ਜਹਾਜ਼ ਹਾਦਸਾ: ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਾਂ ਨੂੰ 35 ਤੋਂ 75 ਲੱਖ ਰੁਪਏ ਤੱਕ ਦਾ ਮੁਆਵਜ਼ਾ ਦੇਵੇਗੀ ਐਫਕਾਨ

Saturday, May 22, 2021 - 12:46 AM (IST)

ਜਹਾਜ਼ ਹਾਦਸਾ: ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਾਂ ਨੂੰ 35 ਤੋਂ 75 ਲੱਖ ਰੁਪਏ ਤੱਕ ਦਾ ਮੁਆਵਜ਼ਾ ਦੇਵੇਗੀ ਐਫਕਾਨ

ਮੁੰਬਈ - ਐਫਕਾਨ ਇੰਫਰਾਸਟਰਕਚਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਹਾਲ ਦੇ ਤੂਫਾਨ ਵਿੱਚ ਮੁੰਬਈ ਦੇ ਸਮੁੰਦਰ ਵਿੱਚ ਉਸ ਦੇ ਬਾਰਜ ਪੀ-305 ਡੁੱਬਣ ਕਾਰਨ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰ ਨੂੰ 35 ਤੋਂ 75 ਲੱਖ ਰੁਪਏ ਦਾ ਮੁਆਵਜ਼ਾ ਦੇਵੇਗੀ। ਇਸ ਹਫ਼ਤੇ ਆਏ ਚੱਕਰਵਾਤ ਵਿੱਚ ਕੰਪਨੀ ਦਾ ਜਹਾਜ਼ ਅਰਬ ਸਾਗਰ ਵਿੱਚ ਡੁੱਬ ਗਿਆ। ਇਸ ਵਿੱਚ ਘੱਟੋਂ ਘੱਟ 51 ਲੋਕਾਂ ਦੀ ਮੌਤ ਹੋ ਗਈ।

ਕੰਪਨੀ ਦਾ ਪੀ-305 ਜਹਾਜ਼ ਜਨਤਕ ਖੇਤਰ ਦੀ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ਓ.ਐੱਨ.ਜੀ.ਸੀ.) ਦੇ ਬੰਬੇ ਹਾਈ ਵਿੱਚ ਤੇਲ ਖੂਹਾਂ ਦੇ ਨੇੜੇ ਚੱਕਰਵਾਤ ਤੌਕਤੇ ਦੀ ਚਪੇਟ ਵਿੱਚ ਆ ਕੇ ਅਰਬ ਸਾਗਰ ਵਿੱਚ ਡੁੱਬ ਗਿਆ। ਇਸ 'ਤੇ 261 ਲੋਕ ਸਵਾਰ ਸਨ। ਇਸ ਵਿੱਚ 51 ਦੀ ਮੌਤ ਹੋ ਗਈ ਜਦੋਂ ਕਿ 24 ਅਜੇ ਲਾਪਤਾ ਹਨ।

ਐਫਕਾਨ ਇੰਫਰਾਸਟਰਕਚਰ ਦੇ ਬੁਲਾਰਾ ਨੇ ਕਿਹਾ ਕਿ ਅਸੀਂ ਉਨ੍ਹਾਂ ਹਰ ਇੱਕ ਕਰਮਚਾਰੀਆਂ ਦੇ ਪਰਿਵਾਰ ਨੂੰ ਮੁਆਵਜ਼ਾ ਦਿਆਂਗੇ, ਜਿਨ੍ਹਾਂ ਨੇ ਇਸ ਤ੍ਰਾਸਦੀ ਵਿੱਚ ਆਪਣੀ ਜਾਨ ਗੁਆਈ। ਗ੍ਰੇਸ਼ੀਆ ਰਾਸ਼ੀ ਅਤੇ ਬੀਮਾ ਮੁਆਵਜ਼ੇ ਦੇ ਰੂਪ ਵਿੱਚ ਇਹ ਮੁਆਵਜ਼ਾ 10 ਸਾਲ ਤੱਕ ਦੇ ਤਨਖਾਹ ਦੇ ਬਰਾਬਰ ਹੋਵੇਗਾ। ਇਹ ਰਾਸ਼ੀ ਹੇਠਲੇ 35 ਲੱਖ ਅਤੇ ਵੱਧ ਤੋਂ ਵੱਧ 75 ਲੱਖ ਰੁਪਏ ਤੱਕ ਹੋਵੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News