2 ਸਾਲ ਬਾਅਦ ਭਲਕੇ ਮੁੜ ਸ਼ੁਰੂ ਹੋ ਰਹੀ ਹੈ ਕਾਂਵੜ ਯਾਤਰਾ, ਸੁਰੱਖਿਆ ਦੇ ਕੀਤੇ ਗਏ ਹਨ ਪੂਰੇ ਪ੍ਰਬੰਧ
Wednesday, Jul 13, 2022 - 10:33 AM (IST)
ਉੱਤਰਾਖੰਡ- ਕਾਂਵੜ ਯਾਤਰਾ 2 ਸਾਲ ਬਾਅਦ ਮੁੜ ਸ਼ੁਰੂ ਹੋ ਰਹੀ ਹੈ। ਇਹ ਯਾਤਰਾ 14 ਤੋਂ 26 ਜੁਲਾਈ ਤੱਕ ਚਲੇਗੀ। ਇਸ ਵਾਰ ਰਿਕਾਰਡ ਲਗਭਗ 4 ਕਰੋੜ ਸ਼ਿਵ ਭਗਤਾਂ ਦੇ ਕਾਂਵੜ ਯਾਤਰਾ 'ਚ ਸ਼ਾਮਲ ਹੋਣ ਦੇ ਆਸਾਰ ਹਨ। ਇਸ ਵਾਰ ਰੇਲਵੇ ਸੁਰੱਖਿਆ ਫ਼ੋਰਸ ਅਤੇ ਇੰਟੈਲੀਜੈਂਸ ਬਿਊਰੋ ਨੂੰ ਵੀ ਕਾਂਵੜ ਪ੍ਰਬੰਧਨ 'ਚ ਸ਼ਾਮਲ ਕੀਤਾ ਗਿਆ ਹੈ। ਯਾਤਰਾ ਦੀ ਸੁਰੱਖਿਆ ਲਈ ਡਰੋਨ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਨਿਗਰਾਨੀ ਤੰਤਰ ਸਥਾਪਤ ਕੀਤਾ ਜਾ ਰਿਹਾ ਹੈ। ਪਹਿਲੀ ਵਾਰ ਸੋਸ਼ਲ ਮੀਡੀਆ 'ਤੇ ਨਿਗਰਾਨੀ ਦੀ ਵਿਵਸਥਾ ਵੀ ਕੀਤੀ ਗਈ ਹੈ। ਹਰਿਦੁਆਰ 'ਚ ਸ਼ਿਵ ਭਗਤਾਂ ਨੂੰ ਤੈਅ ਰੂਟ ਤੋਂ ਹੀ ਹਰਿ ਕੀ ਪੌੜੀ ਤੱਕ ਜਾਣ ਦੀ ਮਨਜ਼ੂਰੀ ਹੋਵੇਗੀ।
ਇਹ ਵੀ ਪੜ੍ਹੋ : ਆਟੋ 'ਚ ਸਵਾਰ ਸਨ ਮਿੰਨੀ ਬੱਸ ਜਿੰਨੇ ਯਾਤਰੀ, ਉੱਤਰ ਪ੍ਰਦੇਸ਼ ਦੀ ਇਹ ਵੀਡੀਓ ਵੇਖ ਹੋਵੇਗੇ ਹੈਰਾਨ
ਕਾਂਵੜੀਆਂ ਲਈ ਕੈਂਪਸ ਅਤੇ ਭੰਡਾਰੇ ਸੜਕ ਕਿਨਾਰੇ ਤੋਂ 15 ਫੁੱਟ ਦੂਰ ਰਹਿਣਗੇ। ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਕਾਂਵੜੀਏ ਸਹਾਰਨਪੁਰ ਤੋਂ ਉੱਤਰ ਪ੍ਰਦੇਸ਼ 'ਚ ਪ੍ਰਵੇਸ਼ ਕਰਦੇ ਹਨ। ਇਸ ਵਾਰ ਸਹਾਰਨਪੁਰ ਬਾਈਪਾਸ ਤੋਂ ਲੈ ਕੇ ਫੋਰਲੇਨ ਸੜਕ ਕਾਰਨ ਸ਼ਹਿਰ 'ਚ ਦਬਾਅ ਘੱਟ ਹੋਵੇਗਾ। ਉੱਤਰ ਪ੍ਰਦੇਸ਼ ਦੇ ਏ.ਡੀ.ਜੀ. ਕਾਨੂੰਨ ਵਿਵਸਥਾ ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਯਾਤਰਾ ਮਾਰਗ 'ਤੇ ਮਾਸ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਦਿੱਲੀ ਪੁਲਸ ਨੇ ਇਸ ਯਾਤਰਾ ਨੂੰ ਸੁਰੱਖਿਅਤ ਅਤੇ ਸੌਖਾ ਬਣਾਉਣ ਲਈ ਯਾਤਰੀ ਰਜਿਸਟਰੇਸ਼ਨ ਪ੍ਰਣਾਲੀ ਬਣਾਈ ਹੈ। ਯਾਤਰੀਆਂ ਦਾ ਵੇਰਵਾ ਮਿਲਣ ਨਾਲ ਅਧਿਕਾਰੀਆਂ ਲਈ ਕਿਸੇ ਜ਼ਰੂਰਤ ਦੀ ਸਥਿਤੀ 'ਚ ਤੁਰੰਤ ਮਦਦ ਪ੍ਰਦਾਨ ਕਰਨਾ ਸੌਖਾ ਹੋ ਜਾਵੇਗਾ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ