ਜਾਣੋ ਕੌਣ ਨੇ ਅਭਿਜੀਤ ਬੈਨਰਜੀ, ਜਿਨ੍ਹਾਂ ਨੂੰ ਮਿਲਿਆ ''ਅਰਥਸ਼ਾਸਤਰ ਦਾ ਨੋਬਲ ਪੁਰਸਕਾਰ''

10/15/2019 1:46:57 PM

ਨਵੀਂ ਦਿੱਲੀ— ਅਭਿਜੀਤ ਵਿਨਾਇਕ ਬੈਨਰਜੀ ਨੂੰ ਅਰਥਸ਼ਾਸਤਰ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਅਭਿਜੀਤ ਵਿਨਾਇਕ ਬੈਨਰਜੀ ਨੂੰ ਅਸਥਰ ਡੁਫਲੋ ਅਤੇ ਮਾਈਕਲ ਕਰੇਮਰ ਦੇ ਨਾਲ 'ਗਲੋਬਲ ਮੰਦੀ ਨੂੰ ਖ਼ਤਮ ਕਰਨ ਬਾਬਤ ਕੀਤੀ ਖੋਜ' ਕਾਰਜ ਲਈ ਅਰਥਸ਼ਾਸਤਰ ਦੇ ਨੋਬਲ ਪੁਰਸਕਾਰ-2019 ਨਾਲ ਸਨਮਾਨਤ ਕੀਤਾ ਗਿਆ। ਅਭਿਜੀਤ ਵਿਨਾਇਕ ਬੈਨਰਜੀ ਦੀ ਪੜ੍ਹਾਈ ਯੂਨੀਵਰਸਿਟੀ ਆਫ਼ ਕਲਕੱਤਾ, ਜਵਾਹਰਲਾਲ ਨਹਿਰੂ ਯੂਨੀਵਰਸਿਟੀ ਅਤੇ ਹਾਰਵਰਡ ਯੂਨੀਵਰਸਿਟੀ ਤੋਂ ਹੋਈ ਹੈ। ਇਸ ਵੇਲੇ ਉਹ ਐੱਮ.ਆਈ.ਟੀ. ਵਿਚ ਫੋਰਡ ਫਾਊਂਡੇਸ਼ਨ ਇੰਟਰਨੈਸ਼ਨਲ ਪ੍ਰੋਫੈਸਰ ਆਫ਼ ਇਕਨੌਮਿਕਸ ਹਨ। ਇੱਥੇ ਦੱਸ ਦੇਈਏ ਕਿ ਅਭਿਜੀਤ ਭਾਰਤੀ ਮੂਲ ਦੇ ਹਨ। ਉਹ ਇਕ ਅਮਰੀਕੀ ਅਰਥਸ਼ਾਸਤਰੀ ਹਨ। ਅਰਥਸ਼ਾਸਤਰ ਵਿਚ ਪੁਰਸਕਾਰ ਜੇਤੂਆਂ ਦੀ ਚੋਣ ਰਾਇਲ ਸਵੀਡਿਸ਼  ਅਕੈਡਮੀ ਆਫ ਸਾਇੰਸੇਜ਼ ਕਰਦੀ ਹੈ। ਇਸ ਸਾਲ ਨੋਬਲ ਪੁਰਸਕਾਰ 3 ਸ਼ਖਸੀਅਤਾਂ ਨੂੰ ਨਵਾਜ਼ਿਆ ਗਿਆ, ਜਿਨ੍ਹਾਂ 'ਚੋਂ ਅਭਿਜੀਤ ਵਿਨਾਇਕ ਬੈਨਰਜੀ ਹਨ। 

PunjabKesari

ਆਓ ਜਾਣਦੇ ਹਾਂ ਅਭਿਜੀਤ ਬੈਨਰਜੀ ਬਾਰੇ—

— ਅਭਿਜੀਤ ਭਾਰਤੀ ਮੂਲ ਦੇ ਅਮਰੀਕੀ ਅਰਥਸ਼ਾਸਤਰੀ ਹਨ। ਉਨ੍ਹਾਂ ਦਾ ਜਨਮ ਕੋਲਕਾਤਾ 'ਚ 21 ਫਰਵਰੀ 1961 ਨੂੰ ਹੋਇਆ। ਉਨ੍ਹਾਂ ਦੀ ਮਾਂ ਨਿਰਮਲਾ ਬੈਨਰਜੀ ਅਤੇ ਪਿਤਾ ਦੀਪਕ ਬੈਨਰਜੀ ਹਨ। ਮਾਂ ਨਿਰਮਲਾ ਸੈਂਟਰ ਫਾਰ ਸਟੱਡੀਜ਼ ਇਨ ਸੋਸ਼ਲ ਸਾਇੰਸੇਜ਼ 'ਚ ਅਰਥਸ਼ਾਸਤਰ ਦੀ ਪ੍ਰੋਫੈਸਰ ਰਹਿ ਚੁੱਕੀ ਹੈ, ਜਦਕਿ ਪਿਤਾ ਕਲਕੱਤਾ ਦੇ ਪ੍ਰੈਸੀਡੈਂਟ ਕਾਲਜ 'ਚ ਅਰਥਸ਼ਾਸਤਰ ਵਿਭਾਗ ਦੇ ਪ੍ਰਧਾਨ ਸਨ। 

PunjabKesari

— 58 ਸਾਲਾ ਅਭਿਜੀਤ ਬੈਨਰਜੀ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਹਨ। ਉਨ੍ਹਾਂ ਦਾ ਪਿਛੋਕੜ ਪੱਛਮੀ ਬੰਗਾਲ ਦੇ ਕੋਲਕਾਤਾ ਸ਼ਹਿਰ ਨਾਲ ਹੈ। ਉਨ੍ਹਾਂ ਨੇ ਕਲਕੱਤਾ ਯੂਨੀਵਰਸਿਟੀ ਅਤੇ ਜਵਾਹਲਾਲ ਨਹਿਰੂ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ। ਅਭਿਜੀਤ ਬੈਨਰਜੀ ਨੇ ਸਾਲ 1981 ਵਿਚ ਕਲਕੱਤਾ ਯੂਨੀਵਰਸਿਟੀ ਤੋਂ ਗਰੈਜ਼ੂਏਸ਼ਨ ਕੀਤੀ। ਉਨ੍ਹਾਂ ਨੇ ਦਿੱਲੀ ਦੀ ਜਵਾਹਲਾਲ ਨਹਿਰੂ ਯੂਨੀਵਰਸਿਟੀ ਤੋਂ ਅਰਥਸ਼ਾਸਤਰ 'ਚ ਐੱਮ. ਏ. ਕੀਤੀ। ਇਸ ਤੋਂ ਬਾਅਦ ਪੜ੍ਹਾਈ ਲਈ ਅਮਰੀਕਾ ਚਲੇ ਗਏ। ਸਾਲ 1988 ਵਿਚ ਹਾਰਵਰਡ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਪੀ. ਐੱਚ. ਡੀ. ਕੀਤੀ। 

PunjabKesari

—ਅਭਿਜੀਤ ਨੇ ਅਰਥਸ਼ਾਸਤਰੀ ਅਸਥਰ ਡੁਫਲੋ ਨਾਲ ਵਿਆਹ ਕੀਤਾ। ਦੋਹਾਂ 'ਚ ਪ੍ਰੇਮ ਵਿਆਹ ਹੋਇਆ ਅਤੇ 2015 'ਚ ਦੋਹਾਂ ਨੇ ਵਿਆਹ ਕਰਵਾ ਲਿਆ। ਅਭਿਜੀਤ ਨਾਲ ਅਸਥਰ ਡੁਫਲੋ ਨੂੰ ਵੀ ਇਸ ਵਾਰ ਅਰਥਸ਼ਾਸਤਰ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਅਸਥਰ ਡੁਫਲੋ ਅਰਥਸ਼ਾਸਤ ਦਾ ਨੋਬਲ ਪੁਰਸਕਾਰ ਜਿੱਤਣ ਵਾਲੀ ਦੂਜੀ ਮਹਿਲਾ ਹੈ।

— ਅਭਿਜੀਤ ਬੈਨਰਜੀ ਦੇ ਹੀ ਇੱਕ ਅਧਿਐਨ ਉੱਤੇ ਭਾਰਤ ਵਿਚ ਸਰੀਰਕ ਤੌਰ ਉੱਤੇ ਅਪੰਗ ਬੱਚਿਆਂ ਦੀ ਸਕੂਲੀ ਸਿੱਖਿਆ ਦੇ ਪ੍ਰਬੰਧ ਨੂੰ ਬਿਹਤਰ ਬਣਾਇਆ ਗਿਆ।ਇਸ ਨਾਲ ਕਰੀਬ 50 ਲੱਖ ਬੱਚਿਆਂ ਨੂੰ ਫਾਇਦਾ ਮਿਲਿਆ।

— ਅਭਿਜੀਤ ਨੇ ਕਈ ਕਿਤਾਬਾਂ ਵੀ ਲਿਖੀਆਂ ਹਨ। ਉਨ੍ਹਾਂ ਦੀ ਕਿਤਾਬ 'ਪੁਅਰ ਇਕਨੌਮਿਕਸ' ਨੂੰ ਗੋਲਡਨਮੈਨ ਸੈਸ਼ਨ ਬਿਜ਼ਨੈੱਸ ਬੁਕ ਆਫ ਦਿ ਈਅਰ ਦਾ ਖਿਤਾਬ ਮਿਲ ਚੁੱਕਾ ਹੈ।


Tanu

Content Editor

Related News