ਜੰਮੂ ਕਸ਼ਮੀਰ ''ਚ ਚੈੱਕ ਬਾਊਂਸ ਮਾਮਲੇ ''ਚ ਦੋਸ਼ੀ 2 ਸਾਲ ਦੀ ਸਜ਼ਾ, ਦੇਣਾ ਪਵੇਗਾ 16 ਲੱਖ ਰੁਪਏ ਮੁਆਵਜ਼ਾ
Tuesday, Sep 12, 2023 - 05:37 PM (IST)
ਸ਼੍ਰੀਨਗਰ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੀ ਇਕ ਅਦਾਲਤ ਨੇ ਚੈੱਕ ਬਾਊਂਸ ਮਾਮਲੇ 'ਚ ਇਕ ਵਿਅਕਤੀ ਨੂੰ 2 ਸਾਲ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਦੋਸ਼ੀ ਨੂੰ ਸ਼ਿਕਾਇਤਕਰਤਾ ਨੂੰ 16 ਲੱਖ ਰੁਪਏ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ ਹੈ। ਦੋਸ਼ੀ ਨੇ 2015 'ਚ ਬਾਰਾਮੂਲਾ ਦੇ ਬੋਨਿਆਰ 'ਚ ਅਬਦੁੱਲ ਲਤੀਫ਼ ਖਾਨ ਤੋਂ ਉਧਾਰ ਲਿਆ ਸੀ। ਅਦਾਲਤ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਮੁਕੱਦਮੇ ਦੌਰਨ ਸਾਬਿਤ ਕਰ ਦਿੱਤਾ ਹੈ ਕਿ ਸ਼ੀਰੀ ਬਾਰਾਮੂਲਾ ਦਾ ਵਾਸੀ ਦੋਸ਼ੀ ਅਮੀਰ ਖਾਨ ਨੇ ਪੈਸੇ ਉਧਾਰ ਲਏ ਹਨ। ਫ਼ੈਸਲੇ 'ਚ ਉੱਪ-ਜੱਜ ਬਾਰਾਮੂਲਾ ਇਕਬਾਲ ਅਹਿਮਦ ਅਖੂਨ ਨੇ ਕਿਹਾ ਕਿ ਦੋਸ਼ੀ ਨੇ ਚੈੱਕ ਜਾਰੀ ਕੀਤੇ ਸਨ, ਜੋ ਖਾਤੇ 'ਚ ਪੈਸਿਆਂ ਦੀ ਘਾਟ ਕਾਰਨ ਬਿਨਾਂ ਭੁਗਤਾਨ ਦੇ ਵਾਪਸ ਆ ਗਏ।
ਸ਼ਿਕਾਇਤਕਰਤਾ ਨੇ ਆਪਣਾ ਮਾਮਲਾ ਸਾਬਿਤ ਕਰ ਦਿੱਤਾ ਹੈ ਅਤੇ ਦੋਸ਼ੀ ਨੂੰ ਐੱਨ.ਆਈ.ਏ. ਐਕਟ ਦੇ ਅਧੀਨ ਸਜ਼ਾਯੋਗ ਅਪਰਾਧ ਦਾ ਦੋਸ਼ੀ ਪਾਇਆ ਗਿਆ ਹੈ ਅਤੇ 2 ਸਾਲ ਕੈਦ ਦੀ ਸਜ਼ਾ ਦੇ ਨਾਲ-ਨਾਲ ਸ਼ਿਕਾਇਤਕਰਤਾ ਨੂੰ 16 ਲੱਖ ਰੁਪਏ ਦੇਣ ਦਾ ਆਦੇਸ਼ ਦਿੱਤਾ ਹੈ। ਦੱਸਣਯੋਗ ਹੈ ਕਿ 21 ਦਸੰਬਰ 2015 ਨੂੰ ਅਦਾਲਤ ਦੇ ਸਾਹਮਣੇ ਇਕ ਸ਼ਿਕਾਇਤ ਦਰਜ ਕੀਤੀ ਗਈ ਸੀ ਕਿ ਦੋਸ਼ੀ ਅਮੀਰ ਖਾਨ ਨੇ ਸ਼ਿਕਾਇਤਕਰਤਾ ਤੋਂ ਇਕ ਵਪਾਰ 'ਚ ਨਿਵੇਸ਼ ਕਰਨ ਲਈ 5,28,000 ਰੁਪਏ ਉਧਾਰ ਲਏ ਅਤੇ ਕਿਹਾ ਕਿ ਇਨ੍ਹਾਂ ਪੈਸਿਆਂ ਨੂੰ ਉਹ 2 ਕਿਸਤਾਂ ਚੁੱਕਾ ਦੇਵੇਗਾ। ਸ਼ਿਕਾਇਤਕਰਤਾ ਨੇ ਅਦਾਲਤ ਨੂੰ ਦੱਸਇਆ ਕਿ ਦੋਸ਼ੀ ਕਰਜ਼ ਚੁਕਾਉਣ 'ਚ ਅਸਫ਼ਲ ਰਿਹਾ। ਦੋਸ਼ੀ ਨੇ 5 ਚੈੱਕ ਜਾਰੀ ਕੀਤੇ, ਜਿਨ੍ਹਾਂ ਨੂੰ ਬੈਂਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਇਹ ਸਾਰੇ ਚੈੱਕ 'ਪੂਰੀ ਧਨਰਾਸ਼ੀ ਨਹੀਂ' ਵਜੋਂ ਬਿਨਾਂ ਭੁਗਤਾਨ ਕੀਤੇ ਵਾਪਸ ਕਰ ਦਿੱਤੇ ਗਏ। ਸ਼ਿਕਾਇਤਕਰਤਾ ਨੇ ਬਾਅਦ 'ਚ ਕਾਨੂੰਨੀ ਨੋਟਿਸ ਜਾਰੀ ਕੀਤਾ, ਜਿਸ ਦਾ ਅਮੀਰ ਨੇ ਕੋਈ ਜਵਾਬ ਨਹੀਂ ਦਿੱਤਾ। ਬਾਅਦ 'ਚ ਅਦਾਲਤ ਨੇ ਦੋਸ਼ੀ ਖ਼ਿਲਾਫ਼ ਐੱਨ.ਆਈ. ਐਕਟ ਦੇ ਅਧੀਨ ਸਜ਼ਾਯੋਗ ਅਪਰਾਧ ਕਰਨ ਲਈ ਨੋਟਿਸ ਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8