5.51 ਲੱਖ ਦੀਵਿਆਂ ਨਾਲ ਜਗਮਗ ਹੋਵੇਗਾ ਅਯੁੱਧਿਆ, ਬਣੇਗਾ ਵਰਲਡ ਰਿਕਾਰਡ

Saturday, Oct 26, 2019 - 11:40 AM (IST)

5.51 ਲੱਖ ਦੀਵਿਆਂ ਨਾਲ ਜਗਮਗ ਹੋਵੇਗਾ ਅਯੁੱਧਿਆ, ਬਣੇਗਾ ਵਰਲਡ ਰਿਕਾਰਡ

ਲਖਨਊ— ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਦੀਵਾਲੀ ਦੇ ਮੌਕੇ 5.51 ਲੱਖ ਦੀਵੇ ਜਗਾਏ ਜਾਣਗੇ। ਇੰਨੀ ਵੱਡੀ ਗਿਣਤੀ 'ਚ ਦੀਵੇ ਜਗਾਉਣ ਨੂੰ ਲੈ ਕੇ ਵਰਲਡ ਰਿਕਾਰਡ ਬਣਾਇਆ ਜਾਵੇਗਾ। ਆਦਿਤਿਆਨਾਥ ਯੋਗੀ ਸਰਕਾਰ ਅਯੁੱਧਿਆ ਵਿਚ ਦੀਵਾਲੀ ਦਾ ਵੱਡਾ ਆਯੋਜਨ ਕਰਨ ਜਾ ਰਹੀ ਹੈ। ਦੀਵਾਲੀ 'ਤੇ ਆਯੋਜਿਤ ਵੱਖ-ਵੱਖ ਪ੍ਰੋਗਰਾਮਾਂ ਵਿਚ ਯੋਗੀ ਆਦਿਤਿਆਨਾਥ, ਰਾਜਪਾਲ ਆਨੰਦੀਬੇਨ ਪਟੇਲ, ਕੇਂਦਰੀ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਮੁੱਖ ਮਹਿਮਾਨ ਦੇ ਤੌਰ 'ਤੇ ਮੌਜੂਦ ਰਹਿਣਗੇ। ਦੀਵੇ ਚਲਾਉਣ ਤੋਂ ਇਲਾਵਾ ਸਮਾਰੋਹ ਵਿਚ ਰਾਮ-ਸੀਤਾ ਅਤੇ ਲਕਸ਼ਮਣ ਦੇ ਅਯੁੱਧਿਆ ਆਉਣ ਦਾ ਪ੍ਰਤੀਕਾਤਮਕ ਮੰਚਨ ਕੀਤਾ ਜਾਵੇਗਾ।

ਦੀਵੇ ਜਗਾਉਣ ਦੇ ਸਮਾਰੋਹ ਵਿਚ ਵਿਦੇਸ਼ ਮਹਿਮਾਨ ਵੀਨਾ ਭਟਨਾਗਰ ਵੀ ਮੌਜੂਦ ਰਹਿਣਗੇ।  ਸ਼ਨੀਵਾਰ ਨੂੰ ਹੋਣ ਵਾਲੇ ਮੁੱਖ ਪ੍ਰੋਗਰਾਮ ਵਿਚ ਭਗਵਾਨ ਸ਼੍ਰੀਰਾਮ, ਸੀਤਾ ਅਤੇ ਲਕਸ਼ਮਣ ਦੇ ਅਯੁੱਧਿਆ ਆਉਣ ਦੀਆਂ ਤਿਆਰੀਆਂ ਲੱਗਭਗ ਪੂਰੀਆਂ ਹੋ ਗਈਆਂ ਹਨ। ਪ੍ਰੋਗਰਾਮ ਦੌਰਾਮ ਰਾਮ ਕੀ ਪੌੜੀ 'ਤੇ 5.51 ਲੱਖ ਦੀਵੇ ਜਗਾ ਕੇ ਵਿਸ਼ਵ ਰਿਕਾਰਡ ਬਣਾਇਆ ਜਾਵੇਗਾ। ਇਸ ਲਈ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਸਮੇਤ 6 ਹਜ਼ਾਰ ਵਲੰਟੀਅਰ ਲਾਏ ਜਾਣਗੇ। ਪ੍ਰਦੇਸ਼ ਸਰਕਾਰ ਦਾ ਸੈਰ-ਸਪਾਟਾ ਵਿਭਾਗ ਸ਼ਹਿਰ 'ਚ 19 ਵੱਖ-ਵੱਖ ਥਾਵਾਂ 'ਤੇ ਡੇਢ ਦੀਵੇ ਜਗਵਾਏਗਾ।


author

Tanu

Content Editor

Related News