ਰਾਜਨੀਤੀ ’ਚ ਆਉਣਗੇ ਅਦਾਕਾਰ ਰਣਦੀਪ ਹੁੱਡਾ! ਹਰਿਆਣਾ ਦੀ ਸਭ ਤੋਂ ਹੌਟ ਸੀਟ ਤੋਂ ਚੋਣ ਲੜਨ ਦੀ ਚਰਚਾ

Thursday, Mar 07, 2024 - 03:52 AM (IST)

ਰਾਜਨੀਤੀ ’ਚ ਆਉਣਗੇ ਅਦਾਕਾਰ ਰਣਦੀਪ ਹੁੱਡਾ! ਹਰਿਆਣਾ ਦੀ ਸਭ ਤੋਂ ਹੌਟ ਸੀਟ ਤੋਂ ਚੋਣ ਲੜਨ ਦੀ ਚਰਚਾ

ਐਂਟਰਟੇਨਮੈਂਟ ਡੈਸਕ– ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਭਾਜਪਾ ਨੇ ਲੋਕ ਸਭਾ ਚੋਣਾਂ ਲਈ ਸ਼ਤਰੰਜ ਦਾ ਬਿਗੁਲ ਵਜਾਉਣਾ ਸ਼ੁਰੂ ਕਰ ਦਿੱਤਾ ਹੈ। ਸੂਬੇ ਦੀ ਸਭ ਤੋਂ ਹੌਟ ਸੀਟ ਮੰਨੀ ਜਾਂਦੀ ਰੋਹਤਕ ਤੋਂ ਉਮੀਦਵਾਰ ਐਲਾਨੇ ਜਾਣ ਨੂੰ ਲੈ ਕੇ ਸਿਆਸੀ ਹਲਕਿਆਂ ’ਚ ਗਰਮਾ-ਗਰਮੀ ਦਾ ਮਾਹੌਲ ਹੈ। ਇਸ ਲੜੀ ’ਚ ਸਿਨੇਮਾ ਦੇ ਵੱਡੇ ਪਰਦੇ ’ਤੇ ਠੇਠ ਹਰਿਆਣਵੀ ਅਦਾਕਾਰੀ ’ਚ ਆਪਣੀ ਕਾਬਲੀਅਤ ਨੂੰ ਸਾਬਿਤ ਕਰਨ ਵਾਲੇ ਅਦਾਕਾਰ ਰਣਦੀਪ ਹੁੱਡਾ ਦਾ ਨਾਂ ਸੁਰਖ਼ੀਆਂ ’ਚ ਹੈ। ਭਾਜਪਾ ਦੀ ਸੂਚੀ ’ਚ ਸ਼ਾਮਲ 3 ਨਾਵਾਂ ’ਚ ਉਨ੍ਹਾਂ ਦਾ ਨਾਂ ਸਭ ਤੋਂ ਉੱਪਰ ਹੈ। ਇਸ ਤੋਂ ਇਲਾਵਾ ਡਾਕਟਰ ਅਰਵਿੰਦ ਸ਼ਰਮਾ ਤੇ ਓ. ਪੀ. ਧਨਖੜ ਦੇ ਨਾਂ ਵੀ ਸੂਚੀ ’ਚ ਸ਼ਾਮਲ ਹਨ।

ਜਦੋਂ ਇਕ ਅਖ਼ਬਾਰ ਵਲੋਂ ਇਸ ਬਾਰੇ ਰਣਦੀਪ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਸਭ ਨੇ ਪਹਿਲਾਂ ਇਸ ’ਤੇ ਚੁੱਪ ਧਾਰੀ ਰੱਖੀ। ਬਾਅਦ ’ਚ ਪਰਿਵਾਰ ਦੇ ਇਕ ਖ਼ਾਸ ਮੈਂਬਰ ਨੇ ਦੱਸਿਆ ਕਿ ਪੁੱਤਰ ਨੂੰ ਭਾਜਪਾ ਦੀ ਉੱਚ ਲੀਡਰਸ਼ਿਪ ਵਲੋਂ ਚੋਣ ਲੜਨ ਦੀ ਪੇਸ਼ਕਸ਼ ਆਈ ਹੈ। ਇਸ ਮੁੱਦੇ ’ਤੇ ਅਜੇ ਤੱਕ ਕੁਝ ਨਹੀਂ ਸੋਚਿਆ ਗਿਆ ਹੈ। ਹੁਣ ਮੇਰੇ ਪੁੱਤਰ ਦੀ ਇਕ ਫ਼ਿਲਮ ਆ ਰਹੀ ਹੈ। ਉਹ ਇਸ ਦੇ ਪ੍ਰਚਾਰ ’ਚ ਰੁੱਝਿਆ ਹੋਇਆ ਹੈ। ਉਸ ਦਾ ਭਵਿੱਖ ਫ਼ਿਲਮਾਂ ’ਚ ਹੈ। ਇਸ ਸਬੰਧੀ ਉਸ ਨੇ ਜੋ ਵੀ ਫ਼ੈਸਲਾ ਲੈਣਾ ਹੈ, ਉਹ ਖ਼ੁਦ ਹੀ ਲਵੇਗਾ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀਆਂ ਲਈ ਅਹਿਮ ਖ਼ਬਰ, ਪੰਜਾਬ ਦੇ ਇਕ ਹੋਰ ਜ਼ਿਲੇ ਨੂੰ ਮਿਲਿਆ ਵੰਦੇ ਭਾਰਤ ਦਾ ਸਟਾਪੇਜ

ਭਾਜਪਾ ਨੇ ਮਿਸ਼ਨ 2024 ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਲੜੀ ਤਹਿਤ ਭਾਜਪਾ ਉਮੀਦਵਾਰਾਂ ਦੀ ਸੂਚੀ ਤੈਅ ਕੀਤੀ ਜਾ ਰਹੀ ਹੈ। ਅਜਿਹੇ ’ਚ ਭਾਜਪਾ ਰੋਹਤਕ ਲੋਕ ਸਭਾ ਸੀਟ ’ਤੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਹੁੱਡਾ ਦੇ ਪੁੱਤਰ ਦੀਪੇਂਦਰ ਹੁੱਡਾ ਦੇ ਖ਼ਿਲਾਫ਼ ਚੋਣ ਲੜਨ ਲਈ ਮਜ਼ਬੂਤ ਦਾਅਵੇਦਾਰ ਲੱਭ ਰਹੀ ਹੈ। ਭਾਜਪਾ ਇਸ ਸੀਟ ’ਤੇ ਜਿੱਤ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ। ਇਹੀ ਕਾਰਨ ਹੈ ਕਿ ਰੋਹਤਕ ਲੋਕ ਸਭਾ ਤੋਂ 3 ਨਾਂ ਸੁਰਖ਼ੀਆਂ ’ਚ ਹਨ। ਇਸ ’ਚ ਅਦਾਕਾਰ ਰਣਦੀਪ ਹੁੱਡਾ ਦਾ ਨਾਮ ਚਰਚਾ ’ਚ ਹੈ।

ਰਣਦੀਪ ਹੁੱਡਾ ਦਾ ਕਰੀਅਰ
ਅਦਾਕਾਰ ਰਣਦੀਪ ਹੁੱਡਾ ਦਾ ਪਰਿਵਾਰ ਮੂਲ ਰੂਪ ਤੋਂ ਪਿੰਡ ਜਸੀਆ ਦਾ ਰਹਿਣ ਵਾਲਾ ਹੈ। ਜਾਟ ਭਾਈਚਾਰੇ ਨਾਲ ਜੁੜੇ ਹੋਣ ਕਾਰਨ ਤੇ ਫ਼ਿਲਮ ਜਗਤ ਦਾ ਮਸ਼ਹੂਰ ਚਿਹਰਾ ਹੋਣ ਕਾਰਨ ਉਨ੍ਹਾਂ ਦਾ ਨਾਂ ਭਾਜਪਾ ਦੀ ਸੂਚੀ ’ਚ ਸਭ ਤੋਂ ਉੱਪਰ ਰਹਿੰਦਾ ਹੈ। ਪਿਛਲੇ ਕਈ ਸਾਲਾਂ ਤੋਂ ਉਹ ਰੋਹਤਕ ਦੀ ਬਜਾਏ ਆਪਣੇ ਮਾਤਾ-ਪਿਤਾ ਨਾਲ ਫ਼ਿਲਮ ਸਿਟੀ ਮੁੰਬਈ ਆ ਗਏ ਹਨ। ਹਾਲਾਂਕਿ ਉਹ ਅਕਸਰ ਆਪਣੇ ਪਿੰਡ ਆਉਂਦੇ ਰਹਿੰਦੇ ਹਨ। ਰਣਦੀਪ ਨੇ ਕੁੰਜਪੁਰਾ ਸੈਨਿਕ ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਨੇ ਕੁਝ ਸਾਲ ਆਸਟ੍ਰੇਲੀਆ ’ਚ ਬਿਤਾਏ। ਇਥੇ ਕੰਮ ਕਰਨ ਤੋਂ ਇਲਾਵਾ ਉਨ੍ਹਾਂ ਨੇ ਇਥੇ ਪੜ੍ਹਾਈ ਵੀ ਕੀਤੀ। ਇਸ ਤੋਂ ਬਾਅਦ ਫ਼ਿਲਮੀ ਦੁਨੀਆ ਵੱਲ ਝੁਕਾਅ ਹੋਣ ਕਾਰਨ ਉਹ ਮੁੰਬਈ ਆ ਕੇ ਵੱਸ ਗਏ। ਉਨ੍ਹਾਂ ਦੇ ਪਿਤਾ ਰਣਬੀਰ ਹੁੱਡਾ ਤੇ ਮਾਂ ਆਸ਼ਾ ਹੁੱਡਾ ਵੀ ਇਕੱਠੇ ਰਹਿੰਦੇ ਹਨ। ਉਨ੍ਹਾਂ ਦੀ ਮਾਂ ਭਾਜਪਾ ਦੀ ਸੀਨੀਅਰ ਵਰਕਰ ਤੇ ਮਹਿਲਾ ਮਾਰਚ ਦੀ ਪ੍ਰਧਾਨ ਰਹਿ ਚੁੱਕੀ ਹੈ। ਅਜਿਹੇ ’ਚ ਪਾਰਟੀ ’ਚ ਇਹ ਨਾਂ ਕਾਫ਼ੀ ਮਸ਼ਹੂਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News