''ਪਤਾ ਹੁੰਦਾ ਤਾਂ ਵਾਪਸ ਨਾ ਜਾਣ ਦਿੰਦੀ'', ਸ਼ਹੀਦ ਅਬਦੁਲ ਮਾਜਿਦ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ

Friday, Nov 24, 2023 - 03:03 PM (IST)

''ਪਤਾ ਹੁੰਦਾ ਤਾਂ ਵਾਪਸ ਨਾ ਜਾਣ ਦਿੰਦੀ'', ਸ਼ਹੀਦ ਅਬਦੁਲ ਮਾਜਿਦ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ

ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਅੱਤਵਾਦੀਆਂ ਦੇ ਨਾਲ ਮੁਕਾਬਲੇ 'ਚ ਸ਼ਹੀਦ ਹੋਏ ਹਵਲਦਾਰ ਅਬਦੁਲ ਮਾਜਿਦ ਦੇ ਚਾਚੇ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਭਤੀਜੇ ਦੀ ਸ਼ਹਾਦਤ 'ਤੇ ਮਾਣ ਹੈ। ਸ਼ਹਾਦਤ ਦੀ ਖਬਰ ਸੁਣਨ ਤੋਂ ਬਾਅਦ ਅਬਦੁਲ ਮਾਜਿਦ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਾਜਿਦ ਦੀ ਮਾਂ ਨੇ ਰੋਂਦੇ ਹੋਏ ਕਿਹਾ ਕਿ ਬੇਟਾ ਛੁੱਟੀ 'ਤੇ ਘਰ ਆਇਆ ਸੀ, ਜੇਕਰ ਪਤਾ ਹੁੰਦਾ ਤਾਂ ਉਸਨੂੰ ਵਾਪਸ ਜਾਣ ਹੀ ਨਹੀਂ ਦਿੰਦੀ। ਪੈਰਾ ਕਮਾਂਡੋ ਮਾਜਿਦ ਬੁੱਧਵਾਰ ਨੂੰ ਧਰਮਸ਼ਾਲਾ ਦੇ ਬਾਜੀਮਾਲ ਇਲਾਕੇ 'ਚ ਅੱਦਵਾਦੀਆਂ ਵਿਰੁੱਧ ਮੁਹਿੰਮ 'ਚ ਸ਼ਹੀਦ ਹੋਏ ਚਾਰ ਫੌਜੀਆਂ 'ਚੋਂ ਇਕ ਹਨ। 

PunjabKesari

ਮਾਜਿਦ ਤੇ ਚਾਚਾ ਮੁਹੰਮਦ ਯੂਸਫ ਨੇ ਕਿਹਾ ਕਿ ਸਾਨੂੰ ਕਾਲਾਕੋਟੇ ਇਲਾਕੇ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਉਨ੍ਹਾਂ ਦੀ ਸ਼ਹਾਦਤ 'ਤੇ ਮਾਣ ਹੈ। ਉਨ੍ਹਾਂ ਦੇ ਭਰਾ ਵੀ ਜੰਮੂ-ਕਸ਼ਮੀਰ ਲਾਈਟ ਇਨਫੈਂਟਰੀ (ਜੇ.ਕੇ.ਐੱਲ.ਆਈ.) ਦੇ ਇਕ ਫੌਜੀ ਸਨ ਜੋ ਸਾਲ 2017 'ਚ ਪੁੰਛ ਦੇ ਭਿੰਬਰ ਗਲੀ ਇਲਾਕੇ ' ਚ ਸ਼ਹੀਦ ਹੋਏ ਸਨ। ਅਸੀਂ ਦੇਸ਼ ਲਈ ਆਪਣੀ ਜਾਨ ਨਿਛਾਵਰ ਕਰਨ ਲਈ ਤਿਆਰ ਹਾਂ। ਮਾਜਿਦ ਦਾ ਪਰਿਵਾਰ ਕੰਟਰੋਲ ਰੇਖਾ ਅਤੇ ਸਰਹੱਦੀ ਬਾੜ ਦੇ ਵਿਚਕਾਰ ਸਥਿਤ ਅਜੋਟਾ ਪਿੰਡ 'ਚ ਰਹਿੰਦਾ ਹੈ। ਰਾਜੌਰੀ 'ਚ ਵੀਰਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਅਫਗਾਨਿਸਤਾਨ 'ਚ ਸਿਖਲਾਈ ਪ੍ਰਾਪਤ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੇ ਚੋਟੀ ਦੇ ਕਮਾਂਡਰ ਸਮੇਤ ਦੋ ਅੱਤਵਾਦੀ ਮਾਰੇ ਗਏ। ਯੂਸਫ ਵੀ ਫੌਜ ਦਾ ਹਿੱਸਾ ਰਹਿ ਚੁੱਕਾ ਹੈ ਅਤੇ ਜੇਕੇਐਲਆਈ ਤੋਂ ਕਾਂਸਟੇਬਲ ਵਜੋਂ ਸੇਵਾਮੁਕਤ ਹੋਇਆ ਹੈ। ਯੂਸਫ ਨੇ ਕਿਹਾ ਕਿ ਅਸੀਂ ਦੇਸ਼ ਦੀ ਰੱਖਿਆ ਲਈ ਐਲਓਸੀ 'ਤੇ ਰਹਿ ਰਹੇ ਸੈਨਿਕਾਂ ਦਾ ਪਰਿਵਾਰ ਹਾਂ।

PunjabKesari

ਫੌਜ 'ਚ ਸੇਵਾ ਕਰਨਾ ਸਾਡੇ ਖੂਨ 'ਚ

ਉਨ੍ਹਾਂ ਕਿਹਾ ਕਿ ਪਰਿਵਾਰ 'ਚ 30 ਤੋਂ 40 ਮੈਂਬਰ ਹਨ ਜੋ ਭਾਰਤੀ ਫੌਜ 'ਚ ਤਾਇਨਾਤ ਹਨ ਜਾਂ ਫਿਰ ਸੇਵਾਮੁਕਤ ਹੋ ਚੁੱਕੇ ਹਨ। ਫੌਜ 'ਚ ਸੇਵਾ ਕਰਨਾ ਸਾਡੇ ਖੂਨ 'ਚ ਹੈ। ਮੇਟਾ ਬੇਟਾ ਵੀ ਫੌਜ 'ਚ ਤਾਇਨਾਤ ਸੀ। ਫੌਜੀ ਹੋਣ 'ਤੇ ਮਾਣ ਮਹਿਸੂਸ ਹੁੰਦਾ ਹੈ। ਸਾਬਕਾ ਫੌਜੀਆਂ ਨੇ ਪਾਕਿਸਤਾਨ ਵੱਲੋਂ ਵਾਰ-ਵਾਰ ਨਾਪਾਕ ਹਰਕਤਾਂ ਤੋਂ ਨਾਰਾਜ਼ ਹੋ ਕੇ ਗੁਆਂਢੀ ਦੇਸ਼ ਨੂੰ ਮੁੰਹਤੋੜ ਜਵਾਬ ਦੇਣ ਦੀ ਮੰਗ ਕੀਤੀ ਹੈ ਜਿਸ ਨਾਲ ਉਹ ਦੁਬਾਰਾ ਅਜਿਹਾ ਕਰਨ ਦੀ ਹਿੰਮਤ ਨਾ ਕਰ ਸਕਣ। ਸੈਂਕੜੇ ਲੋਕ ਅਤੇ ਰਿਸ਼ਤੇਦਾਰ ਮਾਜਿਦ ਦੇ ਘਰ ਉਨ੍ਹਾਂ ਦੇ ਪਰਿਵਾਰ ਨੂੰ ਦਿਲਾਸਾ ਦੇਣ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ।

PunjabKesari


author

Rakesh

Content Editor

Related News