ਟਰੱਕ ਦੀ ਲਪੇਟ ''ਚ ਆਉਣ ਕਾਰਨ 3 ਕਾਂਵੜੀਆਂ ਦੀ ਮੌਤ, 7 ਜ਼ਖਮੀ

07/30/2019 1:05:19 PM

ਹਿਸਾਰ—ਹਰਿਆਣਾ 'ਚ ਹਿਸਾਰ-ਚੰਡੀਗੜ੍ਹ ਰੋਡ 'ਤੇ ਤੇਜ਼ ਰਫਤਾਰ ਟਰੱਕ ਦੀ ਲਪੇਟ 'ਚ ਆਉਣ ਕਾਰਨ 3 ਕਾਂਵੜੀਆਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੋਟਰ ਸਾਈਕਲ ਸਵਾਰ ਪਿੰਡ ਬਿਛਪਾਰੀ ਦੇ ਰਹਿਣ ਵਾਲੇ ਕਾਂਵੜੀਏ ਉਤਰਾਂਖੰਡ 'ਚ ਗੰਗੋਤਰੀ ਤੋਂ ਪਵਿੱਤਰ ਜਲ ਲੈ ਕੇ ਵਾਪਸ ਆ ਰਹੇ ਸਨ ਅਤੇ ਰਾਤ ਲਗਭਗ 1 ਵਜੇ ਪਿੱਛੋ ਆ ਰਹੇ ਤੇਜ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ 3 ਦੀ ਮੌਕੇ 'ਤੇ ਮੌਤ ਹੋ ਗਈ ਅਤੇ 7 ਹੋਰ ਕਾਂਵੜੀਏ ਜ਼ਖਮੀ ਹੋ ਗਏ। ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀ ਕਾਂਵੜੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਜਿੱਥੇ ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਹਿਚਾਣ ਰਾਹੁਲ(18), ਰਾਜ ਸਿੰਘ (28) ਅਤੇ ਰੋਹਤਾਸ਼ (21) ਦੇ ਰੂਪ 'ਚ ਹੋਈ। ਹਾਦਸੇ ਵਾਲੇ ਸਥਾਨ 'ਤੇ ਡਰਾਈਵਰ ਫਰਾਰ ਹੋ ਗਿਆ ਅਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ 'ਚ ਜੁੱਟ ਗਈ ਹੈ।


Iqbalkaur

Content Editor

Related News