ਚੁਹਿਆਂ ਨੂੰ ਸ਼ਰਾਬ ਪਿਲਾਉਣ ਵਾਲੇ 74 ਪੁਲਸ ਕਰਮਚਾਰੀ ਖਿਲਾਫ ਕਾਰਵਾਈ

Saturday, Jul 01, 2017 - 11:57 PM (IST)

ਚੁਹਿਆਂ ਨੂੰ ਸ਼ਰਾਬ ਪਿਲਾਉਣ ਵਾਲੇ 74 ਪੁਲਸ ਕਰਮਚਾਰੀ ਖਿਲਾਫ ਕਾਰਵਾਈ

ਪਟਨਾ— ਪਿਛਲੀ 10 ਮਈ ਨੂੰ ਮੁੱਖ ਮੰਤਰੀ ਨੀਤੀਸ਼ ਕੁਮਾਰ ਵੱਲੋਂ ਸੂਬੇ 'ਚ ਸ਼ਰਾਬਬੰਦੀ ਨੂੰ ਪ੍ਰਭਾਵੀ ਬਣਾਉਣ ਲਈ ਕੀਤੀ ਜਾ ਰਹੀ ਕਾਰਵਾਈ ਦੀ ਸਮੀਖਿਆ ਤੋਂ ਬਾਅਦ ਪਿਛਲੇ 50 ਦਿਨਾਂ 'ਚ ਸੂਬੇ ਦੇ ਕੁਲ 74 ਪੁਲਸ ਅਧਿਕਾਰੀਆਂ ਅਤੇ ਕਰਮੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ।
ਸਖਤੀ ਦਾ ਕਾਰਨ ਇਹ ਹੈ ਕਿ ਸ਼ਰਾਬ ਮਾਫੀਆ ਅਤੇ ਸਪਲਾਈ ਕਰਨ ਵਾਲਿਆਂ ਨੂੰ ਸੁਰੱਖਿਆ ਦੇਣ ਦੇ ਦੋਸ਼ 'ਚ ਤਿੰਨ ਪੁਲਸ ਅਧਿਕਾਰੀਆਂ ਅਤੇ 13 ਪੁਲਸ ਕਰਮੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਸੂਬੇ ਦੇ ਸੀਨੀਅਰ ਪੁਲਸ ਮਹਾਨਿਦੇਸ਼ਕ ਸੰਜੀਵ ਕੁਮਾਰ ਸਿੰਘਲ ਨੇ ਦੱਸਿਆ ਕਿ ਪਿਛਲੇ 50 ਦਿਨਾਂ 'ਚ ਸੂਬੇ ਦੇ 37 ਪੁਲਸ ਅਧਿਕਾਰੀਆਂ ਅਤੇ 37 ਪੁਲਸ ਕਰਮੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਖਿਲਾਫ ਮੁਅੱਤਲ ਅਤੇ ਲਾਈਨ ਹਾਜ਼ਿਰ ਦੀ ਕਾਰਵਾਈ ਕੀਤੀ ਗਈ ਹੈ ਜਦਕਿ 16 ਨੂੰ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਪੁਲਸ ਵੱਲੋਂ ਬਰਾਮਦ ਕੀਤੀ ਜਾ ਰਹੀ ਸ਼ਰਾਬ ਦੀ ਮਾਨੀਟਰਿੰਗ ਸੂਬੇ ਦੇ ਸਾਰੇ ਪੁਲਸ ਜੋਨ ਦੇ ਆਈ.ਜੀ. ਕਰ ਰਹੇ ਹਨ। ਉਨ੍ਹਾਂ ਦੀ ਨਿਗਰਾਨੀ 'ਚ ਜ਼ਬਤ ਸ਼ਰਾਬ ਨੂੰ ਲੰਬੇ ਸਮੇਂ ਤਕ ਥਾਣਿਆਂ ਦੇ ਮਾਲਖਾਨਿਆਂ 'ਚ ਨਹੀਂ ਰੱਖਿਆ ਜਾਵੇਗਾ। ਜ਼ਬਤ ਸ਼ਰਾਬ ਦੀ ਸੂਚੀ ਬਣਾ ਕੇ ਉਸ ਨੂੰ ਨਸ਼ਟ ਕਰਨ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ।


Related News