ਨਿਖਿਲ ਦੀ ਹੋਈ TMC ਸੰਸਦ ਮੈਂਬਰ ਨੁਸਰਤ ਜਹਾਂ, ਦੇਖੋ ਵਿਆਹ ਦੀ ਪਹਿਲੀ ਤਸਵੀਰ

06/20/2019 12:23:12 PM

ਕੋਲਕਾਤਾ— ਬੰਗਲਾ ਫਿਲਮਾਂ ਦੀ ਮਸ਼ਹੂਰ ਅਭਿਨੇਤਰੀ ਅਤੇ ਪੱਛਮੀ ਬੰਗਾਲ ਦੇ ਬਸ਼ੀਰਘਾਟ ਤੋਂ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੀ ਸੰਸਦ ਮੈਂਬਰ ਨੁਸਰਤ ਜਹਾਂ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਨਸਰਤ ਨੇ ਕੋਲਕਾਤਾ ਦੇ ਬਿਜ਼ਨੈੱਸਮੈਨ ਨਿਖਿਲ ਜੈਨ ਨਾਲ ਵਿਆਹ ਕਰਵਾਇਆ ਹੈ। ਜੋੜੇ ਨੇ ਸੋਸ਼ਲ ਮੀਡੀਆ 'ਤੇ ਲਾੜਾ-ਲਾੜੀ ਦੇ ਲਿਬਾਸ ਵਿਚ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ।

Image result for nusrat jahan marriage photo

ਲਾਲ ਰੰਗ ਦੇ ਲਹਿੰਗੇ ਵਿਚ ਨੁਸਰਤ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉੱਥੇ ਹੀ ਲਾੜਾ ਨਿਖਿਲ ਜੈਨ ਸਫੈਦ ਰੰਗ ਦੀ ਸ਼ੇਰਵਾਨੀ ਵਿਚ ਕਾਫੀ ਹੈੱਡਸਮ ਲੱਗ ਰਹੇ ਹਨ। ਲਾੜੀ ਦੇ ਜੋੜੇ ਵਿਚ ਨੁਸਰਤ ਦੀ ਇਹ ਪਹਿਲੀ ਤਸਵੀਰ ਹੈ, ਜਿਸ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਬੁੱਧਵਾਰ ਨੂੰ ਨੁਸਰਤ ਨੇ ਤੁਰਕੀ ਦੇ ਬੋਡਰਮ 'ਚ ਪੂਰੇ ਹਿੰਦੂ ਰੀਤੀ-ਰਿਵਾਜਾਂ ਨਾਲ ਆਪਣੇ ਬੁਆਏ ਫਰੈਂਡ ਨਿਖਿਲ ਜੈਨ ਨਾਲ ਵਿਆਹ ਕਰਵਾਇਆ।

दुल्हन बनीं TMC सांसद नुसरत जहां, देखें शादी की पहली तस्वीर
ਹਲਦੀ ਸਮਾਗਮ ਦੀ ਇਸ ਤਸਵੀਰ 'ਚ ਨੁਸਰਤ ਜਹਾਂ ਭਾਵੁਕ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਨੁਸਰਤ ਆਪਣੇ ਪਿਤਾ ਦੇ ਗਲੇ ਲੱਗ ਕੇ ਰੋਂਦੀ ਹੋਈ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਉਸ ਨੇ ਫਾਦਰਜ਼ ਡੇਅ 'ਤੇ ਸ਼ੇਅਰ ਕੀਤਾ ਸੀ। 
 उम्मीद की जा रही है कि शादी के बाद लौटने पर वह संसद के सत्र में शामिल होंगी और शपथ ग्रहण करेंगी.

ਇੱਥੇ ਦੱਸ ਦੇਈਏ ਕਿ ਨੁਸਰਤ ਜਹਾਂ 29 ਸਾਲ ਦੀ ਹੈ। ਉਨ੍ਹਾਂ ਦੀ ਗਿਣਤੀ ਸਭ ਤੋਂ ਖੂਬਸੂਰਤ ਯੁਵਾ ਸੰਸਦ ਮੈਂਬਰਾਂ ਵਿਚ ਕੀਤੀ ਜਾਂਦੀ ਹੈ। ਨੁਸਰਤ ਬੰਗਾਲੀ ਸਿਨੇਮਾ ਦਾ ਮਸ਼ਹੂਰ ਅਤੇ ਚਰਚਿਤ ਚਿਹਰਾ ਹੈ। ਓਧਰ ਨਵੀਂ ਸਰਕਾਰ ਦੇ ਪਹਿਲੇ ਸੰਸਦੀ ਸੈਸ਼ਨ ਜੋ ਕਿ ਬੀਤੇ 17 ਜੂਨ ਤੋਂ ਸ਼ੁਰੂ ਹੋ ਚੁੱਕਾ ਹੈ, ਜਿਸ 'ਚ ਨਵੇਂ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਗਈ। ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਨੁਸਰਤ ਜਹਾਂ ਨੇ ਅਜੇ ਸਦਨ ਵਿਚ ਆ ਕੇ ਸਹੁੰ ਨਹੀਂ ਚੁੱਕੀ ਹੈ। 

दुल्हन बनीं TMC सांसद नुसरत जहां, देखें शादी की पहली तस्वीर

ਸਿਆਸਤ 'ਚ ਆਉਣ ਤੋਂ ਪਹਿਲਾਂ ਨੁਸਰਤ ਨੇ ਮਾਡਲਿੰਗ ਅਤੇ ਐਕਟਿੰਗ ਵਿਚ ਆਪਣਾ ਸਿੱਕਾ ਜਮਾਇਆ। 8 ਜਨਵਰੀ 1990 ਨੂੰ ਕੋਲਕਾਤਾ 'ਚ ਜਨਮੀ ਨੁਸਰਤ ਬੰਗਾਲੀ ਫਿਲਮ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਅਭਿਨੇਤਰੀਆਂ ਵਿਚੋਂ ਇਕ ਮੰਨੀ ਜਾਂਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਵਿਆਹ ਤੋਂ ਬਾਅਦ ਭਾਰਤ  ਪਰਤਣ 'ਤੇ ਉਹ ਸੰਸਦ ਦੇ ਸੈਸ਼ਨ ਵਿਚ ਸ਼ਾਮਲ ਹੋਵੇਗੀ ਅਤੇ  ਸਹੁੰ ਚੁੱਕੇਗੀ।

 बांग्ला फिल्मों की मशहूर ऐक्ट्रेस और पश्चिम बंगाल के बशीरघाट से तृणमूल कांग्रेस की सांसद नुसरत जहां (28) शादी के बंधन में बंध गई हैं. तृणमूल कांग्रेस की इस सांसद ने अभी सदन में आकर शपथ ग्रहण नहीं की है. नई सरकार के पहला संसदीय सत्र बीते 17 जून को शुरू हुआ था. इसमें शुरुआती दो दिनों में नये सांसदों को पद की शपथ दिलाई गई. इस दौरान टीएमसी के सांसदों का शपथ ग्रहण सबसे ज्यादा चर्चित हुआ. क्योंकि टीएमसी के सांसदों के शपथ ग्रहण के दौरान जमकर जय श्रीराम के नारे लगाए गए. लेकिन नुसरत इस दौरान हल्दी-चंदन लगाकर अपनी शादी की तैयारियों में व्यस्‍त रहीं. बुधवार को उन्होंने पूरे हिन्दू रीति रिवाज से शादी रचाई. आइए जानते हैं उनके बारे में सबकुछ.

ਦੱਸਣਯੋਗ ਹੈ ਕਿ ਲੰਬੇ ਅਰਸੇ ਤੋਂ ਬਾਅਦ ਭਾਰਤ ਦੇ ਕਿਸੇ ਸੰਸਦ ਮੈਂਬਰ ਨੇ ਵਿਆਹ ਰਚਾਇਆ ਹੈ। ਅਜਿਹੇ ਵਿਚ ਜਦੋਂ ਨੁਸਰਤ ਜਹਾਂ ਸੰਸਦ ਭਵਨ ਪਹੁੰਚੇਗੀ ਤਾਂ ਉਨ੍ਹਾਂ ਨੂੰ ਵਧਾਈਆਂ ਮਿਲਣਗੀਆਂ। ਉਹ ਸਦਨ 'ਚ ਘੱਟ ਉਮਰ ਦੀ ਮਹਿਲਾ ਸੰਸਦ ਮੈਂਬਰ ਵੀ ਹੈ।


Tanu

Content Editor

Related News