ਸੜਕ ਹਾਦਸਾ : ਤੇਜ਼ ਰਫਤਾਰ ਨੇ ਲਈ ਪੰਜ ਲੋਕਾਂ ਦੀ ਜਾਨ

Tuesday, Jul 04, 2017 - 02:55 PM (IST)

ਪਟਨਾ— ਹਾਲ ਹੀ 'ਚ ਤੇਜ਼ ਰਫਤਾਰ ਕਰਕੇ ਬੀਤੀਂ ਰਾਤ ਨੂੰ ਹੋਏ ਸੜਕ ਹਾਦਸੇ 'ਚ ਪੰਜ ਲੋਕਾਂ ਦੀ ਮੌਤ ਹੋ ਗਈ। ਘਟਨਾ ਪਟਨਾ ਦੇ ਮਨੇਰ ਇਲਾਕੇ ਦੀ ਹੈ। ਜਾਣਕਾਰੀ ਅਨੁਸਾਰ ਮਨੇਰ ਦੇ ਰਹਿਣ ਵਾਲੇ ਅੰਸ਼ੁਕ ਨਾਮ ਦਾ ਨੌਜਵਾਨ ਦੇਰ ਰਾਤ ਸਫਾਰੀ ਗੱਡੀ 'ਚ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਬਰਾਤ ਤੋਂ ਵਾਪਸ ਆ ਰਿਹਾ ਸੀ। ਹਾਦਸਾ ਇੰਨਾ ਖਤਰਨਾਕ ਸੀ ਕਿ ਗੱਡੀ 'ਚ ਸਵਾਰ ਪੰਜ ਲੋਕਾਂ ਚੋਂ ਤਿੰਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂਕਿ ਦੋ ਨੂੰ ਹਸਪਤਾਲ ਲੈ ਜਾਣ ਤੋਂ ਬਾਅਦ ਮ੍ਰਿਤਕ ਘੋਸ਼ਿਤ ਕੀਤਾ ਗਿਆ।
ਸਥਾਨ ਲੋਕਾਂ ਨੇ ਪੁਲਸ ਨੂੰ ਦੱਸਿਆ ਕੀ ਗੱਡੀ ਬਹੁਤ ਤੇਜ਼ ਰਫਤਾਰ ਨਾਲ ਜਾ ਰਹੀ ਸੀ। ਇਸ ਕਾਰਨ ਗੱਡੀ ਨੇ ਸੰਤੁਲਨ ਗੁਆ ਬੈਠੀ। ਜਿਸ ਕਰਕੇ ਗੱਡੀ ਸੜਕ ਕਿਨਾਰੇ ਕੜ੍ਹੇ ਟਰੱਕ 'ਚ ਵੱਜੀ। ਪੁਲਸ ਨੇ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਨਜ਼ਦੀਕੀ ਹਸਪਤਾਲ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਮਨੇਰ ਦੇ ਅਤੇ ਬਿਆਪੁਰ ਇਲਾਕੇ ਦੇ ਰਹਿਣ ਵਾਲੇ ਸਨ।


Related News