ਆਪਣੀ ਪਾਰਟੀ ਨੂੰ ਅਧੀਰ ਰੰਜਨ ਨੇ ਕਬਰ ’ਚ ਲਿਟਾ ਦਿੱਤਾ : ਸਤਪਾਲ ਮਲਿਕ
Tuesday, Aug 27, 2019 - 12:56 AM (IST)

ਸ਼੍ਰੀਨਗਰ (ਉਦੇ)– ਲੋਕ ਸਭਾ ਵਿਚ ਕਾਂਗਰਸ ਸੰਸਦੀ ਦਲ ਦੇ ਨੇਤਾ ਅਧੀਰ ਰੰਜਨ ਚੌਧਰੀ ਦੇ ਬਿਆਨ ’ਤੇ ਜੰਮੂ-ਕਸ਼ਮੀਰ ਦੇ ਰਾਜਪਾਲ ਸਤਪਾਲ ਮਲਿਕ ਨੇ ਕਿਹਾ ਕਿ ਅਧੀਰ ਰੰਜਨ ਨੇ ਆਪਣੀ ਪਾਰਟੀ ਨੂੰ ਕਬਰ ਵਿਚ ਲਿਟਾ ਦਿੱਤਾ ਹੈ। ਉਨ੍ਹਾਂ ਨੇ (ਅਧੀਰ) ਸੰਸਦ ਵਿਚ ਜੋ ਕੁਝ ਵੀ ਕਿਹਾ ਸੀ, ਭਵਿੱਖ ਵਿਚ ਜਦ ਕਦੇ ਵੀ ਚੋਣਾਂ ਹੋਣਗੀਆਂ, ਉਨ੍ਹਾਂਦੀ ਗੱਲ ਦਾ ਜ਼ਿਕਰ ਹੋਵੇਗਾ।
ਜ਼ਿਕਰਯੋਗ ਹੈ ਕਿ ਅਧੀਰ ਰੰਜਨ ਚੌਧਰੀ ਨੇ ਕਿਹਾ ਸੀ ਕਿ ਸਤਪਾਲ ਮਲਿਕ ਭਾਜਪਾ ਨੇਤਾਵਾਂ ਵਾਂਗ ਬਿਆਨ ਦੇ ਰਹੇ ਹਨ। ਇਸੇ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਸ਼੍ਰੀਨਗਰ ਯਾਤਰਾ ’ਤੇ ਜੰਮੂ-ਕਸ਼ਮੀਰ ਦੇ ਰਾਜਪਾਲ ਸਤਪਾਲ ਮਲਿਕ ਨੇ ਨਿਸ਼ਾਨਾ ਵਿੰਨ੍ਹਿਆ।