ਅਬਦੁੱਲਾ, ਮੁਫਤੀ, ਗਾਂਧੀ ਪਰਿਵਾਰਾਂ ਨੇ 70 ਸਾਲ ਜੰਮੂ-ਕਸ਼ਮੀਰ ਨੂੰ ਲੁੱਟਿਆ: ਭਾਜਪਾ
Saturday, Dec 04, 2021 - 11:10 PM (IST)
ਜੰਮੂ - ਭਾਰਤੀ ਜਨਤਾ ਪਾਟਰੀ (ਭਾਜਪਾ) ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਨੈਸ਼ਨਲ ਕਾਨਫਰੰਸ, ਪੀਪਲਜ਼ ਡੈਮੋਕ੍ਰੇਟਿਕ ਪਾਟਰੀ ਅਤੇ ਕਾਂਗਰਸ ਪਰਿਵਾਰਾਂ ਨੇ 70 ਸਾਲਾਂ ਵਿੱਚ ਜੰਮੂ-ਕਸ਼ਮੀਰ ਨੂੰ ਲੁੱਟਿਆ ਹੈ। ਭਾਜਪਾ ਰਾਸ਼ਟਰੀ ਜਨਰਲ ਸਕੱਤਰ ਅਤੇ ਪ੍ਰਦੇਸ਼ ਪਾਰਟੀ ਇੰਚਾਰਜ ਤਰੁਣ ਚੁੱਘ ਨੇ ਇੱਥੇ ਪਾਰਟੀ ਕਰਮਚਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਲੋਕ ਹੁਣ ਜਾਣਨਾ ਚਾਹੁੰਦੇ ਹਨ ਕਿ ਤਿੰਨਾਂ ਪਰਿਵਾਰਾਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਕਿੰਨਾ ਲੁੱਟਿਆ ਹੈ। ਉਨ੍ਹਾਂ ਕਿਹਾ, ‘‘ਤਿੰਨ ਪਰਿਵਾਰਾਂ ‘ਅਬਦੁੱਲਾ, ਮੁਫਤੀ ਅਤੇ ਗਾਂਧੀ ਨੇ ਕਰੋੜਾਂ ਰੁਪਏ ਹੜਪ ਲਏ, ਜੋ ਜੰਮੂ-ਕਸ਼ਮੀਰ ਉੱਨਤੀ ਅਤੇ ਵਿਕਾਸ ਲਈ ਸਨ ਅਤੇ ਹੁਣ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਜਨਤਾ ਇਨ੍ਹਾਂ ਤਿੰਨਾਂ ਪਰਿਵਾਰਾਂ ਦੇ ਭ੍ਰਿਸ਼ਟਾਚਾਰ ਬਾਰੇ ਗੱਲ ਕਰਦੀ ਹੈ, ਤਾਂ ਇਹ ਲੋਕ ਪਾਕਿਸਤਾਨ ਵੱਲ ਦੇਖਣ ਲੱਗਦੇ ਹਨ ਅਤੇ ਵੱਖਵਾਦੀ ਗਤੀਵਿਧੀਆਂ ਦੀ ਗੱਲ ਕਰਦੇ ਹਨ। ਜਿਸ ਦਾ ਉਨ੍ਹਾਂ ਨੇ ਪਿਛਲੇ 70 ਸਾਲਾਂ ਵਿੱਚ ਲੁੱਕ ਕੇ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਜੰਮੂ-ਕਸ਼ਮੀਰ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਵਚਨਬੱਧ ਹੈ ਅਤੇ ਛੇਤੀ ਹੀ ਇਸ ਦਾ ਬਦਲਿਆ ਹੋਇਆ ਚਿਹਰਾ ਨਜ਼ਰ ਆਵੇਗਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।