ਅਦਾਕਾਰਾ ਕਸਤੂਰੀ ਸ਼ੰਕਰ ਹੈਦਰਾਬਾਦ ਤੋਂ ਗ੍ਰਿਫ਼ਤਾਰ, ਤੇਲਗੂ ਭਾਈਚਾਰੇ ਦੇ ਲੋਕਾਂ ਖ਼ਿਲਾਫ਼ ਦਿੱਤਾ ਸੀ ਵਿਵਾਦਤ ਬਿਆਨ

Sunday, Nov 17, 2024 - 01:28 AM (IST)

ਅਦਾਕਾਰਾ ਕਸਤੂਰੀ ਸ਼ੰਕਰ ਹੈਦਰਾਬਾਦ ਤੋਂ ਗ੍ਰਿਫ਼ਤਾਰ, ਤੇਲਗੂ ਭਾਈਚਾਰੇ ਦੇ ਲੋਕਾਂ ਖ਼ਿਲਾਫ਼ ਦਿੱਤਾ ਸੀ ਵਿਵਾਦਤ ਬਿਆਨ

ਚੇਨਈ (ਭਾਸ਼ਾ) : ਤਾਮਿਲਨਾਡੂ ਦੇ ਤੇਲਗੂ ਭਾਈਚਾਰੇ ਦੇ ਲੋਕਾਂ 'ਤੇ ਟਿੱਪਣੀ ਕਰਕੇ ਵਿਵਾਦਾਂ 'ਚ ਘਿਰੀ ਅਭਿਨੇਤਰੀ ਕਸਤੂਰੀ ਸ਼ੰਕਰ ਨੂੰ ਸ਼ਨੀਵਾਰ ਨੂੰ ਹੈਦਰਾਬਾਦ 'ਚ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਅਭਿਨੇਤਰੀ ਨੇ ਵਿਵਾਦ ਤੋਂ ਬਾਅਦ ਜਲਦੀ ਹੀ ਆਪਣੀ ਟਿੱਪਣੀ ਵਾਪਸ ਲੈ ਲਈ ਸੀ, ਪਰ ਉਸ ਖਿਲਾਫ ਪੁਲਸ ਸ਼ਿਕਾਇਤ ਦਰਜ ਕਰਵਾਈ ਗਈ ਸੀ। ਚੇਨਈ ਪੁਲਸ ਦੀ ਇਕ ਟੀਮ ਨੇ ਉਸ ਨੂੰ ਹੈਦਰਾਬਾਦ ਵਿਚ ਇਕ ਫਿਲਮ ਨਿਰਮਾਤਾ ਦੇ ਘਰ ਤੋਂ ਗ੍ਰਿਫਤਾਰ ਕੀਤਾ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਸਤੂਰੀ ਨੂੰ ਚੇਨਈ ਲਿਆਂਦਾ ਜਾਵੇਗਾ ਅਤੇ ਇੱਥੋਂ ਦੀ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਆਪਣੀ ਗ੍ਰਿਫਤਾਰੀ ਦੇ ਡਰੋਂ ਅਭਿਨੇਤਰੀ ਨੇ ਹਾਲ ਹੀ ਵਿਚ ਮਦਰਾਸ ਹਾਈ ਕੋਰਟ ਦੇ ਮਦੁਰਾਈ ਬੈਂਚ ਕੋਲ ਪਹੁੰਚ ਕੀਤੀ ਸੀ, ਪਰ ਅਦਾਲਤ ਨੇ ਉਸਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਬੇਟੇ ਨੇ ਮੋਬਾਈਲ ਫੋਨ ਠੀਕ ਕਰਾਉਣ ਲਈ ਕਿਹਾ ਤਾਂ ਪਿਓ ਨੇ ਬੈਟ ਨਾਲ ਕੁੱਟ-ਕੁੱਟ ਮਾਰ 'ਤਾ

ਅਭਿਨੇਤਰੀ ਨੇ ਕਿਹਾ ਸੀ ਕਿ ਕੁਝ ਤੇਲਗੂ ਬੋਲਣ ਵਾਲੇ ਲੋਕ ਜੋ ਸਦੀਆਂ ਪਹਿਲਾਂ ਰਾਜ ਵਿਚ ਤਤਕਾਲੀ ਸ਼ਾਸਕਾਂ ਦੀ ਸੇਵਾ ਕਰਨ ਲਈ ਆਏ ਸਨ, ਹੁਣ ਤਾਮਿਲ ਹੋਣ ਦਾ ਦਾਅਵਾ ਕਰ ਰਹੇ ਹਨ, ਜਦੋਂਕਿ ਤਾਮਿਲ ਬ੍ਰਾਹਮਣਾਂ ਨੂੰ ਤਾਮਿਲ ਨਹੀਂ ਮੰਨਿਆ ਜਾ ਰਿਹਾ ਹੈ। ਉਨ੍ਹਾਂ ਇਹ ਟਿੱਪਣੀ ਇੱਥੇ ਬ੍ਰਾਹਮਣਾਂ ਦੇ ਸਮਰਥਨ ਵਿਚ ਇਕ ਧਰਨੇ ਵਾਲੀ ਥਾਂ ’ਤੇ ਆਪਣੇ ਸੰਬੋਧਨ ਵਿਚ ਕੀਤੀ ਸੀ। ਕੁਝ ਦ੍ਰਾਵਿੜ ਚਿੰਤਕ ਬ੍ਰਾਹਮਣਾਂ ਨੂੰ ਬਾਹਰੀ ਦੱਸਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News