ਰੱਖਿਆ ਖੇਤਰ ’ਚ ਆਤਮ-ਨਿਰਭਰਤਾ ਲਈ ਉੱਨਤ ਤਕਨਾਲੋਜੀ ਜ਼ਰੂਰੀ : ਰਾਜਨਾਥ

Wednesday, Aug 25, 2021 - 01:51 AM (IST)

ਰੱਖਿਆ ਖੇਤਰ ’ਚ ਆਤਮ-ਨਿਰਭਰਤਾ ਲਈ ਉੱਨਤ ਤਕਨਾਲੋਜੀ ਜ਼ਰੂਰੀ : ਰਾਜਨਾਥ

ਨਵੀਂ ਦਿੱਲੀ– ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਰੱਖਿਆ ਖੇਤਰ ’ਚ ਆਤਮ-ਨਿਰਭਰਤਾ ਲਈ ਉੱਨਤ ਤਕਨਾਲੋਜੀ ਦਾ ਵਿਕਾਸ ਜ਼ਰੂਰੀ ਹੈ। ਅਜਿਹੇ ’ਚ ਸਰਕਾਰ ਨਿੱਜੀ ਖੇਤਰ ਦੀ ਭਾਈਵਾਲੀ ਵਧਾਉਣ ਲਈ ਚੁੱਕੇ ਜਾ ਰਹੇ ਕਦਮਾਂ ਦੇ ਤਹਿਤ ਉਸ ਨੂੰ ਤਕਨਾਲੋਜੀ ਮੁਫਤ ਟ੍ਰਾਂਸਫਰ ਕਰ ਰਹੀ ਹੈ, ਜਿਸ ਨਾਲ ਕਿ ਭਾਰਤ ਰੱਖਿਆ ਖੇਤਰ ’ਚ ਨਿਰਮਾਣ ਦਾ ਗੜ੍ਹ ਬਣ ਸਕੇ। ਸ਼੍ਰੀ ਸਿੰਘ ਨੇ ਨਾਗਪੁਰ ’ਚ ਇਕ ਨਿੱਜੀ ਕੰਪਨੀ ਵਲੋਂ ਬਣਾਇਆ ਗਿਆ ਮਲਟੀ ਮੋਡ ਹੱਥਗੋਲਾ ਫੌਜ ਨੂੰ ਸੌਂਪਦੇ ਹੋਏ ਇਹ ਗੱਲ ਕਹੀ। ਉਨ੍ਹਾਂ ਨੇ ਦੱਸਿਆ ਕਿ ਰੱਖਿਆ ਖੋਜ ਤੇ ਵਿਕਾਸ ਸੰਗਠਨ ਦੀ ਪ੍ਰਯੋਗਸ਼ਾਲਾ ਟਰਮੀਨਲ ਬੈਲਿਸਟਿਕ ਰਿਸਰਚ ਲੈਬੋਰਟਰੀ ਦੀ ਮਦਦ ਨਾਲ ਮੈਸਰਸ ਇਕਨੌਮਿਕ ਐਕਸਪਲੋਸਿਵ ਲਿਮਟਿਡ ਨੇ ਹੱਥਗੋਲਾ ਬਣਾਇਆ।

ਇਹ ਖ਼ਬਰ ਪੜ੍ਹੋ- ਬੰਗਲਾਦੇਸ਼ ਵਿਰੁੱਧ ਸੀਰੀਜ਼ ਤੋਂ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਨਿਊਜ਼ੀਲੈਂਡ ਦਾ ਕ੍ਰਿਕਟਰ


ਉਨ੍ਹਾਂ ਨੇ ਕਿਹਾ ਕਿ ਇਹ ਨਿੱਜੀ ਤੇ ਜਨਤਕ ਖੇਤਰ ਦੀ ਸਾਂਝੇਦਾਰੀ ਦੀ ਵੱਡੀ ਉਦਾਹਰਣ ਹੈ। ਉਨ੍ਹਾਂ ਨੇ ਕਿਹਾ ਕਿ ਉਦਯੋਗ ਖੋਜ ਤੇ ਵਿਕਾਸ ’ਚ ਕਈ ਵਾਰ 80-90 ਫੀਸਦੀ ਤੱਕ ਖਰਚ ਕਰ ਦਿੰਦਾ ਹੈ। ਉਤਪਾਦ ਦੀ ਕੀਮਤ ਤਾਂ ਸਿਰਫ 10-20 ਫੀਸਦੀ ਦੀ ਹੁੰਦੀ ਹੈ। ਅਜਿਹੇ ’ਚ ਨਵੀਂ ਉੱਭਰਦੀ ਇੰਡਸਟਰੀ ਲਈ ਤਕਨਾਲੋਜੀ ਵਿਕਾਸ ਕਰਨਾ ਵੱਡੀ ਮੁਸ਼ਕਲ ਦਾ ਕੰਮ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਰਫਤਾਰ ਨਾਲ ਸਾਡੀ ਇੰਡਸਟਰੀ ਅੱਗੇ ਵਧ ਰਹੀ ਹੈ, ਰੱਖਿਆ ਉਤਪਾਦਨ ’ਚ ਆਪਣਾ ਯੋਗਦਾਨ ਦੇ ਰਹੀ ਹੈ, ਬਰਾਮਦ ਦਿਨ ਪ੍ਰਤੀ ਦਿਨ ਵਧ ਰਹੀ ਹੈ, ਮੈਨੂੰ ਪੂਰਾ ਭਰੋਸਾ ਹੈ ਕਿ ਛੇਤੀ ਹੀ ਭਾਰਤ ਰੱਖਿਆ ਨਿਰਮਾਣ ਦੇ ਖੇਤਰ ’ਚ ਗੜ੍ਹ ਬਣ ਕੇ ਉਭਰੇਗਾ।

ਇਹ ਖ਼ਬਰ ਪੜ੍ਹੋ- ਆਸਟਰੇਲੀਆ ਦੌਰੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News