀ ਕੌਸ਼ਲਿਆ(32) ਨੇ ਲਵ ਮੈਰਿਜ ਦੇ ਢਾਈ ਸਾਲ ਬਾਅਦ ਘਰ ਵਿਚ ਹੀ ਫੰਦਾ ਲਗਾ ਕੇ ਆਤਮ-ਹੱਤਿਆ ਕਰ ਲਈ। ਕੌਸ਼ਲਿਆ ਇੰਨੀ ਜ਼ਿਆਦਾ ਪਰੇਸ਼ਾਨ ਸੀ ਕਿ ਉਸਨੇ 3 ਮਹੀਨੇ ਦੀ ਗਰਭਵਤੀ ਹੋਣ ਦੇ ਬਾਵਜੂਦ ਇਹ ਖੌਫਨਾਕ ਕਦਮ ਚੁੱਕਿਆ। ਕੌਸ਼ਲਿਆ ਨੇ ਮਰਨ ਤੋਂ ਪਹਿਲਾਂ ਆਪਣੀ ਖੱਬੀ ਬਾਂਹ 'ਤੇ ਪੈੱਨ ਨਾਲ ਸੁਸਾਈਡ ਨੋਟ ਵੀ ਲਿਖਿਆ ਹੈ। ਉਸਨੇ ਲਿਖਿਆ ਕਿ ' ਮੇਰੇ ਇਕ ਗਲਤ ਫੈਸਲੇ ਨੇ ਅੱਜ ਮੈਨੂੰ ਇਥੇ ਪਹੁੰਚਾ ਦਿੱਤਾ। ਕਾਸ਼ ਮੈਂ ਆਪਣੇ ਮਾਂ-ਬਾਪ ਦੀ ਗੱਲ ਮੰਨੀ ਹੁੰਦੀ। ਧੰਨਵਾਦ ਪ੍ਰਭੂ। ਕਾਸ਼ ਮੇਰੇ ਪਤੀ ਨੇ ਮੇਰਾ ਸਾਥ ਦਿੱਤਾ ਹੁੰਦਾ।' 
ਮ੍ਰਿਤਕਾਂ ਦਾ ਪਤੀ ਪ੍ਰਮੋਦ ਕੁਮਾਰ ਇਲੈਕਟ੍ਰੀਸ਼ਿਅਨ ਅਤੇ ਪਲੰਬਰ ਦਾ ਕੰਮ ਕਰਦਾ ਹੈ। ਨਵੰਬਰ 2016 'ਚ ਦੋਵਾਂ ਨੇ ਲਵ ਮੈਰਿਜ ਕੀਤੀ ਸੀ। ਕੌਸ਼ਲਿਆ ਬੱਧੀ 'ਚ ਇਕ ਪ੍ਰਾਇਵੇਟ ਕੰਪਨੀ 'ਚ ਕੰਮ ਕਰਦੀ ਸੀ। ਉਹ ਹਿਮਾਚਲ ਦੇ ਮੰਡੀ ਜ਼ਿਲੇ ਦੇ ਇਕ ਪਿੰਡ ਦੀ ਰਹਿਣ ਵਾਲੀ ਸੀ। ਪ੍ਰਮੋਦ ਨੇ ਦੱਸਿਆ ਕਿ ਜਦੋਂ ਉਹ ਘਰ ਆਇਆ ਤਾਂ ਦੇਖਿਆ ਕਿ ਇਕ ਕਮਰੇ 'ਚ ਕੌਸ਼ਲਿਆ ਨੇ ਫਾਂਸੀ ਲਗਾਈ ਹੋਈ ਸੀ। ਕੌਸ਼ਲਿਆ ਨੂੰ ਹਸਪਤਾਲ ਲੈ ਕੇ ਗਏ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। 
ਕੌਸ਼ਲਿਆ ਦੇ ਪਿਤਾ ਨੇ ਦੱਸਿਆ ਕਿ ਵਿਆਹ ਦੇ ਕੁਝ ਸਮੇਂ ਤੋਂ ਬਾਅਦ ਹੀ ਬੇਟੀ ਨੂੰ ਪ੍ਰਮੋਦ ਦੀ ਮਾਂ ਅਤੇ ਉਸਦੀ ਭੈਣ ਚਾਰੂ ਤੰਗ ਕਰਨ ਲੱਗ ਗਏ ਸਨ।


Related News