ਮੱਧ ਪਦੇਸ਼ ’ਚ ‘ਆਪ’ ਨੇ ਜਾਰੀ ਕੀਤਾ ਮੈਨੀਫੈਸਟੋ

Wednesday, Nov 21, 2018 - 05:18 PM (IST)

ਭੋਪਾਲ-ਕਾਂਗਰਸ ਦਾ ਵਾਅਦਾ ਪੱਤਰ, ਭਾਜਪਾ ਦੇ ਦ੍ਰਿਸ਼ਟੀ ਪੱਤਰ ਤੋਂ ਬਾਅਦ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਲਈ ‘ਆਮ ਆਦਮੀ ਪਾਰਟੀ’(ਆਪ) ਨੇ ਵੀ ਐਲਾਨ ਪੱਤਰ ਜਾਰੀ ਕਰ ਦਿੱਤਾ ਹੈ। ਆਪ ਨੇ ਇਸ ਨੂੰ ‘ਸਹੁੰ ਪੱਤਰ’ਦਾ ਨਾਂ ਦਿੱਤਾ ਹੈ। ਪਾਰਟੀ ਨੇ ਭਾਜਪਾ-ਕਾਂਗਰਸ ਦੇ ਮੈਨੀਫੈਸਟੋ ਵਾਂਗ ਹੀ ਆਪਣਾ ਸਹੁੰ ਪੱਤਰ ’ਚ ਕਈ ਵੱਡੇ ਵਾਅਦੇ ਕੀਤੇ ਹਨ। ਆਪ ਨੇਤਾ ਅਤੇ ਦਿੱਲੀ ਸਰਕਾਰ ਦੇ ਕਿਰਤ ਮੰਤਰੀ ਗੋਪਾਲ ਰਾਏ ਨੇ 100 ਰੁਪਏ ਦੇ ਸਟੈਂਪ ’ਤੇ ਇਹ ਮੈਨੀਫੈਸਟੋ ਜਾਰੀ ਕੀਤਾ ਹੈ। ਇਸ ’ਚ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੇ ਨਾਲ ਹੀ ਦਿੱਲੀ ਦੀ ਤਰਜ਼ ’ਤੇ ਪ੍ਰਦੇਸ਼ ’ਚ ਮੁਹੱਲਾ ਕਲੀਨਿਕ ਖੋਲਣ ਦਾ ਵਾਅਦਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨਾਂ ਦਾ ਪੂਰਾ ਕਰਜ਼ਾ ਮਾਫ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਆਪ ਨੇ ਆਦਿਵਾਸੀ ਮੈਨੀਫੈਸਟੋ ਪੱਤਰ ਵੀ ਜਾਰੀ ਕੀਤਾ ਸੀ।

ਕਿਸਾਨ, ਔਰਤਾਂ, ਨੌਜਵਾਨਾ ’ਤੇ ਧਿਆਨ-
‘ਆਪ’ ਨੇ ਇਸ ਮੈਨੀਫੈਸਟੋ ’ਚ ਕਿਸਾਨ, ਔਰਤਾਂ, ਨੌਜਵਾਨਾਂ ਅਤੇ ਰੋਜ਼ਗਾਰ ’ਤੇ ਧਿਆਨ ਦਿੱਤਾ ਹੈ। ਇਸ ਦੇ ਨਾਲ ਇਸ ’ਚ ਭ੍ਰਿਸ਼ਟਾਚਾਰ ਮਿਟਾਉਣਾ, ਸਭ ਨੂੰ ਬਿਜਲੀ, ਪਾਣੀ ਰੋਜ਼ਗਾਰ ਦੇਣਾ, ਕਿਸਾਨਾਂ ਦੀ ਖੁਸ਼ਹਾਲੀ, ਔਰਤਾਂ ਸੁਰੱਖਿਆ, ਮਹਿੰਗਾਈ ਘਟਾਉਣ ਦਾ ਵਾਅਦਾ ਕੀਤਾ ਗਿਆ ਹੈ। ਗੋਪਾਲ ਰਾਏ ਨੇ ਕਿਹਾ ਹੈ ਕਿ ਭਾਜਪਾ ਨੂੰ ਮੈਨੀਫੈਸਟੋ ਜਾਰੀ ਕਰਨ ਦੀ ਜ਼ਰੂਰਤ ਨਹੀਂ ਪਰ ਇਹ ਰਿਪੋਰਟ ਕਾਰਡ ਜਾਰੀ ਕਰਨਾ ਚਾਹੀਦਾ।

ਮੈਨੀਫੈਸਟੋ ਦੀਆਂ ਖਾਸ ਗੱਲਾਂ-
-ਪੈਟਰੋਲ-ਡੀਜ਼ਲ ’ਤੇ ਵੈਟ ਘੱਟ ਕੀਤਾ ਜਾਵੇਗਾ।
-ਮੱਧ-ਪ੍ਰਦੇਸ਼ ’ਚ ਲੋਕਪਾਲ ਦੀ ਨਿਯੁਕਤੀ ਹੋਵੇਗੀ।
-ਦਿੱਲੀ ਦੇ ਵਾਂਗ ਮੱਧ ਪ੍ਰਦੇਸ਼ ’ਚ 40 ਸੇਵਾਵਾਂ ਡੋਰ-ਟੂ-ਡੋਰ ਮਿਲਣਗੀਆਂ।
-ਸਰਕਾਰੀ ਖਰਚੇ ’ਤੇ ਨਿੱਜੀ ਸਕੂਲਾਂ ਦੀਆਂ ਸਹੂਲਤਾਵਾਂ ਦਿੱਤੀਆਂ ਜਾਣਗੀਆਂ।
-ਕਿਸਾਨਾਂ ’ਤੇ ਗੋਲੀ ਚਲਾਉਣ ਵਾਲਿਆਂ ਦੀ ਗ੍ਰਿਫਤਾਰੀ ਹੋਵੇਗੀ।
-ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਲਈ ਛੋਟੇ ਪੱਧਰ ਦੇ ਉਦਯੋਗ ਖੋਲੇ ਜਾਣਗੇ।
-ਸਰਕਾਰ ਆਉਣ ’ਤੇ ਪੂਰੀ ਪੂਰੀ ਸਜ਼ਾਵਾਂ ਲਾਗੂ ਹੋਣਗੀਆਂ।


Iqbalkaur

Content Editor

Related News