ਸੂਰਜ ਗ੍ਰਹਿਣ 2020 : 38 ਸਾਲ ਬਾਅਦ ਦਿੱਸੇਗਾ ਵੱਖਰਾ ਦ੍ਰਿਸ਼, ਦਿਨ ਵੇਲੇ ਹੋਵੇਗਾ ''ਹਨ੍ਹੇਰਾ''

06/20/2020 2:05:12 PM

ਗੁਰੂਗ੍ਰਾਮ— ਦੇਸ਼ 'ਚ ਐਤਵਾਰ ਯਾਨੀ ਕਿ 21 ਜੂਨ 2020 ਨੂੰ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ। 21 ਜੂਨ ਨੂੰ ਲੱਗਣ ਵਾਲੇ ਇਸ ਸੂਰਜ ਗ੍ਰਹਿਣ ਨੂੰ ਇਸ ਤੱਥ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਗ੍ਰਹਿਣ ਮਗਰੋਂ ਅਸ਼ੁੱਭ ਮੰਨੀਅਾਂ ਜਾ ਰਹੀਆਂ ਕੁਦਰਤੀ ਆਫ਼ਤਾ, ਮਹਾਮਾਰੀ 'ਚ ਕਮੀ ਆਵੇਗੀ। ਇਸ ਦਾ ਸਿੱਧਾ-ਸਿੱਧਾ ਮਤਲਬ ਹੈ ਕਿ ਕੋਰੋਨਾ ਵਾਇਰਸ ਦੀ ਆਫ਼ਤ ਵੀ ਹੁਣ ਸ਼ਿਖਰਾਂ 'ਤੇ ਪਹੁੰਚਣ ਮਗਰੋਂ ਦੂਰ ਹੋਣ ਲੱਗੇਗੀ। ਅਜਿਹਾ ਕਈ ਜੋਤਿਸ਼ਾਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ। ਉੱਥੇ ਹੀ ਐਮੀਟੀ ਯੂਨੀਵਰਸਿਟੀ ਗੁਰੂਗ੍ਰਾਮ ਚ ਏਅਰਸਪੇਸ ਇੰਜੀਨੀਅਰਿੰਗ ਮਹਿਕਮੇ ਦੇ ਸਹਾਇਕ ਪ੍ਰੋਫੈਸਰ ਮਨੀਸ਼ ਕੁਮਾਰ ਭਾਰਤੀ ਨੇ ਦੱਸਿਆ ਕਿ 1982 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਕੰਗਣਾਕਾਰ ਸੂਰਜ ਗ੍ਰਹਿਣ ਅਤੇ ਭਿਆਨਕ ਗਰਮੀ ਇਕੋਂ ਦਿਨ ਪਵੇਗੀ। ਦਿਨ ਵੇਲੇ ਹੀ ਕੁਝ ਸੈਕਿੰਡ ਲਈ ਹਨ੍ਹੇਰਾ ਹੋ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਅਜਿਹਾ ਮੌਕਾ 21 ਜੂਨ 2039 ਨੂੰ ਆਵੇਗਾ।

ਐਤਵਾਰ ਨੂੰ ਲੱਗਣ ਵਾਲੇ ਸੂਰਜ ਗ੍ਰਹਿਣ ਦਾ ਸਮਾਂ—
ਇਹ ਸੂਰਜ ਗ੍ਰਹਿਣ ਐਤਵਾਰ ਨੂੰ ਸਵੇਰੇ 9:15 ਤੋਂ ਸ਼ੁਰੂ ਹੋ ਕੇ ਦਿਨ ਵਿਚ 3:04 ਵਜੇ ਤੱਕ ਰਹੇਗਾ। ਸੂਰਜ ਗ੍ਰਹਿਣ ਦਾ ਸਮਾਂ ਲੱਗਭਗ 6 ਘੰਟੇ ਰਹੇਗਾ। ਦੁਪਹਿਰ 12.10 'ਤੇ ਗ੍ਰਹਿਣ ਆਪਣੇ ਸ਼ਿਖਰ 'ਤੇ ਹੋਵੇਗਾ, ਜਿੱਥੇ ਚੰਦਰਮਾ ਸੂਰਜ ਦੇ ਲੱਗਭਗ 99 ਫੀਸਦੀ ਹਿੱਸੇ ਨੂੰ ਢੱਕ ਲਵੇਗਾ। ਹਾਲਾਂਕਿ ਇਹ ਸਿਰਫ ਕੁਝ ਹੀ ਸੈਕਿੰਡ ਲਈ ਹੋਵੇਗਾ। ਇਸ ਦੌਰਾਨ ਦਿਨ 'ਚ ਰਾਤ ਹੋ ਜਾਵੇਗੀ। ਇਸ ਸੂਰਜ ਗ੍ਰਹਿਣ ਨੂੰ ਨੰਗੀਆਂ ਅੱਖਾਂ ਨਾਲ ਦੇਖਣਾ ਹਾਨੀਕਾਰਕ ਹੋ ਸਕਦਾ ਹੈ, ਇਸ ਲਈ ਬਿਨਾਂ ਪੂਰੀ ਸੁਰੱਖਿਆ ਦੇ ਸੂਰਜ ਗ੍ਰਹਿਣ ਨੂੰ ਸਿੱਧੇ ਨਾ ਦੇਖੋ। ਸੂਰਜ ਤੋਂ ਨਿਕਲਣ ਵਾਲੀਆਂ ਕਿਰਨਾਂ ਸਥਾਈ ਅੰਨ੍ਹੇਪਣ ਦਾ ਕਾਰਨ ਬਣ ਸਕਦੀਆਂ ਹਨ। 

12 ਘੰਟੇ ਪਹਿਲਾਂ ਹੀ ਲੱਗ ਜਾਵੇਗਾ ਸੂਤਕ
ਸੂਰਜ ਗ੍ਰਹਿਣ ਦਾ ਸੂਤਕ 12 ਘੰਟੇ ਪਹਿਲਾਂ ਹੀ ਲੱਗ ਜਾਵੇਗਾ, ਜੋ ਕਿ 20 ਜੂਨ ਸ਼ਨੀਵਾਰ ਨੂੰ ਰਾਤ 9:16 ਵਜੇ ਸ਼ੁਰੂ ਹੋ ਜਾਵੇਗਾ। ਸੂਰਜ ਗ੍ਰਹਿਣ ਦੇ ਸੰਬੰਧ 'ਚ ਪੰਚਾਂਗ ਦਿਵਾਕਰ ਵਿਚ ਦਿੱਤੇ ਗਏ ਤੱਥਾਂ ਦੇ ਆਧਾਰ 'ਤੇ ਪੰਡਤ ਅਮਰਚੰਦ ਨੇ ਕਿਹਾ ਕਿ 21 ਜੂਨ ਨੂੰ ਮ੍ਰਿਗਸ਼ਿਰਾ ਨਸ਼ਤਰ ਅਤੇ ਮਿਥੁਨ ਰਾਸ਼ੀ ਵਿਚ ਇਹ ਖੰਡਗ੍ਰਾਸ ਕੰਗਣਾਕਾਰ ਸੂਰਜ ਗ੍ਰਹਿਣ ਲੱਗੇਗਾ। ਪੰਡਤ ਮੁਤਾਬਕ ਸੂਰਜ ਗ੍ਰਹਿਣ ਸ਼ੁਰੂ ਹੋਣ ਦੇ ਸਮੇਂ ਹੀ ਇਸ਼ਨਾਨ, ਜਾਪ ਕਰਨ ਨਾਲ ਹੀ ਮੱਧ ਕਾਲ 'ਚ ਹਵਨ ਪੂਜਾ ਅਤੇ ਪਾਠ ਕਰੋ। ਗ੍ਰਹਿਣ ਦੀ ਸਮਾਪਤੀ 'ਤੇ ਇਸ਼ਨਾਨ ਕਰ ਕੇ ਦਾਨ ਪੁੰਨ ਕਰੋ।


Tanu

Content Editor

Related News