VIP ਸੁਰੱਖਿਆ 'ਚ ਤਾਇਨਾਤ CISF ਜਵਾਨਾਂ ਲਈ ਵਾਧੂ 'ਬੁਲੇਟ ਪਰੂਫ ਜੈਕੇਟ' ਦੀ ਖਰੀਦ ਨੂੰ ਮਨਜ਼ੂਰੀ

06/28/2022 1:27:01 PM

ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਨੇ ਦਿੱਲੀ ਮੈਟਰੋ, ਸਰਕਾਰੀ ਅਦਾਰਿਆਂ ਅਤੇ ਵੀ.ਆਈ.ਪੀ. ਸੁਰੱਖਿਆ 'ਚ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀ.ਆਈ.ਐੱਸ.ਐੱਫ.) ਦੇ ਜਵਾਨਾਂ ਲਈ 3,200 ਵਾਧੂ ‘ਬੁਲਟ ਪਰੂਫ਼ ਜੈਕਟਾਂ’ ਅਤੇ ਹੈਲਮੇਟ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਖਰੀਦ 16.51 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਕੀਤੀ ਜਾਵੇਗੀ। ਦਿੱਲੀ ਮੈਟਰੋ ਸਟੇਸ਼ਨਾਂ ਤੋਂ ਇਲਾਵਾ, ਸੀ.ਆਈ.ਐੱਸ.ਐੱਫ. ਰਾਸ਼ਟਰੀ ਰਾਜਧਾਨੀ 'ਚ ਸਰਕਾਰੀ ਇਮਾਰਤਾਂ ਜਿਵੇਂ ਕਿ ਉੱਤਰੀ ਬਲਾਕ 'ਚ ਗ੍ਰਹਿ ਅਤੇ ਵਿੱਤ ਮੰਤਰਾਲਿਆਂ, ਸ਼ਾਸਤਰੀ ਭਵਨ, ਕ੍ਰਿਸ਼ੀ ਭਵਨ, ਉਦਯੋਗ ਭਵਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਦੀ ਹੈ।

ਇਹ ਵੀ ਪੜ੍ਹੋ : ਜਹਾਂਗੀਰ ਦੇ ਬਣਵਾਏ 12 ਕਿਲੋ ਦੇ ਸੋਨੇ ਦੇ ਸਿੱਕੇ ਦੀ ਭਾਲ

ਇਕ ਅਧਿਕਾਰੀ ਅਨੁਸਾਰ, ਕੇਂਦਰੀ ਗ੍ਰਹਿ ਮੰਤਰਾਲਾ ਨੇ ਦਿੱਲੀ ਮੈਟਰੋ, ਸਰਕਾਰੀ ਇਮਾਰਤਾਂ ਦੀ ਸੁਰੱਖਿਆ (ਜੀ.ਬੀ.ਐੱਸ.) ਅਤੇ ਵਿਸ਼ੇਸ਼ ਸੁਰੱਖਿਆ ਸਮੂਹ (ਐੱਸ.ਐੱਸ.ਜੀ.) 'ਚ ਤਾਇਨਾਤ ਸੀ.ਆਈ.ਐੱਸ.ਐੱਫ. ਜਵਾਨਾਂ ਦੀ ਗਿਣਤੀ ਵਧਾਉਣ ਲਈ 3,180 ਬੁਲੇਟਪਰੂਫ ਜੈਕੇਟ ਅਤੇ ਹੈਲਮੇਟ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ। ਸੀ.ਆਈ.ਐੱਸ.ਐੱਫ. ਦੀ ਜੀ.ਬੀ.ਐੱਸ. ਇਕਾਈ ਸਰਕਾਰੀ ਭਵਨਾਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ, ਜਦੋਂ ਕਿ ਐੱਸ.ਐੱਸ.ਜੀ. ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਸਿਫ਼ਾਰਸ਼ ਕੀਤੇ ਉੱਚ ਅਧਿਕਾਰੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਦਾ ਹੈ। ਦਿੱਲੀ ਮੈਟਰੋ ਨੈੱਟਵਰਕ 'ਚ ਮੌਜੂਦਾ ਸਮੇਂ ਸੀ.ਆਈ.ਐੱਸ.ਐੱਫ. ਦੇ ਕਰੀਬ 13 ਹਜ਼ਾਰ ਜਵਾਨ ਤਾਇਨਾਤ ਹਨ। ਉੱਥੇ ਹੀ ਜੀ.ਬੀ.ਐੱਸ. ਅਤੇ ਐੱਸ.ਐੱਸ.ਜੀ. 'ਚ ਤਾਇਨਾਤ ਇਨ੍ਹਾਂ ਜਵਾਨਾਂ ੀਦ ਗਿਣਤੀ 3-3 ਹਜ਼ਾਰ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News