ਬਦਰੀਨਾਥ-ਕੇਦਾਰਨਾਥ ਦੀ ਯਾਤਰਾ ’ਤੇ ਜਾਣਗੇ PM ਮੋਦੀ, ਪ੍ਰਸ਼ਾਸਨ ਨੇ ਸ਼ੁਰੂ ਕੀਤੀਆਂ ਤਿਆਰੀਆਂ

04/13/2022 5:48:03 PM

ਗੋਪੇਸ਼ਵਰ (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਈ ’ਚ ਬਦਰੀਨਾਥ-ਕੇਦਾਰਨਾਥ ਦੀ ਪ੍ਰਸਤਾਵਿਤ ਯਾਤਰਾ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉੱਤਰਾਖੰਡ ਦੇ ਉੱਚ ਗੜ੍ਹਵਾਲ ਹਿਮਾਲਿਆ ਖੇਤਰ ’ਚ ਸਥਿਤ ਬਦਰੀਨਾਥ ਅਤੇ ਕੇਦਾਰਨਾਥ ਸਮੇਤ ਸਾਰੇ ਚਾਰ ਧਾਮਾਂ ਦੇ ਕਿਵਾੜ ਮਈ ’ਚ ਖੁੱਲ੍ਹ ਰਹੇ ਹਨ। ਚਾਰ ਧਾਮ ਦੀ ਸ਼ੁਰੂਆਤ 3 ਮਈ ਨੂੰ ਅਕਸ਼ੈ ਤ੍ਰਿਤੀਆ ਦੇ ਤਿਉਹਾਰ 'ਤੇ ਗੰਗੋਤਰੀ ਅਤੇ ਯਮੁਨੋਤਰੀ ਦੇ ਕਿਵਾੜ ਖੁੱਲ੍ਹਣ ਨਾਲ ਸ਼ੁਰੂ ਹੋ ਰਹੀ ਹੈ ਜਦਕਿ ਕੇਦਾਰਨਾਥ ਮੰਦਰ ਦੇ ਕਿਵਾੜ 6 ਮਈ ਨੂੰ ਅਤੇ ਬਦਰੀਨਾਥ ਦੇ 8 ਮਈ ਨੂੰ ਖੁੱਲ੍ਹ ਰਹੇ ਹਨ। 

ਓਧਰ ਚਮੋਲੀ ਦੇ ਜ਼ਿਲ੍ਹਾ ਅਧਿਕਾਰੀ ਹਿਮਾਂਸ਼ੂ ਖੁਰਾਨਾ ਨੇ ਪ੍ਰਧਾਨ ਮੰਤਰੀ ਦੇ ਪ੍ਰਸਤਾਵਿਤ ਦੌਰੇ ਨੂੰ ਲੈ ਕੇ ਸਬੰਧਤ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਉਨ੍ਹਾਂ ਦੀ ਯਾਤਰਾ ਦੌਰਾਨ ਮੌਸਮ ਖਰਾਬ ਹੋਣ ਅਤੇ ਹੋਰ ਸੰਭਾਵਿਤ ਕਾਰਨਾਂ ਦੇ ਚੱਲਦੇ ਗੌਚਰ ’ਚ ਹੈਲੀਕਾਪਟਰ ਲੈਂਡਿੰਗ ਲਈ ਬਦਲਵੇਂ ਪ੍ਰਬੰਧਾਂ ਦੀ ਤਿਆਰੀ ਕਰਨ ਨੂੰ ਕਿਹਾ। ਖੁਰਾਨਾ ਨੇ ਗੌਚਰ ’ਚ ਸੇਫ ਹਾਊਸ, ਟਰੈਫਿਕ ਸੁਰੱਖਿਆ, ਸਫਾਈ, ਸੰਚਾਰ, ਸਿਹਤ ਅਤੇ ਹੋਰ ਜ਼ਰੂਰੀ ਵਿਵਸਥਾਵਾਂ ਨੂੰ ਲੈ ਕੇ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਵੀ ਦਿੱਤੇ। 
 


Tanu

Content Editor

Related News