ਦਿੱਲੀ, ਪੰਜਾਬ ਮਗਰੋਂ ਹੁਣ ਗੋਆ ’ਚ ਵੀ ‘ਆਪ’ ਨੂੰ ਮਿਲਿਆ ਸੂਬਾ ਪਾਰਟੀ ਦਾ ਦਰਜਾ

Tuesday, Aug 09, 2022 - 03:01 PM (IST)

ਦਿੱਲੀ, ਪੰਜਾਬ ਮਗਰੋਂ ਹੁਣ ਗੋਆ ’ਚ ਵੀ ‘ਆਪ’ ਨੂੰ ਮਿਲਿਆ ਸੂਬਾ ਪਾਰਟੀ ਦਾ ਦਰਜਾ

ਨਵੀਂ ਦਿੱਲੀ– ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਯਾਨੀ ਕਿ ਅੱਜ ਕਿਹਾ ਕਿ ਫਰਵਰੀ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਉਸ ਦੇ ਚੰਗੇ ਪ੍ਰਦਰਸ਼ਨ ਦੀ ਸਮੀਖਿਆ ਦੇ ਆਧਾਰ ’ਤੇ ਚੋਣ ਕਮਿਸ਼ਨ ਤੋਂ ਉਸ ਨੂੰ ਗੋਆ ’ਚ ‘ਸੂਬਾ ਪਾਰਟੀ’ ਦਾ ਦਰਜਾ ਮਿਲ ਗਿਆ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੂੰ ਦਿੱਲੀ ਅਤੇ ਪੰਜਾਬ ’ਚ ਸੂਬਾਈ ਪਾਰਟੀ ਦਾ ਦਰਜਾ ਪਹਿਲਾਂ ਹੀ ਮਿਲ ਚੁੱਕਾ ਹੈ, ਜਿੱਥੇ ਉਹ ਸੱਤਾ ’ਚ ਹੈ। 

ਇਹ ਵੀ ਪੜ੍ਹੋ- ਬਿਹਾਰ ’ਚ BJP ਨੂੰ ਝਟਕਾ; ਨਿਤੀਸ਼ ਕੁਮਾਰ ਨੇ NDA ਨਾਲੋਂ ਤੋੜਿਆ ਗਠਜੋੜ

PunjabKesari

ਚੋਣ ਕਮਿਸ਼ਨ ਤੋਂ ਮਿਲੇ ਅਧਿਕਾਰਤ ਪੱਤਰ ਦਾ ਹਵਾਲਾ ਦਿੰਦੇ ਹੋਏ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਮਗਰੋਂ ‘ਆਪ’ ਨੂੰ ਹੁਣ ਗੋਆ ’ਚ ਵੀ ਮਾਨਤਾ ਪ੍ਰਾਪਤ ਪਾਰਟੀ ਦਾ ਦਰਜ ਮਿਲ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਨੂੰ ਇਕ ਹੋਰ ਸੂਬੇ ’ਚ ਇਹ ਦਰਜਾ ਮਿਲ ਗਿਆ ਤਾਂ ਸਾਨੂੰ ਅਧਿਕਾਰਤ ਤੌਰ ’ਤੇ ਰਾਸ਼ਟਰੀ ਪਾਰਟੀ ਐਲਾਨ ਕੀਤਾ ਜਾਵੇਗਾ।  ਕੇਜਰੀਵਾਲ ਵਲੋਂ ਟਵਿੱਟਰ ’ਤੇ ਸਾਂਝਾ ਕੀਤੇ ਗਏ ਚੋਣ ਕਮਿਸ਼ਨ ਦੇ ਇਕ ਪੱਤਰ ਮੁਤਾਬਕ ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੇ ਪ੍ਰਦਰਸ਼ਨ ਦੀ ਸਮੀਖਿਆ ਦੇ ਆਧਾਰ ’ਤੇ ‘ਆਪ’ ਨੂੰ ਗੋਆ ’ਚ ਸੂਬਾ ਪਾਰਟੀ ਦੇ ਰੂਪ ਵਿਚ ਮਾਨਤਾ ਦੇ ਦਿੱਤੀ ਹੈ। ਮੈਂ ਹਰੇਕ ਵਲੰਟੀਅਰ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਲਈ ਵਧਾਈ ਦਿੰਦਾ ਹਾਂ। ਮੈਂ 'ਆਪ' ਅਤੇ ਇਸ ਦੀ ਵਿਚਾਰਧਾਰਾ ਵਿਚ ਵਿਸ਼ਵਾਸ ਪ੍ਰਗਟ ਕਰਨ ਲਈ ਲੋਕਾਂ ਦਾ ਧੰਨਵਾਦ ਕਰਦਾ ਹਾਂ।

ਇਹ ਵੀ ਪੜ੍ਹੋ- ਔਰਤ ਨਾਲ ਬਦਸਲੂਕੀ ਦਾ ਮਾਮਲਾ; ਸ਼੍ਰੀਕਾਂਤ ਤਿਆਗੀ ਦੇ ਸਮਰਥਨ ’ਚ ਆਇਆ ‘ਤਿਆਗੀ’ ਸਮਾਜ

PunjabKesari

ਚੋਣ ਕਮਿਸ਼ਨ ਨੇ ਆਪਣੇ ਪੱਤਰ ’ਚ ਕਿਹਾ ਕਿ ਪਾਰਟੀ ਚੋਣ ਨਿਸ਼ਾਨ (ਰਿਜ਼ਰਵੇਸ਼ਨ ਅਤੇ ਅਲਾਟਮੈਂਟ) ਆਰਡਰ, 1968 ਦੇ ਪੈਰਾ-6ਏ ’ਚ ਤੈਅ ਸ਼ਰਤਾਂ ਨੂੰ ਪੂਰਾ ਕਰਦੀ ਹੈ।ਪਾਰਟੀ ਮੌਜੂਦਾ ਸਮੇਂ ’ਚ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਅਤੇ ਪੰਜਾਬ ਰਾਜ ਵਿਚ ਇਕ ਰਜਿਸਟਰਡ ਮਾਨਤਾ ਪ੍ਰਾਪਤ ਪਾਰਟੀ ਹੈ ਅਤੇ 'ਝਾੜੂ' ਇਸ ਦਾ ਰਾਖਵਾਂ ਚੋਣ ਨਿਸ਼ਾਨ ਹੈ। ਪੱਤਰ ਵਿੱਚ ਕਿਹਾ ਗਿਆ ਹੈ, "ਇਸ ਦੇ ਅਨੁਸਾਰ, ਕਮਿਸ਼ਨ ਨੇ ਗੋਆ ਵਿਚ ਵੀ ਆਮ ਆਦਮੀ ਪਾਰਟੀ ਨੂੰ ਚੋਣ ਨਿਸ਼ਾਨ (ਰਿਜ਼ਰਵੇਸ਼ਨ ਅਤੇ ਅਲਾਟਮੈਂਟ) ਆਰਡਰ, 1968 ਦੇ ਉਪਬੰਧਾਂ ਦੇ ਤਹਿਤ ਸੂਬਾ ਪਾਰਟੀ ਦਾ ਦਰਜਾ ਦਿੱਤਾ ਹੈ।’’

ਇਹ ਵੀ ਪੜ੍ਹੋ- ਵਕੀਲ ਨੇ 20 ਰੁਪਏ ਲਈ ਰੇਲਵੇ ਖ਼ਿਲਾਫ਼ 22 ਸਾਲ ਤੱਕ ਲੜਿਆ ਮੁਕੱਦਮਾ, ਆਖ਼ਰਕਾਰ ਮਿਲੀ ਜਿੱਤ

ਦੱਸ ਦੇਈਏ ਕਿ ‘ਆਪ’ ਨੇ ਗੋਆ ਸੂਬਾਈ ਵਿਧਾਨ ਸਭਾ ਚੋਣਾਂ ’ਚ 2 ਸੀਟਾਂ ਜਿੱਤੀਆਂ ਸਨ, ਜਿਸ ’ਚ ਉਸ ਦੇ ਪੱਖ ’ਚ ਕੁੱਲ ਵੋਟਾਂ ਦੇ 6.77 ਫ਼ੀਸਦੀ ਵੋਟਾਂ ਪਈਆਂ ਸਨ। ਪੰਜਾਬ ਵਿਧਾਨ ਸਭਾ ਚੋਣਾਂ ’ਚ ਹਾਲ ਹੀ ’ਚ ਸ਼ਾਨਦਾਰ ਜਿੱਤ ਨਾਲ ਪਾਰਟੀ ਨੇ 117 ਵਿਧਾਨ ਸਭਾ ’ਚੋਂ 92 ਸੀਟਾਂ ’ਤੇ ਜਿੱਤ ਦਰਜ ਕੀਤੀ ਅਤੇ ਕੁੱਲ ਵੋਟਾਂ ਦੇ 42.01 ਫ਼ੀਸਦੀ ਵੋਟਾਂ ਹਾਸਲ ਕੀਤੀਆਂ। ਇਸ ਸਮੇਂ ਦਿੱਲੀ ਅਤੇ ਪੰਜਾਬ ’ਚ ‘ਆਪ’ ਦੀ ਸਰਕਾਰ ਹੈ।
 


author

Tanu

Content Editor

Related News