ਆਮ ਆਦਮੀ ਪਾਰਟੀ ਜੰਮੂ ਕਸ਼ਮੀਰ ''ਚ ਲੜੇਗੀ ਵਿਧਾਨ ਸਭਾ ਚੋਣਾਂ
Wednesday, Aug 21, 2024 - 05:41 PM (IST)
ਸ਼੍ਰੀਨਗਰ (ਵਾਰਤਾ)- ਆਮ ਆਦਮੀ ਪਾਰਟੀ (ਆਪ) ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਅਗਲੇ ਮਹੀਨੇ ਜੰਮੂ-ਕਸ਼ਮੀਰ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਪੂਰੀ ਤਾਕਤ ਨਾਲ ਉਤਰੇਗੀ। 'ਆਪ' ਆਗੂ ਇਮਰਾਨ ਹੁਸੈਨ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਦਾ ਨੇਤਾਵਾਂ ਨੇ ਆਪਣੇ ਸਿਆਸੀ ਲਾਭ ਅਤੇ ਧਾਰਮਿਕ ਮੁੱਦਿਆਂ 'ਤੇ ਸ਼ੋਸ਼ਣ ਹੈ ਜਦਕਿ ‘ਆਪ’ ਦੇਸ਼ ਦੀ ਇਕਮਾਤਰ ਪਾਰਟੀ ਹੈ ਜੋ ਆਮ ਆਦਮੀ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ,''ਲੋਕਾਂ ਲਈ ਇਹ ਵੱਡੀ ਖ਼ਬਰ ਹੈ ਕਿ 'ਆਪ' ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਲੜਨ ਜਾ ਰਹੀ ਹੈ। ਮੈਂ ਲੋਕਾਂ ਨੂੰ ਅਸਲੀ ਅਤੇ ਨਕਲੀ ਚਿਹਰਿਆਂ 'ਚ ਫਰਕ ਕਰਨ ਦੀ ਅਪੀਲ ਕਰਦਾ ਹਾਂ। 'ਆਪ' ਦਿੱਲੀ ਅਤੇ ਪੰਜਾਬ 'ਚ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਰੋਲ ਮਾਡਲ 'ਤੇ ਸਫ਼ਲਤਾਪੂਰਵਕ ਸ਼ਾਸਨ ਕਰਨ ਵਾਲੀ ਇਕਮਾਤਰ ਪਾਰਟੀ ਹੈ, ਜੋ ਪੂਰੇ ਭਾਰਤ ਵਿਚ ਕੰਮ ਕਰਨ ਵਾਲੇ ਇਕਮਾਤਰ ਮਾਡਲ ਹਨ।
ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ 'ਚ ਆਈ ਤਾਂ ਜੰਮੂ ਕਸ਼ਮੀਰ 'ਚ ਵਿਸ਼ਵ ਪੱਧਰੀ ਸਿਹਤ ਸੇਵਾ ਤੋਂ ਇਲਾਵਾ ਮੁਫ਼ਤ ਬਿਜਲੀ ਅਤੇ ਪਾਣੀ ਵੀ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ,''ਆਮ ਆਦਮੀ ਪਾਰਟੀ ਜੰਮੂ ਕਸ਼ਮੀਰ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਪੂਰੀ ਤਾਕਤ ਨਾਲ ਲੜੇਗੀ ਅਤੇ ਇਸ ਲਈ ਮੈਂ ਇੱਥੇ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ। ਕਸ਼ਮੀਰ ਭਾਰਤ ਦਾ ਮੁਕੁਟ ਹੈ ਅਤੇ ਭਗਵਾਨ ਨੇ ਇਸ ਨੂੰ ਅਣਗਣਿਤ ਕੁਦਰਤੀ ਸਰੋਤਾਂ ਨਾਲ ਨਵਾਜਿਆ ਹੈ ਪਰ ਇੱਥੇ ਜੋ ਵੀ ਸੱਤਾ 'ਚ ਆਇਆ ਉਸ ਨੇ ਇਨ੍ਹਾਂ ਸਰੋਤਾਂ ਦਾ ਇਸਤੇਮਾਲ ਆਪਣੇ ਹਿੱਤਾਂ ਅਤੇ ਆਪਣੀ ਕੁਰਸੀ ਨੂੰ ਬਚਾਉਣ ਲਈ ਕੀਤਾ।'' 'ਆਪ' ਆਗੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੱਤਾ 'ਚ ਆਈ ਤਾਂ ਸਾਰੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਵੇਗੀ, ਭਾਵੇਂ ਉਹ ਅਮੀਰ ਹੋਵੇ ਜਾਂ ਗਰੀਬ। ਇਸ ਤੋਂ ਇਲਾਵਾ ਸਾਰੇ ਨਾਗਰਿਕਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ,''ਮੈਂ ਜੰਮੂ ਕਸ਼ਮੀਰ ਦੀ ਜਨਤਾ ਨੂੰ ਅਪੀਲ ਕਰਦਾ ਹਾਂ ਕਿ ਉਹ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਪ੍ਰਦੇਸ਼ ਦੀ ਜਨਤਾ ਦੀ ਸੇਵਾ ਕਰਨ ਲਈ ਅਗਲੀ ਸਰਕਾਰ ਬਣਾਉਣ ਦਾ ਮੌਕਾ ਦੇਣ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8