ਅਹਿਮਦਾਬਾਦ 'ਚ ਭਿਆਨਕ ਹਾਦਸਾ, ਫਲਾਈਓਵਰ 'ਤੇ High Speed ਕਾਰ ਨੇ ਲੋਕਾਂ ਨੂੰ ਦਰੜਿਆ, 9 ਦੀ ਮੌਤ
Thursday, Jul 20, 2023 - 09:22 AM (IST)

ਨੈਸ਼ਨਲ ਡੈਸਕ : ਅਹਿਮਦਾਬਾਦ 'ਚ ਇਕ ਫਲਾਈਓਵਰ 'ਤੇ ਇਕ ਤੇਜ਼ ਰਫ਼ਤਾਰ ਲਗਜ਼ਰੀ ਜਗੂਆਰ ਭੀੜ 'ਚ ਵੜ ਗਈ। ਇਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ 13 ਲੋਕ ਗੰਭੀਰ ਜ਼ਖਮੀ ਹੋ ਗਏ। ਵੀਰਵਾਰ ਨੂੰ ਵਾਪਰੇ ਇਸ ਭਿਆਨਕ ਹਾਦਸੇ ਨੂੰ ਲੈ ਕੇ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਅੱਧੀ ਰਾਤ ਨੂੰ ਸਰਖੇਜ-ਗਾਂਧੀਨਗਰ ਰਾਜਮਾਰਗ 'ਤੇ ਇਸਕਾਨ ਪੁਲ 'ਤੇ ਵਾਪਰਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਇਨ੍ਹਾਂ ਵਿਦਿਆਰਥੀਆਂ ਲਈ ਕੀਤਾ ਵੱਡਾ ਐਲਾਨ, ਸਿੱਖਿਆ ਮੰਤਰੀ ਨੇ ਖ਼ੁਦ ਕੀਤਾ ਟਵੀਟ
ਜਦੋਂ ਕਾਰ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਸੀ। 2 ਵਾਹਨਾਂ ਨਾਲ ਟਕਰਾਉਣ ਮਗਰੋਂ ਉਹ ਜਮ੍ਹਾਂ ਭੀੜ 'ਚ ਵੜ ਗਈ। ਪੁਲਸ ਦੇ ਮੁਤਾਬਕ ਓਵਰਬ੍ਰਿਜ 'ਤੇ ਮਹਿੰਦਰਾ ਥਾਰ ਇਕ ਡੰਪਰ ਨਾਲ ਪਿੱਛੇ ਤੋਂ ਟਕਰਾ ਗਈ।
ਇਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ। ਇਸ ਸਮੇਂ ਤੇਜ਼ ਰਫ਼ਤਾਰ ਜਗੂਆਰ ਨੇ ਭੀੜ ਨੂੰ ਦਰੜ ਦਿੱਤਾ। ਮ੍ਰਿਤਕਾਂ 'ਚ ਬੋਟਾਦ ਅਤੇ ਸੁਰਿੰਦਰਨਗਰ ਦੇ ਨੌਜਵਾਨ ਵੀ ਸ਼ਾਮਲ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ