2026 ਤੋਂ ਬਾਅਦ ਸ਼ੈਨੇਗਨ ਵੀਜ਼ਾ ਲਈ ਆਨਲਾਈਨ ਅਪਲਾਈ ਕਰ ਸਕਣਗੇ ਭਾਰਤੀ
Sunday, May 15, 2022 - 01:56 AM (IST)
ਨਵੀਂ ਦਿੱਲੀ-ਯੂਰਪੀ ਸੰਘ ਕਮਿਸ਼ਨ ਨੇ ਆਪਣੀਆਂ ਯੋਜਨਾਵਾਂ ਦਾ ਖੁਲਾਸਾ ਕਰਦੇ ਹੋਏ ਦਾਅਵਾ ਕੀਤਾ ਹੈ ਕਿ 2026 ਤੱਕ ਉਹ ਇਕ ਅਜਿਹਾ ਮੰਚ ਸਥਾਪਤ ਕਰੇਗਾ ਜੋ ਸ਼ੈਨੇਗਨ ਵੀਜ਼ਾ ਮੁਕਤ ਪ੍ਰਣਾਲੀ ਦੇ ਤਹਿਤ ਭਾਰਤੀਆਂ ਸਮੇਤ ਤੀਸਰੇ ਦੇਸ਼ਾਂ ਦੇ ਨਾਗਰਿਕਾਂ ਨੂੰ ਪੂਰੀ ਤਰ੍ਹਾਂ ਨਾਲ ਆਨਲਾਈਨ ਅਪਲਾਈ ਕਰਨ ਦੀ ਇਜਾਜ਼ਤ ਦੇਵੇਗਾ। ਸ਼ੈਨੇਗਨ ਵੀਜ਼ਾ ਇਕ ਅਜਿਹਾ ਵੀਜ਼ਾ ਹੈ ਜਿਸਦੇ ਲਈ ਅਪਲਾਈ ਕਰਨ ’ਤੇ ਤੁਸੀਂ ਯੂਰਪ ਦੇ 26 ਦੇਸ਼ ਘੁੰਮ ਸਕੋਗੇ। ਸ਼ੈਨੇਗਨ ਯੂਰਪ ਦੇ ਪਾਸਪੋਰਟ ਫਰੀ ਜ਼ੋਨ ਨੂੰ ਕਹਿੰਦੇ ਹਨ। ਇਸ ਜ਼ੋਨ ਵਿਚ ਯੂਰਪ ਦੇ ਜ਼ਿਆਦਾਤਰ ਦੇਸ਼ ਸ਼ਾਮਲ ਹਨ। ਇਹ ਦੁਨੀਆ ਦਾ ਸਭ ਤੋਂ ਵੱਡਾ ਵੀਜ਼ਾ ਫਰੀ ਟਰੈਵਲ ਏਰੀਆ ਵੀ ਹੈ।
ਇਹ ਵੀ ਪੜ੍ਹੋ :- ਦਿੱਲੀ-NCR 'ਚ ਫਿਰ ਵਧੀ CNG ਦੀ ਕੀਮਤ, 2 ਰੁਪਏ ਪ੍ਰਤੀ ਕਿਲੋ ਦਾ ਹੋਇਆ ਵਾਧਾ
ਸ਼ੈਨੇਗਨ ਵੀਜ਼ਾ ਕੀ ਹੈ
ਸ਼ੈਨੇਗਨ ਵੀਜ਼ਾ ਇਕ ਸ਼ਾਰਟ ਸਟੇਅ ਵੀਜ਼ਾ ਹੈ ਜਿਸਦੇ ਲਈ ਵਿਅਕਤੀ ਸ਼ੈਨੇਗਨ ਜ਼ੋਨ ਹੈ ਜਿਸਦੇ ਰਾਹੀਂ ਵਿਅਕਤੀ ਸ਼ੈਨੇਗਨ ਜ਼ੋਨ ਦੇ ਕਿਸੇ ਵੀ ਏਰੀਆ ਵਿਚ 90 ਦਿਨਾਂ ਤੱਕ ਟੂਰੀਜਮ ਜਾਂ ਬਿਜਨੈੱਸ ਲਈ ਰੁੱਕ ਸਕਦਾ ਹੈ। ਯੂਰਪ ਵਿਚ ਸ਼ੈਨੇਗਨ ਵੀਜ਼ਾ ਬਹੁਤ ਆਮ ਹੈ। ਇਹ ਵਿਅਕਤੀ ਨੂੰ ਸ਼ੈਨੇਗਨ ਮੈਂਬਰ ਕੰਟਰੀਜ ਵਿਚ ਰੋਕ-ਟੋਕ ਤੋਂ ਬਿਨਾਂ ਟਰੈਵਲ ਕਰਨ ਦੀ ਆਜ਼ਾਦੀ ਦਿੰਦਾ ਹੈ। ਸ਼ੈਨੇਗਨ ਜ਼ੋਨ ਵਿਚ ਕੋਈ ਬਾਰਡਰ ਕੰਟਰੋਲ ਨਹੀਂ ਹੈ।
ਇਹ ਵੀ ਪੜ੍ਹੋ : ਅਕਸ਼ੈ ਕੁਮਾਰ ਮੁੜ ਹੋਏ ਕੋਰੋਨਾ ਪਾਜ਼ੇਟਿਵ, ਫ਼ਿਲਮ ਫੈਸਟਿਵਲ 'ਚ ਨਹੀਂ ਕਰਨਗੇ ਸ਼ਿਰਕਤ
ਸ਼ੈਨੇਗਨ ਏਰੀਆ ਵਿਚ ਸ਼ਾਮਲ 26 ਦੇਸ਼
ਸ਼ੈਨੇਗਨ ਐਗਰੀਮੈਂਟ ’ਤੇ ਸਾਈਨ ਕਰ ਕੇ ਆਪਣੇ ਬਾਰਡਰ ਵਿਚ ਟਰੈਵਲ ਕਰਨ ਦੀ ਆਜ਼ਾਦੀ ਯੂਰਪ ਦੇ 26 ਦੇਸ਼ਾਂ ਨੇ ਦਿੱਤੀ ਹੈ। ਇਹ ਦੇਸ਼ ਹਨ : ਆਸਟਰੀਆ, ਬੇਲਜ਼ੀਅਮ, ਚੈੱਕ ਰਿਪਬਲਿਕ, ਡੇਨਮਾਰਕ, ਐਸਟੋਨੀਆ, ਫਿਨਲੈਂਡ, ਫਰਾਂਸ, ਜਰਮਨੀ, ਗ੍ਰੀਸ, ਹੰਗਰੀ, ਆਈਸਲੈਂਡ, ਇਟਲੀ, ਲਾਤਬੀਆ, ਲਿਖਟੇਂਸ਼ਟਾਈਨ, ਲਿਥੁਆਨੀਆ, ਲਕਸਮਬਰਗ, ਮਾਲਟਾ, ਨੀਦਰਲੈਂਡ, ਨਾਰਵੇ, ਪੁਰਤਗਾਲ, ਸਲੋਵਾਕੀਆ, ਸਲੋਵੇਨੀਯਾ, ਸਪੇਨ, ਸਵੀਡਨ ਅਤੇ ਸਵਿਟਜ਼ਰਲੈਂਡ।
ਇਹ ਵੀ ਪੜ੍ਹੋ :- ਭੇਤਭਰੀ ਹਾਲਤ ਵਿਚ ਨੌਜਵਾਨ ਦੀ ਮੌਤ ,ਪਰਿਵਾਰ ਨੂੰ ਕਤਲ ਦਾ ਸ਼ੱਕ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ