ਜੰਮੂ-ਕਸ਼ਮੀਰ : ਪ੍ਰਸ਼ਾਸਨ ਨੇ ਜੰਮੂ 'ਚ ਨੇਤਾਵਾਂ ਦੀ ਨਜ਼ਰਬੰਦੀ ਕੀਤੀ ਖਤਮ
Wednesday, Oct 02, 2019 - 10:18 AM (IST)

ਸ਼੍ਰੀਨਗਰ— ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਜੰਮੂ 'ਚ ਨਜ਼ਰਬੰਦ ਕੀਤੇ ਗਏ ਸਿਆਸੀ ਨੇਤਾਵਾਂ ਦੀ ਨਜ਼ਰਬੰਦੀ ਖਤਮ ਕਰਨ ਦਾ ਫੈਸਲਾ ਲਿਆ ਹੈ। ਪ੍ਰਸ਼ਾਸਨ ਦਾ ਇਹ ਕਦਮ ਬਲਾਕ ਵਿਕਾਸ ਪਰੀਸ਼ਦ ਚੋਣਾਂ ਨੂੰ ਦੇਖਦਿਆਂ ਲਿਆ ਗਿਆ ਹੈ। ਇੱਥੇ ਦੱਸ ਦੇਈਏ ਕਿ ਕਾਂਗਰਸ, ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ), ਨੈਸ਼ਨਲ ਕਾਨਫਰੰਸ ਅਤੇ ਹੋਰ ਪਾਰਟੀ ਦੇ ਨੇਤਾਵਾਂ ਨੂੰ ਧਾਰਾ-370 ਹਟਣ ਮਗਰੋਂ 5 ਅਗਸਤ 2019 ਨੂੰ ਸਥਾਨਕ ਪੁਲਸ ਨੇ ਸਾਵਧਾਨੀ ਦੇ ਤੌਰ 'ਤੇ ਘਰ 'ਚ ਨਜ਼ਰਬੰਦ ਗਿਆ ਕੀਤਾ ਸੀ। ਨੇਤਾਵਾਂ ਨੂੰ ਕੋਈ ਵੀ ਸਿਆਸੀ ਗਤੀਵਿਧੀ ਨਾ ਕਰਨ ਲਈ ਕਿਹਾ ਸੀ। ਹੁਣ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਨਜ਼ਰਬੰਦੀ ਖਤਮ ਕਰ ਦਿੱਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਸਿਆਸੀ ਗਤੀਵਿਧੀ ਕਰਨ ਲਈ ਆਜ਼ਾਦ ਹਾਂ।
ਦੱਸਣਯੋਗ ਹੈ ਕਿ ਚੋਣ ਅਧਿਕਾਰੀਆਂ ਨੇ ਮੰਗਲਵਾਰ ਭਾਵ ਕੱਲ ਜੰਮੂ-ਕਸ਼ਮੀਰ ਦੇ 310 ਬਲਾਕਾਂ ਵਿਚ ਬਲਾਕ ਵਿਕਾਸ ਪਰੀਸ਼ਦ (ਬੀ. ਡੀ. ਸੀ.) ਦੇ ਪ੍ਰਧਾਨਾਂ ਦੀ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ। ਮੁੱਖ ਚੋਣ ਅਧਿਕਾਰੀ ਸ਼ੈਲੇਂਦਰ ਕੁਮਾਰ ਨੇ ਨੋਟੀਫਿਕੇਸ਼ਨ ਜਾਰੀ ਕਰਦੇ ਕਿਹਾ ਕਿ ਚੋਣਾਂ 24 ਅਕਤੂਬਰ ਨੂੰ ਹੋਣਗੀਆਂ। ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਰੀਕ 9 ਅਕਤੂਬਰ ਹੋਵੇਗੀ, ਜਦਕਿ ਨਾਮਜ਼ਦਗੀ ਦੀ ਜਾਂਚ 10 ਅਕਤੂਬਰ ਨੂੰ ਹੋਵੇਗੀ। ਨਾਮ ਵਾਪਸ ਲੈਣ ਦੀ ਆਖਰੀ ਤਰੀਕ 11 ਅਕਤੂਬਰ ਹੈ।