500 ਸਾਲਾਂ ਦਾ ਇੰਤਜ਼ਾਰ ਖ਼ਤਮ, ਅੱਜ ਮੋਦੀ ਰੱਖਣਗੇ ਰਾਮ ਮੰਦਰ ਦਾ ਨੀਂਹ ਪੱਥਰ
Wednesday, Aug 05, 2020 - 03:23 AM (IST)

ਅਯੁੱਧਿਆ - ਆਸਥਾ ਅਤੇ ਉਤਸ਼ਾਹ 'ਚ ਡੁੱਬੇ ਰਾਮ ਭਗਤਾਂ ਦਾ ਸਦੀਆਂ ਪੁਰਾਣਾ ਸੁਫ਼ਨਾ ਬੁੱਧਵਾਰ ਨੂੰ ਸਾਕਾਰ ਹੋਣ ਜਾ ਰਿਹਾ ਹੈ, ਜਦੋਂ ਸ਼ੰਖਨਾਦ ਅਤੇ ਘੰਟੇ-ਘੜਿਆਲ ਦੀ ਆਵਾਜ਼ ਅਤੇ ਮੰਤਰਾਂ ਦਰਮਿਆਨ ਅਯੁੱਧਿਆ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਨਦਾਰ ਰਾਮ ਮੰਦਰ ਦਾ ਭੂਮੀ ਪੂਜਨ ਕਰਨਗੇ। ਭਾਦਰੋਂ ਦੇ ਮਹੀਨੇ ਵਿਚ ਸ਼ੁਕਲ ਪਕਸ਼ ਦੀ ਦੂਜੀ ਤਰੀਕ ਨੂੰ ਅਯੁੱਧਿਆ ਨਰੇਸ਼ ਦਸ਼ਰਥ ਦੇ ਮਹਲ ਵਿਚ ਭਗਵਾਨ ਵਿਸ਼ਣੂੰ ਦੇ ਅਵਤਾਰ ਸ਼੍ਰੀਰਾਮ ਨੇ ਮਾਂ ਕੌਸ਼ੱਲਿਆ ਦੇ ਗਰਭ ਤੋਂ ਜਨਮ ਲਿਆ ਸੀ।ਬੁੱਧਵਾਰ ਨੂੰ ਭੂਮੀ ਪੂਜਨ ਦੀ ਮਹੀਨੇ ਤਰੀਖ਼ ਸ਼੍ਰੀਰਾਮ ਦੇ ਜਨਮ ਦੇ ਸਮੇਂ ਦੀ ਹੋਵੇਗੀ। ਪ੍ਰਧਾਨ ਮੰਤਰੀ ਵਲੋਂ ਭੂਮੀ ਪੂਜਨ ਦੇ ਨਾਲ ਹੀ 500 ਸਾਲਾਂ ਦੀ ਲੰਬੀ ਉਡੀਕ ਖਤਮ ਹੋ ਜਾਵੇਗੀ ਅਤੇ ਸ਼ਾਨਦਾਰ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ। ਮੰਦਰ ਦਾ ਸਹੀ ਰੂਪ ਦੇਣ 'ਚ ਸ਼ਿਲਪਕਾਰਾਂ ਨੂੰ ਕਰੀਬ ਢਾਈ ਸਾਲ ਦਾ ਸਮਾਂ ਲੱਗਣ ਦੀ ਸੰਭਾਵਨਾ ਹੈ।
ਪ੍ਰਧਾਨ ਮੰਤਰੀ ਮੋਦੀ ਬੁੱਧਵਾਰ ਸਵੇਰੇ ਜਹਾਜ਼ ਨੇ ਇੱਥੇ 11.30 ਵਜੇ ਕਾਮਤਾ ਸੁੰਦਰਲਾਲ ਸਾਕੇਤ ਯੂਨੀਵਰਸਿਟੀ 'ਚ ਬਣੇ ਅਸਥਾਈ ਹੈਲੀਪੈਡ 'ਤੇ ਉਤਰਨਗੇ ਅਤੇ 11.40 ਵਜੇ ਪ੍ਰਸਿੱਧ ਹਨੂੰਮਾਨਗੜ੍ਹੀ ਮੰਦਰ ਪਹੁੰਚ ਕੇ ਪੂਜਾ ਕਰਨਗੇ। 10 ਮਿੰਟ ਪੂਜਾ ਕਰਨ ਤੋਂ ਬਾਅਦ 12 ਵਜੇ ਸਿੱਧੇ ਰਾਜ ਜਨਮਭੂਮੀ ਕੰਪਲੈਕਸ ਪਹੁੰਚਣਗੇ, ਜਿੱਥੇ ਅਸਥਾਈ ਮੰਦਰ 'ਚ ਵਿਰਾਜਮਾਨ ਰਾਮਲਲਾ ਦਾ ਦਰਸ਼ਨ ਪੂਜਨ ਕਰਨਗੇ। 12.15 ਵਜੇ ਰਾਮ ਜਨਮਭੂਮੀ ਕੰਪਲੈਕਸ 'ਚ ਰੁਖ ਲਗਾਉਣਗੇ, ਜਿਸ ਤੋਂ ਬਾਅਦ ਭੂਮੀ ਪੂਜਨ ਪ੍ਰੋਗਰਾਮ ਦਾ ਸ਼ੁੱਭਆਰੰਭ ਕੀਤਾ ਜਾਵੇਗਾ। ਇਸ ਤੋਂ ਬਾਅਦ 12.40 ਵਜੇ ਪ੍ਰਧਾਨ ਮੰਤਰੀ ਮੰਦਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਮੋਦੀ 2.05 ਵਜੇ ਮੁੜ ਸਾਕੇਤ ਕਾਲੇਜ ਆਉਣਗੇ, ਜਿੱਥੋਂ ਹੈਲੀਕਾਪਟਰ ਲਖਨਊ ਲਈ ਰਵਾਨਾ ਹੋਣਗੇ।
ਪ੍ਰਧਾਨ ਮੰਤਰੀ ਦਫ਼ਤਰ ਦੀ ਰਿਪਰੋਟ ਅਨੁਸਾਰ ਮੰਦਰ ਨਿਰਮਾਣ ਦਾ ਨੀਂਹ ਪੱਥਰ ਰੱਖਣ ਲਈ ਪ੍ਰਧਾਨ ਮੰਤਰੀ ਇੱਕ ਤਖ਼ਤੀ ਦਾ ਉਦਘਾਟਨ ਕਰਨਗੇ ਅਤੇ ਇਸ ਮੌਕੇ ‘ਸ਼੍ਰੀ ਰਾਮ ਜਨਮ ਸਥਾਨ ਮੰਦਰ’ 'ਤੇ ਇੱਕ ਯਾਦਗਾਰੀ ਡਾਕ ਟਿਕਟ ਵੀ ਜਾਰੀ ਕਰਣਗੇ। ਇਸ ਇਤਿਹਾਸਕ ਘੜੀ ਲਈ ਅਯੁੱਧਿਆ ਨਗਰੀ ਸੱਜੇ-ਸੰਵਰਕਰ ਤਿਆਰ ਹੈ। ਬਾਈਪਾਸ ਰਾਮ ਪੈੜੀ ਤੋਂ ਲੈ ਕੇ ਪੂਰੇ ਨਗਰ ਨੂੰ ਰੰਗ ਬਿਰੰਗੀਆਂ ਝਾਲਰਾਂ ਅਤੇ ਭਗਵਾ ਝੰਡਿਆਂ ਨਾਲ ਸਜਾਇਆ ਗਿਆ ਹੈ, ਜਿਸ ਦੀ ਸ਼ੋਭਾ ਦੇਖਦੇ ਹੀ ਬਣ ਰਹੀ ਹੈ। ਸਮੁੱਚੇ ਪ੍ਰਾਚੀਨ ਨਗਰ ਨੂੰ ਸ਼ੁੱਭ ਦੇ ਪ੍ਰਤੀਕ ਪਿੱਲੇ ਰੰਗ ਨਾਲ ਰੰਗਿਆ ਗਿਆ ਹੈ। ਦੀਵਾਰਾਂ 'ਤੇ ਰਾਮਾਇਣ ਕਾਲੀਨ ਚਿੱਤਰ ਬਣਾਏ ਗਏ ਹਨ ਜੋ ਤ੍ਰੇਤਾ ਯੁੱਗ ਨੂੰ ਅਨੌਖੇ ਤਰੀਕੇ ਨਾਲ ਬਿਆਨ ਕਰ ਰਹੀਆਂ ਹਨ। ਅਯੁੱਧਿਆ 'ਚ ਸਾਰੇ ਪਾਸੇ ਰਾਮ ਨਾਮ ਦੀ ਆਵਾਜ਼ ਗੁੰਜ ਰਹੀ ਹੈ। ਕਈ ਸਥਾਨਾਂ 'ਤੇ ਅਖੰਡ ਰਾਮਚਰਿਤ ਮਾਨਸ ਦਾ ਪਾਠ ਚੱਲ ਰਿਹਾ ਹੈ।
ਅਯੁੱਧਿਆ ਦੀਆਂ ਸਰਹੱਦਾਂ ਹੋਈਆਂ ਸੀਲ, ਬਾਹਰੀ ਲੋਕਾਂ ਦੇ ਪ੍ਰਵੇਸ਼ 'ਤੇ ਪਾਬੰਦੀ
ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਨੂੰ ਦੇਖਦੇ ਹੋਏ ਅਯੁੱਧਿਆ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਨੀਂਹ ਪੱਥਰ ਦੇ ਮੱਦੇਨਜ਼ਰ ਅਯੁੱਧਿਆ ਤੋਂ ਆਉਣ-ਜਾਣ ਵਾਲੇ ਵਾਹਨਾਂ ਦੀ ਆਵਾਜਾਈ 'ਤੇ ਮੰਗਲਵਾਰ ਦੁਪਹਿਰ ਤੋਂ ਰੋਕ ਲਗਾ ਦਿੱਤੀ ਗਈ। ਆਈ.ਡੀ. ਦਿਖਾ ਕੇ ਸਥਾਨਕ ਲੋਕਾਂ ਨੂੰ ਸ਼ਹਿਰ 'ਚ ਪ੍ਰਵੇਸ਼ ਦਿੱਤਾ ਜਾ ਰਿਹਾ ਹੈ। ਬਾਹਰੀ ਵਿਅਕਤੀਆਂ ਦੇ ਪ੍ਰਵੇਸ਼ 'ਤੇ ਪਾਬੰਦੀ ਹੈ। ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਚੱਪੇ-ਚੱਪੇ 'ਤੇ ਭਾਰੀ ਪੁਲਸ ਫੋਰਸ ਤਾਇਨਾਤ ਹੈ। ਖੁਫੀਆ ਵਿਭਾਗ ਅਤੇ ਡਾਗ ਸਕੁਐਡ ਦੀਆਂ ਟੀਮਾਂ ਨਜ਼ਰਾਂ ਬਣਾਏ ਹੋਏ ਹਨ। ਰਾਮਨਗਰੀ 'ਚ ਥਾਂ-ਥਾਂ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਅਯੁੱਧਿਆ ਦੀ ਪੂਰੀ ਸੁਰੱਖਿਆ ਵਿਵਸਥਾ ਐੱਸ.ਪੀ.ਜੀ. ਦੇ ਹਵਾਲੇ ਹੈ। ਬੁੱਧਵਾਰ ਨੂੰ ਹਨੂੰਮਾਨਗੜ੍ਹੀ ਅਤੇ ਰਾਮ ਜਨਮ ਭੂਮੀ ਵੱਲ ਕੋਈ ਨਹੀਂ ਜਾ ਸਕੇਗਾ।