ਸਾਵਧਾਨ! ਹਵਾ ’ਚ 10 ਮੀਟਰ ਅੱਗੇ ਤਕ ਫੈਲ ਸਕਦੈ ਕੋਰੋਨਾ, ਸਰਕਾਰ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ
Thursday, May 20, 2021 - 12:59 PM (IST)
ਨਵੀਂ ਦਿੱਲੀ– ਕੋਰੋਨਾ ਵਾਇਰਸ ਹਵਾ ’ਚ ਵੀ ਫੈਲ ਸਕਦਾ ਹੈ। ਹੁਣ ਸਰਕਾਰ ਨੇ ਵੀ ਪੂਰੀ ਤਰ੍ਹਾਂ ਇਹ ਮੰਨ ਲਿਆ ਹੈ। ਸਰਕਾਰ ਦੇ ਪ੍ਰਮੁੱਖ ਵਿਗਿਆਨੀ ਸਲਾਹਕਾਰ ਦਫ਼ਤਰ ਮੁਤਾਬਕ, ਏਅਰੋਸੋਲ ਅਤੇ ਡ੍ਰੋਪਲੈਟਸ ਕੋਰੋਨਾ ਮਹਾਮਾਰੀ ਦੇ ਫੈਲਣ ਦੇ ਪ੍ਰਮੁੱਖ ਕਾਰਨ ਹਨ। ਕੋਰੋਨਾ ਨਾਲ ਪੀੜਤ ਵਿਅਕਤੀ ਦੇ ਡ੍ਰੋਪਲੈਟਸ ਹਵਾ ’ਚ ਦੋ ਮੀਟਰ ਤਕ ਜਾ ਸਕਦੇ ਹਨ, ਜਦਕਿ ਏਅਰੋਸੋਲ ਉਨ੍ਹਾਂ ਡ੍ਰੋਪਲੈਟਸ ਨੂੰ 10 ਮੀਟਰ ਤਕ ਅੱਗੇ ਵਧਾ ਸਕਦਾ ਹੈ ਅਤੇ ਲਾਗ ਦਾ ਖ਼ਤਰਾ ਪੈਦਾ ਕਰ ਸਕਦਾ ਹੈ। ਇਥੋਂ ਤਕ ਕਿ ਇਕ ਕੋਰੋਨਾ ਪੀੜਤ ਵਿਅਕਤੀ ਜਿਸ ਵਿਚ ਕੋਈ ਲੱਛਣ ਨਹੀਂ ਦਿਸ ਰਿਹਾ, ਉਹ ‘ਵਾਇਰਲ ਲੋਡ’ ਬਣਾਉਣ ਯੋਗ ਡ੍ਰੋਪਲੈਟਸ ਛੱਡ ਸਕਦਾ ਹੈ ਜੋ ਕਈ ਹੋਰ ਲੋਕਾਂ ਨੂੰ ਇਨਫੈਕਟਿਡ ਕਰ ਸਕਦਾ ਹੈ। ਇਸ ਦਾ ਮਤਲਬ ਸਾਫ਼ ਹੈ ਕਿ ਹੁਣ ਕੋਰੋਨਾ ਤੋਂ ਬਚਣ ਲਈ 10 ਮੀਟਰ ਦੀ ਦੂਰੀ ਵੀ ਕਾਫ਼ੀ ਨਹੀਂ ਹੈ।
ਇਹ ਵੀ ਪੜ੍ਹੋ– ਤੀਜੀ ਲਹਿਰ ਤੋਂ ਪਹਿਲਾਂ ਹੀ ਬੱਚਿਆਂ ’ਤੇ ਕੋਰੋਨਾ ਦਾ ਕਹਿਰ, ਇਸ ਸੂਬੇ ’ਚ ਸਾਹਮਣੇ ਆ ਰਹੇ ਡਰਾਉਣ ਵਾਲੇ ਅੰਕੜੇ
Droplets fall within 2 meters from an infected person: Office of Principal Scientific Adviser to GoI pic.twitter.com/rxTsgl5nbQ
— ANI (@ANI) May 20, 2021
ਇਹ ਵੀ ਪੜ੍ਹੋ– WHO ਦੀ ਪ੍ਰਮੁੱਖ ਵਿਗਿਆਨੀ ਨੇ ਭਾਰਤ ’ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਦਿੱਤੀ ਨਵੀਂ ਚਿਤਾਵਨੀ
ਵਿਗਿਆਨੀ ਸਲਾਹਕਾਰ ਦਫ਼ਤਰ ਮੁਤਾਬਕ, ਕੋਰੋਨਾ ਪੀੜਤ ਵਿਅਕਤੀ ਦੇ ਸਾਹ ਛੱਡਣ, ਬੋਲਣ, ਗਾਉਣ, ਹੱਸਣ, ਖੰਘਣ ਅਤੇ ਛਿੱਕਨ ਨਾਲ ਲਾਰ ਅਤੇ ਨੱਕ ’ਚੋਂ ਨਿਕਲਣ ਵਾਲੇ ਪਦਾਰਥ ਰਾਹੀਂ ਵਾਇਰਸ ਨਿਕਲਦਾ ਹੈ, ਜੋ ਦੂਜਿਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਇਸ ਲਈ ਲਾਗ ਦੀ ਇਸ ਕੜੀ ਨੂੰ ਤੋੜਨ ਲਈ ਕੋਵਿਡ ਪ੍ਰੋਟੋਕੋਲ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ। ਮਾਸਕ ਪਹਿਨੋ, ਸੁਰੱਖਿਅਤ ਸਰੀਰਕ ਦੂਰੀ ਬਣਾਓ ਅਤੇ ਹੱਥ ਧੋਂਦੇ ਰਹੋ। ਮਾਹਿਰਾਂ ਮੁਤਾਬਕ, ਇਕ ਕੋਰੋਨਾ ਪੀੜਤ ਵਿਅਕਤੀ ’ਚ ਲੱਛਣ ਦਿਸਣ ’ਚ ਦੋ ਹਫ਼ਤਿਆਂ ਤਕ ਦਾ ਸਮਾਂ ਲੱਗ ਸਕਦਾ ਹੈ, ਇਸ ਦੌਰਾਨ ਉਹ ਦੂਜਿਆਂ ਨੂੰ ਵੀ ਇਨਫੈਕਟਿਡ ਕਰ ਸਕਦਾ ਹੈ। ਇਸ ਤੋਂ ਇਲਾਵਾ ਕੁਝ ਲੋਕਾਂ ’ਚ ਲੱਛਣ ਨਹੀਂ ਵੀ ਦਿਸਦੇ, ਫਿਰ ਵੀ ਉਹ ਇਨਫੈਕਸ਼ਨ ਫੈਲਾਅ ਸਕਦੇ ਹਨ।
ਇਹ ਵੀ ਪੜ੍ਹੋ– ਕੋਰੋਨਾ ਕਾਲ ’ਚ ਦੁਕਾਨਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਮਹਿੰਗੇ ਪ੍ਰੋਡਕਟਸ ਵੇਚ ਰਹੀਆਂ ਆਨਲਾਈਨ ਕੰਪਨੀਆਂ
Even one infected person showing no symptoms can release enough droplets to create a “viral load” that can infect many others: Office of Principal Scientific Adviser to GoI pic.twitter.com/r7uNVA7EZg
— ANI (@ANI) May 20, 2021
ਇਹ ਵੀ ਪੜ੍ਹੋ– WhatsApp ’ਤੇ ਕੇਂਦਰ ਸਖ਼ਤ, ਕਿਹਾ- 7 ਦਿਨਾਂ ’ਚ ਵਾਪਸ ਲਓ ਪ੍ਰਾਈਵੇਸੀ ਪਾਲਿਸੀ, ਨਹੀਂ ਤਾਂ ਹੋਵੇਗੀ ਕਾਰਵਾਈ
ਸਰਕਾਰ ਦੇ ਨਿਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਬੰਦ ਅਤੇ ਗੈਰ-ਹਵਾਦਾਰ ਇਨਡੋਰ ਥਾਵਾਂ ’ਚ ਡ੍ਰੋਪਲੈਟਸ ਅਤੇ ਏਅਰੋਸੋਲ ਕੋਰੋਨਾ ਲਾਗ ਦੇ ਫੈਲਾਅ ਦਾ ਖ਼ਤਰਾ ਬਹੁਤ ਵਧਾ ਦਿੰਦੇ ਹਨ। ਹਾਲਾਂਕਿ, ਮਾਹਿਰ ਹਮੇਸ਼ਾ ਤੋਂ ਇਹ ਕਹਿੰਦੇ ਆਏ ਹਨ ਕਿ ਵੈਂਟੀਲੇਸ਼ਨ ਵਾਲੀਆਂ ਥਾਵਾਂ ’ਤੇ ਅਤੇ ਆਊਟਡੋਰ ਥਾਵਾਂ ’ਤੇ ਲਾਗ ਦੇ ਫੈਲਣ ਦਾ ਖ਼ਤਰਾ ਘੱਟ ਰਹਿੰਦਾ ਹੈ।
ਇਹ ਵੀ ਪੜ੍ਹੋ– ਗੂਗਲ ਨੇ ਪੇਸ਼ ਕੀਤਾ ਐਂਡਰਾਇਡ 12, ਸਮਾਰਟਫੋਨ ਨਾਲ ਵੀ ਖੁੱਲ੍ਹ ਜਾਵੇਗੀ ਕਾਰ