ਸ਼ਰਧਾ ਦੇ ਕਤਲ ਤੋਂ ਬਾਅਦ ਦੂਜੀ ਕੁੜੀ ਨਾਲ ਉਸੇ ਕਮਰੇ 'ਚ ਸੁੱਤਾ ਸੀ ਆਫ਼ਤਾਬ, ਜਿੱਥੇ ਰੱਖੇ ਸਨ ਲਾਸ਼ ਦੇ ਟੁਕੜੇ

Tuesday, Nov 15, 2022 - 01:11 PM (IST)

ਸ਼ਰਧਾ ਦੇ ਕਤਲ ਤੋਂ ਬਾਅਦ ਦੂਜੀ ਕੁੜੀ ਨਾਲ ਉਸੇ ਕਮਰੇ 'ਚ ਸੁੱਤਾ ਸੀ ਆਫ਼ਤਾਬ, ਜਿੱਥੇ ਰੱਖੇ ਸਨ ਲਾਸ਼ ਦੇ ਟੁਕੜੇ

ਨਵੀਂ ਦਿੱਲੀ- ਦਿੱਲੀ 'ਚ ਪ੍ਰੇਮੀ ਵਲੋਂ ਲਿਵ ਇਨ ਪਾਰਟਨਰ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਦੇ ਕਰੀਬ 35 ਟੁਕੜੇ ਕਰ ਕੇ ਉਨ੍ਹਾਂ ਨੂੰ ਲਗਭਗ 18 ਦਿਨਾਂ ਤੱਕ ਦਿੱਲੀ ਦੇ ਵੱਖ-ਵੱਖ ਹਿੱਸਿਆਂ 'ਚ ਸੁੱਟਦਾ ਰਿਹਾ। ਸ਼ਰਧਾ ਕਤਲ ਕੇਸ 'ਚ ਇਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਪੁਲਸ ਜਾਂਚ 'ਚ ਪਤਾ ਲੱਗਾ ਹੈ ਕਿ ਸ਼ਰਧਾ ਦਾ ਕਤਲ ਕਰਨ ਤੋਂ ਬਾਅਦ ਆਫ਼ਤਾਬ ਨੇ ਆਪਣੇ ਕਮਰੇ 'ਚ ਇਕ ਕੁੜੀ ਨੂੰ ਵੀ ਬੁਲਾਇਆ ਸੀ, ਉਹ ਉਸ ਕੁੜੀ ਨਾਲ ਉਸੇ ਕਮਰੇ 'ਚ ਸੁੱਤਾ ਸੀ, ਜਿਸ 'ਚ ਉਸ ਨੇ ਸ਼ਰਧਾ ਦਾ ਕਤਲ ਕੀਤਾ ਸੀ। ਕੁੜੀ ਦੇ ਆਉਣ ਤੋਂ ਪਹਿਲਾਂ ਹੀ ਆਫ਼ਤਾਬ ਨੇ ਸ਼ਰਧਾ ਦੀ ਲਾਸ਼ ਦੇ ਟੁਕੜਿਆਂ ਨੂੰ ਫਰਿੱਜ 'ਚੋਂ ਕੱਢ ਕੇ ਬੈੱਡ 'ਚ ਲੁਕਾ ਦਿੱਤਾ ਸੀ। ਪੁਲਸ ਅਧਿਕਾਰੀਆਂ ਅਨੁਸਾਰ ਇਸ ਮਾਮਲੇ 'ਚ ਮੁੰਬਈ ਦੇ 28 ਸਾਲਾ ਆਫ਼ਤਾਬ ਪੂਨਾਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਦਾ ਕਹਿਣਾ ਹੈ ਕਿ ਇਸ ਅਪਰਾਧ 'ਚ ਵਰਤਿਆ ਗਿਆ ਹਥਿਆਰ ਅਜੇ ਬਰਾਮਦ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ : ਪ੍ਰੇਮੀ ਨੇ ਪ੍ਰੇਮਿਕਾ ਦਾ ਬੇਰਹਿਮੀ ਨਾਲ ਕੀਤਾ ਕਤਲ, ਫਿਰ ਲਾਸ਼ ਦੇ 35 ਟੁਕੜੇ ਕਰ ਜੰਗਲ 'ਚ ਸੁੱਟੇ

TV ਸੀਰੀਜ਼ 'ਡੈਕਸਟਰ' ਤੋਂ ਲਿਆ ਆਈਡੀਆ

ਆਫ਼ਤਾਬ ਨੂੰ ਟੀਵੀ ਸੀਰੀਜ਼ ਡੈਕਸਟਰ ਅਤੇ ਦਿ ਫੈਮਿਲੀ ਮੈਨ ਦੇਖ ਕੇ ਸ਼ਰਧਾ ਦੇ ਸਰੀਰ ਦੀ ਟਿਕਾਣੇ ਲਗਾਉਣ ਦਾ ਆਈਡੀਆ ਮਿਲਿਆ ਸੀ। ਆਫ਼ਤਾਬ ਨੇ ਸ਼ਰਧਾ ਦੀ ਲਾਸ਼ ਦੇ ਟੁਕੜਿਆਂ ਨੂੰ ਰੱਖਣ ਲਈ ਲੋਕਲ ਮਾਰਕੀਟ ਦੀ ਤਿਲਕ ਇਲੈਕਟ੍ਰੋਨਿਕ ਨਾਮੀ ਦੁਕਾਨ ਤੋਂ 300 ਮੀਟਰ ਸਮਰੱਥ ਵਾਲਾ ਫਰਿੱਜ ਖਰੀਦਿਆ ਸੀ। ਇਸੇ ਆਈਡੀਆ ਰਾਹੀਂ ਉਸ ਨੇ ਇਹ ਵੀ ਦੇਖਿਆ ਕਿ ਜੇਕਰ ਲਾਸ਼ ਘਰ 'ਚ ਰੱਖੀ ਤਾਂ ਕਿਵੇਂ ਉਸ ਦੀ ਬੱਦਬੂ ਨੂੰ ਰੋਕਿਆ ਜਾ ਸਕਦਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News