ਕੁਦਰਤੀ ਆਫਤ ਪ੍ਰਭਾਵਿਤ 5 ਸੂਬਿਆਂ ਤੇ ਇਕ ਕੇਂਦਰ ਸ਼ਾਸਿਤ ਖੇਤਰ ਨੂੰ ਕੇਂਦਰ ਨੇ ਦਿੱਤੀ ਵਾਧੂ ਮਦਦ
Thursday, Mar 03, 2022 - 11:33 PM (IST)
ਨਵੀਂ ਦਿੱਲੀ– ਕੇਂਦਰ ਸਰਕਾਰ ਨੇ ਪਿਛਲੇ ਸਾਲ ਹੜ ਅਤੇ ਬਰਫ ਦੇ ਤੋਦੇ ਡਿੱਗਣ ਤੋਂ ਪ੍ਰਭਾਵਿਤ 5 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਖੇਤਰ ਨੂੰ ਵਾਧੂ ਮਦਦ ਵਜੋਂ 1682 ਕਰੋੜ ਤੋਂ ਵਧ ਰਾਸ਼ੀ ਅਲਾਟ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਕਮੇਟੀ ਦੀ ਬੈਠਕ ਵਿਚ ਆਂਧਰਾ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਪੁੱਡੂਚੇਰੀ ਨੂੰ ਰਾਸ਼ਟਰੀ ਆਫਤ ਮੋਚਨ ਫੰਡ ਦੇ ਤਹਿਤ ਵਾਧੂ ਕੇਂਦਰੀ ਮਦਦ ਦੀ ਮਨਜ਼ੂਰੀ ਦਿੱਤੀ ਗਈ।
ਇਹ ਖ਼ਬਰ ਪੜ੍ਹੋ- BAN v AFG : ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 61 ਦੌੜਾਂ ਨਾਲ ਹਰਾ ਕੇ ਬਣਾਈ 1-0 ਦੀ ਅਜੇਤੂ ਬੜ੍ਹਤ
ਇਕ ਅਧਿਕਾਰਕ ਬਿਆਨ ਵਿਚ ਵੀਰਵਾਰ ਨੂੰ ਕਿਹਾ ਗਿਆ ਕਿ ਐੱਚ. ਐੱਲ. ਸੀ. ਨੇ ਐੱਨ. ਡੀ. ਆਰ. ਐੱਫ. ਤੋਂ 5 ਸੂਬਿਆਂ ਨੂੰ 1664.25 ਕਰੋੜ ਅਤੇ ਪੁੱਡੂਚੇਰੀ ਨੂੰ 17.86 ਕਰੋੜ ਰੁਪਏ ਦੀ ਵਾਧੂ ਕੇਂਦਰੀ ਮਦਦ ਨੂੰ ਮਨਜ਼ੂਰੀ ਦਿੱਤੀ। ਆਂਧਰਾ ਪ੍ਰਦੇਸ਼ ਨੂੰ 351.43 ਕਰੋੜ ਰੁਪਏ, ਹਿਮਾਚਲ ਪ੍ਰਦੇਸ਼ ਨੂੰ 112.19 ਕਰੋੜ ਰੁਪਏ, ਕਰਨਾਟਕ ਨੂੰ 492.39 ਕਰੋੜ ਰੁਪਏ, ਮਹਾਰਾਸ਼ਟਰ ਨੂੰ 355.39 ਕਰੋੜ ਰੁਪਏ, ਤਾਮਿਲਨਾਡੂ ਨੂੰ 352.85 ਕਰੋੜ ਰੁਪਏ ਅਤੇ ਪੁੱਡੂਚੇਰੀ ਨੂੰ 17.86 ਕਰੋੜ ਰੁਪਏ ਦਿੱਤੇ ਗਏ ਹਨ। ਬਿਆਨ ਵਿਚ ਕਿਹਾ ਗਿਆ ਕਿ ਕੇਂਦਰ ਸਰਕਾਰ ਨੇ ਇਨ੍ਹਾਂ ਸੂਬਿਆਂ ਤੇ ਕੇਂਦਰ ਸ਼ਾਸਿਤ ਖੇਤਰ ਵਿਚ ਆਫਤਾਂ ਦੇ ਫੌਰੀ ਬਾਅਦ ਅੰਤਰਸਰਕਾਰੀ ਕੇਂਦਰੀ ਦਸਤਿਆਂ ਨੂੰ ਤਾਇਨਾਤ ਕੀਤਾ ਸੀ।
ਇਹ ਖ਼ਬਰ ਪੜ੍ਹੋ- ਪੈਟੀ ਤਵਤਨਾਕਿਟ ਨੇ ਸਿੰਗਾਪੁਰ LPGA 'ਚ ਬਣਾਈ 1-ਸਟ੍ਰੋਕ ਦੀ ਬੜ੍ਹਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।