ਵੱਡਾ ਹਾਦਸਾ, 30 ਫੁੱਟ ਦੀ ਉਚਾਈ ਤੋਂ ਡਿੱਗਿਆ ਝੂਟਾ, 5 ਗੰਭੀਰ ਜ਼ਖਮੀ
Wednesday, Jan 15, 2025 - 04:00 PM (IST)
ਇਟਾਵਾ- ਇਟਾਵਾ ਮਹਾਉਤਸਵ 'ਚ ਇਕ ਵਾਰ ਫਿਰ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਮਹਾਉਤਸਵ ’ਚ ਲਗਾਏ ਗਏ 60 ਫੁੱਟ ਉੱਚੇ ਝੂਟੇ ਦੀ ਇਕ ਬੋਗੀ ਲਗਭਗ 30 ਫੁੱਟ ਦੀ ਉਚਾਈ ਤੋਂ ਟੁੱਟ ਕੇ ਡਿੱਗ ਗਈ। ਇਸ ਹਾਦਸੇ ਵਿਚ 5 ਲੋਕ ਗੰਭੀਰ ਜ਼ਖਮੀ ਹੋ ਗਏ। ਇਨ੍ਹਾਂ ਵਿਚੋਂ ਇਕ ਵਿਅਕਤੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸੈਫ਼ਈ ਮੈਡੀਕਲ ਕਾਲਜ ਰੈਫ਼ਰ ਕੀਤਾ ਗਿਆ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਟਾਵਾ ਮਹਾਉਤਸਵ ਵਿਚ ਅਜਿਹਾ ਹਾਦਸਾ ਹੋਇਆ ਹੋਵੇ। ਪਿਛਲੇ ਸਾਲ ਵੀ ਝੂਟਿਆਂ ’ਚ ਨੁਕਸ ਪੈਣ ਕਾਰਨ ਇਕ ਹਾਦਸਾ ਵਾਪਰਿਆ ਸੀ, ਜਿਸ ਦੇ ਕਾਰਨ ਕਈ ਵਿਅਕਤੀਆਂ ਦੀ ਜਾਨ ਖ਼ਤਰੇ ’ਚ ਪਈ ਸੀ। ਇਸ ਦੇ ਬਾਵਜੂਦ ਪ੍ਰਸ਼ਾਸਨ ਅਤੇ ਝੂਲਿਆਂ ਦੇ ਠੇਕੇਦਾਰਾਂ ਨੇ ਸੁਰੱਖਿਆ ਮਾਪਦੰਡਾਂ ਨੂੰ ਨਜ਼ਰਅੰਦਾਜ਼ ਕੀਤਾ ਜਿਸ ਕਾਰਨ ਇਹ ਮੰਦਭਾਗੀ ਘਟਨਾ ਵਾਪਰੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8