ਕੇਰਲ ਦੇ ਇਕ ਰੇਲਵੇ ਸਟੇਸ਼ਨ ’ਤੇ ਅਦਾਕਾਰਾ ਨਾਲ ਛੇੜਛਾੜ, ਕੁਲੀ ਗ੍ਰਿਫਤਾਰ
Sunday, Nov 02, 2025 - 11:17 PM (IST)
ਤਿਰੂਵਨੰਤਪੁਰਮ- ਕੇਰਲ ਦੇ ਕੋਚੁਵੇਲੀ ਰੇਲਵੇ ਸਟੇਸ਼ਨ ’ਤੇ ਇਕ ਅਦਾਕਾਰਾ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਇਕ ਕੁਲੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਪੁਲਸ ਨੇ ਐਤਵਾਰ ਦੱਸਿਆ ਕਿ ਮੁਲਜ਼ਮ ਦੀ ਪਛਾਣ ਅਰੁਣ ਵਜੋਂ ਹੋਈ ਹੈ, ਜੋ ਕੋਚੁਵੇਲੀ ਦਾ ਹੀ ਰਹਿਣ ਵਾਲਾ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਅਦਾਕਾਰਾ ਰੇਲਗੱਡੀ ਫੜਨ ਲਈ ਸਟੇਸ਼ਨ ’ਤੇ ਪਹੁੰਚੀ। ਉਹ ਪੁਲ ਰਾਹੀਂ ਦੂਜੇ ਪਲੇਟਫਾਰਮ ’ਤੇ ਜਾਣਾ ਚਾਹੁੰਦੀ ਸੀ ਕਿ ਮੁਲਜ਼ਮ ਨੇ ਉਸ ਕੋਲ ਪਹੁੰਚ ਕੀਤੀ ਤੇ ਮਦਦ ਦੀ ਪੇਸ਼ਕਸ਼ ਕੀਤੀ।
ਅਰੁਣ ਨੇ ਸੁਝਾਅ ਦਿੱਤਾ ਕਿ ਉਹ ਅਗਲੇ ਪਲੇਟਫਾਰਮ ’ਤੇ ਪਹੁੰਚਣ ਲਈ ਸਾਹਮਣੇ ਖੜ੍ਹੀ ਖਾਲੀ ਰੇਲਗੱਡੀ ਦੀ ਵਰਤੋਂ ਕਰੇ। ਇਸ ਦੌਰਾਨ ਖਾਲੀ ਰੇਲਗੱਡੀ ’ਚ ਮੁਲਜ਼ਮ ਨੇ ਉਸ ਨੂੰ ਬੇਲੋੜੇ ਢੰਗ ਨਾਲ ਫੜ ਲਿਆ। ਅਦਾਕਾਰਾ ਨੇ ਵਿਰੋਧ ਕੀਤਾ ਤੇ ਤੁਰੰਤ ਰੇਲਵੇ ਅਧਿਕਾਰੀਆਂ ਤੋਂ ਮਦਦ ਮੰਗੀ। ਪੁਲਸ ਨੇ ਮਾਮਲਾ ਦਰਜ ਕਰ ਕੇ ਅਰੁਣ ਨੂੰ ਗ੍ਰਿਫਤਾਰ ਕਰ ਲਿਆ।
