ਇਕ ਸਾਲ ਬਾਅਦ ਬੋਲੀ ਵਿਕਾਸ ਦੁਬੇ ਦੀ ਪਤਨੀ ਰਿਚਾ– ਯੋਗੀ ਜੀ ਮੇਰੇ ਪਰਿਵਾਰ ਨੂੰ ਇੱਛਾ ਮੌਤ ਦਾ ਹੁਕਮ ਦਿਓ

Saturday, Jul 03, 2021 - 05:24 AM (IST)

ਇਕ ਸਾਲ ਬਾਅਦ ਬੋਲੀ ਵਿਕਾਸ ਦੁਬੇ ਦੀ ਪਤਨੀ ਰਿਚਾ– ਯੋਗੀ ਜੀ ਮੇਰੇ ਪਰਿਵਾਰ ਨੂੰ ਇੱਛਾ ਮੌਤ ਦਾ ਹੁਕਮ ਦਿਓ

ਲਖਨਊ (ਨਾਸਿਰ) – ਕਾਨਪੁਰ ਵਿਚ ਇਕ 8 ਪੁਲਸ ਕਰਮਚਾਰੀਆਂ ਦੀ ਹੱਤਿਆ ਤੋਂ ਬਾਅਦ ਐਨਕਾਊਂਟਰ ਵਿਚ ਮਾਰੇ ਗਏ ਵਿਕਾਸ ਦੁਬੇ ਦੀ ਪਤਨੀ ਰਿਚਾ ਦੁਬੇ ਨੇ ਇਕ ਸਾਲ ਬਾਅਦ ਮੀਡੀਆ ਨਾਲ ਗੱਲ ਕੀਤੀ। ਇਕ ਟੀ. ਵੀ. ਚੈਨਲ ਨਾਲ ਗੱਲਬਾਤ ਵਿਚ ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸਾਡਾ ਕੋਈ ਕੰਮ ਨਹੀਂ ਹੋ ਰਿਹਾ ਹੈ। ਬੱਚਿਆਂ ਦੀ ਪੜਾਈ ਬੰਦ ਹੋ ਰਹੀ ਹੈ, ਪੈਸੇ ਖਤਮ ਹੋ ਰਹੇ ਹਨ। ਗਹਿਣੇ ਵੇਚ ਕੇ ਘਰ ਚਲਾਉਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ- ਹੁਣ ਗਰਭਵਤੀ ਔਰਤਾਂ ਨੂੰ ਵੀ ਲੱਗੇਗਾ ਕੋਰੋਨਾ ਟੀਕਾ, ਸਿਹਤ ਮੰਤਰਾਲਾ ਨੇ ਦਿੱਤੀ ਮਨਜ਼ੂਰੀ

ਰਿਚਾ ਨੇ ਕਿਹਾ ਕਿ ਪੁਲਸ ਐਨਕਾਊਂਟਰ ਵਿਚ ਮਾਰੇ ਗਏ ਵਿਕਾਸ ਦੁਬੇ ਦਾ ਇਕ ਸਾਲ ਬਾਅਦ ਵੀ ਡੈੱਥ ਸਰਟੀਫਿਕੇਟ ਨਹੀਂ ਬਣਿਆ ਹੈ। ਉਸ ਦੇ ਪਿਤਾ ਦਾ ਨਾਂ ਪੋਸਟਮਾਰਟਮ ਦੀ ਪਰਚੀ ਵਿਚ ਗਲਤ ਹੋਮ ਨਾਲ ਅੰਤਿਮ ਸੰਸਕਾਰ ਦੀ ਪਰਚੀ ਵਿਚ ਵੀ ਗਲਤ ਨਾਂ ਚੜਿਆ। ਇਸ ਕਾਰਨ ਨਗਰ ਨਿਗਮ ਨੇ ਸਰਟੀਫਿਕੇਟ ਬਣਾਉਣ ਤੋਂ ਮਨ੍ਹਾ ਕਰ ਦਿੱਤਾ। ਇਸ ਕਾਰਨ ਸਾਨੂੰ ਬੀਮੇ ਦੇ ਪੈਸੇ ਨਹੀਂ ਮਿਲ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਤਾਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਜੀ ਤੋਂ ਮੰਗ ਕਰਦੀ ਹਾਂ ਕਿ ਮੇਰੇ ਪਰਿਵਾਰ ਨੂੰ ਇੱਛਾ ਮੌਤ ਦਾ ਹੁਕਮ ਦੇ ਦਿੱਤਾ ਜਾਵੇ। ਰਿਚਾ ਨੇ ਕਿਹਾ ਕਿ ਮੁੱਖ ਮੰਤਰੀ ਤਾਂ ਪੂਰੇ ਸੂਬੇ ਦੇ ਹੁੰਦੇ ਹਨ ਪਰ ਸਾਡੀ ਕੋਈ ਨਹੀਂ ਸੁਣ ਰਿਹਾ ਹੈ। ਵਿਕਾਸ ਨੇ ਜਿਨ੍ਹਾਂ ਪੁਲਸ ਵਾਲਿਆਂ ਨੂੰ ਮਾਰਿਆ ਉਨ੍ਹਾਂ ਦੇ ਨਾਲ ਮੈਂ ਖੜੀ ਹਾਂ। ਮੈਂ ਕਦੇ ਵੀ ਉਨ੍ਹਾਂ ਪਰਿਵਾਰਾਂ ਬਾਰੇ ਕੁਝ ਨਹੀਂ ਕਿਹਾ ਪਰ ਸਾਡੀ ਵੀ ਤਾਂ ਕੋਈ ਸੁਣੇ। ਵਿਕਾਸ ਦੀ ਪਤਨੀ ਨੇ ਕਿਹਾ ਕਿ ਵਿਕਾਸ ਨੇ ਗਲਤ ਕੰਮ ਕੀਤਾ ਤਾਂ ਉਸ ਦੀ ਸਜ਼ਾ ਉਸ ਨੂੰ ਮਿਲ ਗਈ, ਸਾਨੂੰ ਕਿਉਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News