PM ਨੂੰ ਮਿਲੇ ਨੋਬਲ ਪੁਰਸਕਾਰ ਜੇਤੂ ਬੈਨਰਜੀ, ਮੋਦੀ ਨੇ ਕਿਹਾ- ਦੇਸ਼ ਨੂੰ ਉਨ੍ਹਾਂ ''ਤੇ ਮਾਣ ਹੈ

Tuesday, Oct 22, 2019 - 02:33 PM (IST)

PM ਨੂੰ ਮਿਲੇ ਨੋਬਲ ਪੁਰਸਕਾਰ ਜੇਤੂ ਬੈਨਰਜੀ, ਮੋਦੀ ਨੇ ਕਿਹਾ- ਦੇਸ਼ ਨੂੰ ਉਨ੍ਹਾਂ ''ਤੇ ਮਾਣ ਹੈ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਬਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਨਾਲ ਮੰਗਲਵਾਰ ਭਾਵ ਅੱਜ ਮੁਲਾਕਾਤ ਕੀਤੀ। ਪੀ. ਐੱਮ. ਮੋਦੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਸ ਗੱਲ ਦੀ ਜਾਣਕਾਰੀ ਵੀ ਸਾਂਝੀ ਕੀਤੀ। ਪੀ. ਐੱਮ ਨੇ ਕਿਹਾ ਕਿ ਇਹ ਮੁਲਾਕਾਤ ਕਾਫੀ ਚੰਗੀ ਰਹੀ। ਮਨੁੱਖ ਦੇ ਮਜ਼ਬੂਤੀਕਰਨ ਪ੍ਰਤੀ ਉਨ੍ਹਾਂ ਦਾ ਜਨੂੰਨ ਸਪੱਸ਼ਟ ਝਲਕਦਾ ਹੈ।

PunjabKesari

ਮੋਦੀ ਨੇ ਅੱਗੇ ਲਿਖਿਆ, ''ਸਾਡੇ ਵਿਚਾਲੇ ਵੱਖ-ਵੱਖ ਵਿਸ਼ਿਆਂ 'ਤੇ ਗੱਲ ਹੋਈ। ਦੇਸ਼ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ 'ਤੇ ਮਾਣ ਹੈ। ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ।'' ਦੱਸਣਯੋਗ ਹੈ ਕਿ ਬੈਨਰਜੀ ਨਾਲ ਉਨ੍ਹਾਂ ਦੀ ਪਤਨੀ ਅਸਥਰ ਡੂਫਲੋ ਅਤੇ ਅਮਰੀਕਾ ਦੇ ਮਾਈਕਲ ਕਰੇਮਰ ਨੂੰ ਸਾਂਝੇ ਰੂਪ ਨਾਲ ਨੋਬਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ।

 

ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਨੋਬਲ ਜੇਤੂ ਨੇ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਮੁਲਾਕਾਤ ਮੇਰੇ ਲਈ ਕਾਫੀ ਚੰਗੀ ਰਹੀ। ਪ੍ਰਧਾਨ ਮੰਤਰੀ ਨੇ ਮੈਨੂੰ ਕਾਫੀ ਸਮਾਂ ਦਿੱਤਾ। ਇਸ ਦੌਰਾਨ ਅਸੀਂ ਦੇਸ਼ ਦੀ ਅਰਥਵਿਵਸਥਾ ਅਤੇ ਹਾਲਾਤ 'ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਭਾਰਤ ਨੂੰ ਲੈ ਕੇ ਆਪਣੀ ਸੋਚ 'ਤੇ ਮੇਰੇ ਨਾਲ ਚਰਚਾ ਕੀਤੀ। ਸਾਡੇ ਦਰਮਿਆਨ ਹੋਰ ਵੀ ਕਈ ਮੁੱਦਿਆਂ 'ਤੇ ਚਰਚਾ ਹੋਈ। 

 


author

Tanu

Content Editor

Related News