ਰੇਲਵੇ ਦਾ ਤੋਹਫ਼ਾ: AC ਕਲਾਸ ਦਾ ਸਫ਼ਰ ਹੋਇਆ ਸਸਤਾ, ਯਾਤਰੀਆਂ ਦੇ ਪੈਸੇ ਕੀਤੇ ਜਾਣਗੇ ਵਾਪਸ
Wednesday, Mar 22, 2023 - 10:14 PM (IST)
ਨੈਸ਼ਨਲ ਡੈਸਕ: ਰੇਲਵੇ ਨੇ ਏ.ਸੀ.-3 ਇਕਾਨਮੀ ਕਲਾਸ ਦਾ ਕਿਰਾਇਆ ਸਸਤਾ ਕਰ ਦਿੱਤਾ ਹੈ। ਨਾਲ ਹੀ ਬੋਡਿੰਗ ਰੋਲ ਦੀ ਵਿਵਸਥਾ ਪਹਿਲਾਂ ਦੀ ਤਰ੍ਹਾਂ ਲਾਗੂ ਰਹੇਗੀ। ਹੁਣ ਟਰੇਨ ਦੇ ਏ.ਸੀ. 3 ਇਕਾਨਮੀ ਕੋਚ ਵਿਚ ਸਫ਼ਰ ਕਰਨਾ ਮੁੜ ਸਸਤਾ ਹੋ ਗਿਆ। ਰੇਲਵੇ ਬੋਰਡ ਵੱਲੋਂ ਜਾਰੀ ਹੁਕਮਾਂ ਮੁਤਾਬਕ, ਪੁਰਾਣੀ ਵਿਵਸਥਾ ਨੂੰ ਬਹਾਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਬੁੱਧਵਾਰ ਨੂੰ ਇਹ ਫ਼ੈਸਲਾ ਲਾਗੂ ਹੋ ਗਿਆ ਹੈ। ਰੇਲ ਅਧਿਕਾਰੀਆਂ ਮੁਤਾਬਕ, ਫ਼ੈਸਲੇ ਤਹਿਤ ਆਨਲਾਈਨ ਤੇ ਕਾਊਂਟਰ ਤੋਂ ਟਿਕਟ ਲੈਣ ਵਾਲੇ ਯਾਤਰੀਆਂ ਦੀ ਪ੍ਰੀ-ਬੁੱਕ ਕੀਤੀ ਗਈ ਟਿਕਟ ਦਾ ਵਾਧੂ ਪੈਸਾ ਵਾਪਸ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਵਿਧਾਨ ਸਭਾ 'ਚ ਗੂੰਜਿਆ Operation Amritpal, ਡਾ. ਰਤਨ ਸਿੰਘ ਜੱਗੀ ਦਾ ਪਦਮ ਸ਼੍ਰੀ ਨਾਲ ਸਨਮਾਨ, ਪੜ੍ਹੋ TOP 10
ਨਵੇਂ ਹੁਕਮਾਂ ਮੁਤਾਬਕ ਇਕਾਨਮੀ ਕਲਾਸ ਸੀਟ ਦਾ ਇਹ ਕਿਰਾਇਆ, ਆਮ ਏ.ਸੀ.-3 ਤੋਂ ਘੱਟ ਕੀਤਾ ਗਿਆ ਹੈ। ਹਾਲਾਂਕਿ ਪਿਛਲੇ ਸਾਲ ਰੇਲਵੇ ਬੋਰਡ ਨੇ ਇਕ ਸਰਕੁਲਰ ਜਾਰੀ ਕਤਾ ਸੀ, ਜਿਸ ਵਿਚ ਏ.ਸੀ.-3 ਇਕਾਨਮੀ ਕੋਚ ਦਾ ਏ.ਸੀ.-3 ਕੋਚ ਦਾ ਕਿਰਾਇਆ ਬਰਾਬਰ ਕਰ ਦਿੱਤਾ ਸੀ। ਨਵੇਂ ਸਰਕੁਲਰ ਮੁਤਾਬਕ ਕਿਰਾਇਆ ਘੱਟ ਹੋਣ ਦੇ ਨਾਲ ਹੀ ਇਕਾਨਮੀ ਕੋਚ ਵਿਚ ਪਹਿਲਾਂ ਦੀ ਤਰ੍ਹਾਂ ਕੰਬਲ ਤੇ ਚੱਦਰ ਦੇਣ ਦੀ ਵਿਵਸਥਾ ਲਾਗੂ ਰਹੇਗੀ। ਦਰਅਸਲ, ਇਕਾਨਮੀ ਏ.ਸੀ.-3 ਕੋਚ ਸਸਤੀ ਏਅਰ ਕੰਡਿਸ਼ਨਰ ਰੇਲ ਯਾਤਰਾ ਸੇਵਾ ਹੈ। ਇਕਾਨਮੀ ਏ.ਸੀ. 3 ਕੋਚ ਦੀ ਸ਼ੁਰੂਆਤ ਸਲੀਪਰ ਕਲਾਸ ਦੇ ਯਾਤਰੀਆਂ ਨੂੰ 'ਸਭ ਤੋਂ ਚੰਗੀ ਤੇ ਸਭ ਤੋਂ ਸਸਤੀ ਏ.ਸੀ. ਯਾਤਰਾ ਮੁਹੱਈਆ ਕਰਵਾਉਣ ਲਈ ਹੋਈ ਸੀ। ਇਨ੍ਹਾਂ ਕੋਚ ਦਾ ਕਿਰਾਇਆ ਆਮ ਏ.ਸੀ.-3 ਦੇ ਮੁਕਾਬਲਾ 6-7 ਫ਼ੀਸਦੀ ਤਕ ਘੱਟ ਰਹਿੰਦਾ ਹੈ।'
ਇਹ ਖ਼ਬਰ ਵੀ ਪੜ੍ਹੋ - ਭਾਰਤ 'ਚ ਫਿਰ ਘੁਸਪੈਠ ਦੀ ਕੋਸ਼ਿਸ਼, ਨੇਪਾਲ ਬਾਰਡਰ ਤੋਂ ਬੰਗਲਾਦੇਸ਼ੀ ਨਾਗਰਿਕ ਚੜ੍ਹਿਆ ਫ਼ੌਜ ਦੇ ਅੜਿੱਕੇ
ਰੇਲ ਅਧਿਕਾਰੀਆਂ ਮੁਤਾਬਕ ਏ.ਸੀ. ਥ੍ਰੀ ਕੋਚ ਵਿਚ ਬਰਥ ਦੀ ਗਿਣਤੀ 72 ਹੁੰਦੀ ਹੈ, ਜਦਕਿ ਏ.ਸੀ. ਥ੍ਰੀ ਇਕਾਨਮੀ ਵਿਚ ਬਰਥ ਦੀ ਗਿਣਤੀ 80 ਹੁੰਦੀ ਹੈ। ਅਜਿਹਾ ਇਸ ਲਈ ਹੋ ਪਾਉਂਦਾ ਹੈ, ਕਿਉਂਕਿ ਏ.ਸੀ. ਥ੍ਰੀ ਕੋਚ ਦੇ ਮੁਕਾਬਲੇ ਏ.ਸੀ. ਥ੍ਰੀ ਇਕਾਨਮੀ ਕੋਚ ਦੇ ਬਰਥ ਦੀ ਚੋੜਾਈ ਥੋੜ੍ਹੀ ਘੱਟ ਹੁੰਦੀ ਹੈ। ਇਹੀ ਵਜ੍ਹਾ ਹੈ ਕਿ ਇਸ ਨਾਲ ਰੇਲਵੇ ਨੇ ਇਕਾਨਮੀ ਏ.ਸੀ.-3 ਕੋਚ ਤੋਂ ਪਹਿਲੇ ਹੀ ਸਾਲ ਵਿਚ 231 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਅੰਕੜਿਆਂ ਮੁਤਾਬਕ ਸਿਰਫ਼ ਅਪ੍ਰੈਲ-ਅਗਸਤ 2022 ਦੌਰਾਨ ਇਸ ਇਕਾਨਮੀ ਕੋਚ ਨਾਲ 15 ਲੱਖ ਲੋਕਾਂ ਨੇ ਯਾਤਰਾ ਕੀਤੀ ਤੇ ਇਸ ਨਾਲ 177 ਕਰੋੜ ਰੁਪਏ ਦੀ ਕਮਾਈ ਹੋਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।