ਉੱਤਰ ਪ੍ਰਦੇਸ਼: ਨਾਬਾਲਗ ਮਤਰੇਈ ਧੀ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਨੂੰ 25 ਸਾਲ ਦੀ ਸਜ਼ਾ

Saturday, Aug 10, 2024 - 02:41 PM (IST)

ਉੱਤਰ ਪ੍ਰਦੇਸ਼: ਨਾਬਾਲਗ ਮਤਰੇਈ ਧੀ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਨੂੰ 25 ਸਾਲ ਦੀ ਸਜ਼ਾ

ਸ਼ਰਵਸਤੀ - ਸ਼ਰਾਵਸਤੀ ਦੀ ਇੱਕ ਅਦਾਲਤ ਨੇ ਨਾਬਾਲਿਗ ਮਤਰੇਈ ਧੀ ਨਾਲ ਜਬਰਦਸਤੀ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਦੋਸ਼ੀ ਠਹਿਰਾਉਂਦੇ ਹੋਏ 25 ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸ਼ਰਵਸਤੀ ਜ਼ਿਲ੍ਹੇ ਦੇ ਸਰਕਾਰੀ ਵਕੀਲ ਕੇ.ਪੀ. ਸਿੰਘ ਅਨੁਸਾਰ ਜੱਜ ਨੇ ਹੁਕਮ ਦਿੱਤਾ ਹੈ ਕਿ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਦੋਸ਼ੀ ਨੂੰ ਛੇ ਮਹੀਨੇ ਦੀ ਵਾਧੂ ਕੈਦ ਕੱਟਣੀ ਪਵੇਗੀ।

ਇਹ ਵੀ ਪੜ੍ਹੋ - ਅੰਗਰੇਜ਼ੀ ਨਾ ਪੜ੍ਹ ਸਕਣ ਵਾਲੇ ਬਿਜਲੀ ਖਪਤਕਾਰਾਂ ਲਈ ਚੰਗੀ ਖ਼ਬਰ, ਹੁਣ ਹਿੰਦੀ 'ਚ ਆਵੇਗਾ ਬਿੱਲ

ਉਨ੍ਹਾਂ ਕਿਹਾ ਕਿ ਅਦਾਲਤ ਨੇ ਨਿਰਦੇਸ਼ ਦਿੱਤੇ ਹਨ ਕਿ ਜੁਰਮਾਨੇ ਦੀ ਪੂਰੀ ਰਕਮ ਪੀੜਤਾਂ ਨੂੰ ਦਿੱਤੀ ਜਾਵੇ। ਜੂਨ 2021 'ਚ ਪੀੜਤਾ ਨੇ ਸ਼ਰਾਵਸਤੀ ਦੇ ਪੁਲਸ ਸੁਪਰਡੈਂਟ ਨੂੰ ਚਿੱਠੀ ਲਿਖੀ ਸੀ, ਜਿਸ ਤੋਂ ਬਾਅਦ ਬਲਾਤਕਾਰ ਦਾ ਇਹ ਮਾਮਲਾ ਸਾਹਮਣੇ ਆਇਆ ਸੀ। ਉਸ ਸਮੇਂ ਪੀੜਤਾ ਇੱਥੇ ਇੱਕ ਬਾਲਿਕਾ ਸੁਰੱਖਿਆ ਘਰ ਵਿੱਚ ਰਹਿ ਰਹੀ ਸੀ। ਉਸ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਜਦੋਂ ਉਹ 15 ਸਾਲ ਦੀ ਸੀ ਤਾਂ ਉਸ ਦੇ ਮਤਰੇਏ ਪਿਤਾ ਨੇ ਉਸ ਨਾਲ ਜਬਰ-ਜ਼ਨਾਹ ਕੀਤਾ, ਜਿਸ ਕਾਰਨ ਦੁਖੀ ਹੋ ਕੇ ਉਸ ਨੇ ਘਰ ਛੱਡ ਦਿੱਤਾ। 

ਇਹ ਵੀ ਪੜ੍ਹੋ - ਰੱਖੜੀ ਤੋਂ ਪਹਿਲਾਂ ਭੈਣਾਂ ਨੂੰ ਮਿਲੇਗਾ ਵੱਡਾ ਤੋਹਫ਼ਾ, ਅੱਜ ਆਉਣਗੇ ਖਾਤਿਆਂ 'ਚ ਪੈਸੇ

ਨਵਾਦਾ (ਬਿਹਾਰ) ਦੀ ਪੁਲਸ ਨੇ ਉਸ ਨੂੰ ਬਰਾਮਦ ਕਰ ਗਰਲਜ਼ ਪ੍ਰੋਟੈਕਸ਼ਨ ਹੋਮ, ਬੋਧਗਯਾ (ਬਿਹਾਰ) ਵਿੱਚ ਰੱਖਿਆ। ਇਸ ਤੋਂ ਬਾਅਦ ਉਸ ਨੂੰ ਬਾਲ ਭਲਾਈ ਕਮੇਟੀ ਸ਼ਰਾਵਸਤੀ ਦੇ ਹਵਾਲੇ ਕਰ ਦਿੱਤਾ ਗਿਆ। ਕਮੇਟੀ ਨੇ ਲੜਕੀ ਨੂੰ ਲਖਨਊ ਸਥਿਤ ਗਰਲਜ਼ ਪ੍ਰੋਟੈਕਸ਼ਨ ਹੋਮ ਭੇਜ ਦਿੱਤਾ। ਸਿੰਘ ਨੇ ਕਿਹਾ ਕਿ ਸ਼ਰਾਵਸਤੀ ਦੇ ਤਤਕਾਲੀ ਪੁਲਸ ਸੁਪਰਡੈਂਟ ਦੇ ਹੁਕਮਾਂ 'ਤੇ 3 ਜੂਨ, 2021 ਨੂੰ ਦੋਸ਼ੀ ਪਿਤਾ ਖ਼ਿਲਾਫ਼ ਜ਼ਿਲ੍ਹੇ ਦੇ ਇਕੌਨਾ ਥਾਣੇ ਵਿੱਚ ਬਲਾਤਕਾਰ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਸਮੇਤ ਸਬੰਧਤ ਧਾਰਾਵਾਂ ਤਹਿਤ ਐੱਫਆਈਆਰ ਦਰਜ ਕਰਵਾਈ ਗਈ।

ਇਹ ਵੀ ਪੜ੍ਹੋ - ਡੇਰੇ ਸਿਰਸੇ ਦਾ ਮੁੱਖੀ ਕੌਣ? ਬਾਬੇ ਦੀ ਲਾਲ ਡਾਇਰੀ ਖੋਲ੍ਹੇਗੀ ਕਈ ਰਾਜ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=


author

rajwinder kaur

Content Editor

Related News