ਦਿੱਲੀ ''ਚ ''ਆਪ'' ਦਫ਼ਤਰ ਕੀਤਾ ਗਿਆ ''ਸੀਲ'', ਚੋਣ ਕਮਿਸ਼ਨ ਦੇ ਸਾਹਮਣੇ ਚੁੱਕਾਂਗੇ ਮਾਮਲਾ : ਆਤਿਸ਼ੀ

Saturday, Mar 23, 2024 - 06:33 PM (IST)

ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਦੀ ਸੀਨੀਅਰ ਨੇਤਾ ਆਤਿਸ਼ੀ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਦਿੱਲੀ 'ਚ ਪਾਰਟੀ ਦਾ ਦਫ਼ਤਰ ਸਾਰਿਆਂ ਪਾਸਿਓਂ 'ਸੀਲ' ਕਰ ਦਿੱਤਾ ਗਿਆ ਹੈ ਅਤੇ ਪਾਰਟੀ ਚੋਣ ਕਮਿਸ਼ਨ ਨੂੰ ਇਸ ਮਾਮਲੇ ਦੀ ਸ਼ਿਕਾਇਤ ਕਰੇਗੀ। ਆਤਿਸ਼ੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਪਾਰਟੀ ਦਫ਼ਤਰ ਨੂੰ 'ਸੀਲ' ਕਰਨ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਇਹ ਸੰਵਿਧਾਨ ਵਲੋਂ ਦਿੱਤੇ ਗਏ 'ਸਮਾਨ ਮੌਕਿਆਂ' ਦੇ ਖ਼ਿਲਾਫ਼ ਹੈ। ਦਿੱਲੀ ਦੀ ਮੰਤਰੀ ਨੇ ਕਿਹਾ,''ਲੋਕ ਸਭਾ ਚੋਣਾਂ ਦੌਰਾਨ ਇਕ ਰਾਸ਼ਟਰੀ ਪਾਰਟੀ ਦੇ ਦਫ਼ਤਰ ਨੂੰ ਕਿਵੇਂ ਬੰਦ ਕੀਤਾ ਜਾ ਸਕਦਾ ਹੈ? ਇਹ ਭਾਰਤੀ ਸੰਵਿਧਾਨ 'ਚ ਦਿੱਤੇ 'ਸਮਾਨ ਮੌਕਿਆਂ' ਦੇ ਖ਼ਿਲਾਫ਼ ਹੈ। ਅਸੀਂ ਇਸ ਦੇ ਖ਼ਿਲਾਫ਼ ਸ਼ਿਕਾਇਤ ਕਰਨ ਲਈ ਚੋਣ ਕਮਿਸ਼ਨ ਤੋਂ ਸਮਾਂ ਮੰਗ ਰਹੇ ਹਾਂ।'' 'ਆਪ' ਦੇ ਇਕ ਹੋਰ ਸੀਨੀਅਰ ਨੇਤਾ ਅਤੇ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ ਪਾਰਟੀ ਦਫ਼ਤਰ ਦੇ ਸਾਹਮਣੇ ਪ੍ਰਵੇਸ਼ ਦੁਆਰ ਬੰਦ ਕਰ ਦਿੱਤੇ ਹਨ।

ਉਨ੍ਹਾਂ ਨੇ 'ਐਕਸ' 'ਤੇ ਕਿਹਾ,''ਅਸੀਂ ਚੋਣ ਕਮਿਸ਼ਨ ਜਾਣਗੇ, ਕੇਂਦਰ ਸਰਕਾਰ ਨੇ ਆਈ.ਟੀ.ਓ. 'ਤੇ 'ਆਪ' ਦੇ ਮੁੱਖ ਦਫ਼ਤਰ ਦੇ ਸਾਰੇ ਪ੍ਰਵੇਸ਼ ਦੁਆਰ ਬੰਦ ਕਰ ਦਿੱਤੇ ਹਨ, ਉਹ ਵੀ ਚੋਣ ਜ਼ਾਬਤਾ ਲਾਗੂ ਹੁੰਦੇ ਹੋਏ।'' ਮੱਧ ਦਿੱਲੀ 'ਚ ਆਈ.ਟੀ.ਓ. ਨੇੜੇ ਡੀਡੀਯੂ ਮਾਰਗ 'ਤੇ 'ਆਪ' ਦਫ਼ਤਰ ਨੂੰ ਵੀ ਸ਼ੁੱਕਰਵਾਰ ਨੂੰ ਪਾਰਟੀ ਨੇਤਾਵਾਂ ਅਤੇ ਸਵੈਮ ਸੇਵਕਾਂ ਦੇ ਭਾਜਪਾ ਹੈੱਡ ਕੁਆਰਟਰ 'ਤੇ ਪ੍ਰਦਰਸ਼ਨ ਦੌਰਾਨ ਬੰਦ ਕਰ ਦਿੱਤਾ ਗਿਆ ਸੀ। ਪੰਡਿਤ ਦੀਨ ਦਿਆਲ ਮਾਰਗ (ਡੀਡੀਯੂ) 'ਤੇ ਵੀ ਭਾਜਪਾ ਅਤੇ 'ਆਪ' ਦੇ ਹੈੱਡ ਕੁਆਰਟਰ ਸਥਿਤ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹੁਣ ਰੱਦ ਕੀਤੀ ਜਾ ਚੁੱਕੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਸੰਬੰਧ 'ਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ 28 ਮਾਰਚ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News