''ਆਪ'' ਨੇਤਾਵਾਂ ਨੇ ਕਦੇ ਨਿਰਭਯਾ ਲਈ ਨਿਆਂ ਮੰਗਿਆ ਸੀ ਪਰ ਅੱਜ ਇਕ ਦੋਸ਼ੀ ਦਾ ਕਰ ਰਹੇ ਸਮਰਥਨ : ਮਾਲੀਵਾਲ

05/19/2024 1:09:08 PM

ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸਹਿਯੋਗੀਆਂ ਨੇ ਕਦੇ ਨਿਰਭਯਾ ਲਈ ਨਿਆਂ ਮੰਗਿਆ ਸੀ ਪਰ ਅੱਜ ਉਹ ਇਕ ਅਜਿਹੇ ਵਿਅਕਤੀ ਦਾ ਸਮਰਥਨ ਕਰ ਰਹੇ ਹਨ, ਜਿਸ ਨੇ ਉਸ ਨਾਲ ਕੁੱਟਮਾਰ ਕੀਤੀ ਹੈ। 'ਆਪ' ਨੇ ਮਾਲੀਵਾਲ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਝੂਠੇ ਮਾਮਲੇ 'ਚ ਫਸਾਉਣ ਦੀ ਸਾਜਿਸ਼ 'ਚ ਸ਼ਾਮਲ ਹੋਣ ਦਾ ਦੋਸ਼ ਲ ਗਾਇਆ ਹੈ। ਸਵਾਤੀ ਮਾਲੀਵਾਲ ਨੇ ਕਿਹਾ ਕਿ ਜੇਕਰ 'ਆਪ' ਨੇਤਾ ਅਤੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਇੱਥੇ ਹੁੰਦੇ ਤਾਂ ਸ਼ਾਇਦ ਮੇਰੇ ਲਈ ਚੀਜ਼ਾਂ ਇੰਨੀਆਂ ਬੁਰੀਆਂ ਨਾਲ ਹੁੰਦੀਆਂ। ਸਿਸੋਦੀਆ ਮੌਜੂਦਾ ਸਮੇਂ ਆਬਕਾਰੀ ਨੀਤੀ ਮਾਮਲੇ ਦੇ ਸੰਬੰਧ 'ਚ ਤਿਹਾੜ ਜੇਲ੍ਹ 'ਚ ਬੰਦ ਹਨ। ਮਾਲੀਵਾਲ ਨੇ ਦੋਸ਼ ਲਗਾਇਆ ਕਿ ਜਦੋਂ ਉਹ 13 ਮਈ ਨੂੰ ਮੁੱਖ ਮੰਤਰੀ ਕੇਜਰੀਵਾਲ ਨੂੰ ਮਿਲਣ ਉਨ੍ਹਾਂ ਦੇ ਘਰ ਗਈ ਸੀ ਤਾਂ ਉਨ੍ਹਾਂ ਦੇ ਨਿੱਜੀ ਸਹਾਇਕ (ਪੀਏ) ਬਿਭਵ ਕੁਮਾਰ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਸੀ।

'ਆਪ' ਨੇ ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਮਾਲੀਵਾਲ ਕੇਜਰੀਵਾਲ ਨੂੰ ਫਰਜ਼ੀ ਮਾਮਲੇ 'ਚ ਫਸਾਉਣ ਲਈ ਭਾਜਪਾ ਦੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ। ਮਾਲੀਵਾਲ ਨੇ ਐਤਵਾਰ ਨੂੰ ਕਿਹਾ,''ਇਕ ਸਮਾਂ ਸੀ ਜਦੋਂ ਅਸੀਂ ਸਾਰੇ ਨਿਰਭਯਾ ਨੂੰ ਇਨਸਾਫ਼ ਦਿਵਾਉਣ ਲਈ ਸੜਕ 'ਤੇ ਉਤਰੇ ਸੀ, ਅੱਜ 12 ਸਾਲ ਬਾਅਦ, ਅਸੀਂ ਇਕ ਅਜਿਹੇ ਦੋਸ਼ੀ ਨੂੰ ਬਚਾਉਣ ਲਈ ਸੜਕ 'ਤੇ ਉਤਰੇ ਹਾਂ, ਜਿਸ ਨੇ ਸੀਸੀਟੀਵੀ ਫੁਟੇਜ ਗਾਇਬ ਕੀਤੇ ਅਤੇ ਫੋਨ ਤੋਂ ਸਭ ਹਟਾ ਦਿੱਤਾ? ਕਾਸ਼ ਉਨ੍ਹਾਂ ਨੇ ਇੰਨਾ ਜ਼ੋਰ ਮਨੀਸ਼ ਸਿਸੋਦੀਆ ਜੀ ਲਈ ਲਗਾਇਆ ਹੁੰਦਾ। ਉਹ ਇੱਥੇ ਹੁੰਦੇ ਤਾਂ ਸ਼ਾਇਦ ਮੇਰੇ ਨਾਲ ਇੰਨਾ ਬੁਰਾ ਨਹੀਂ ਹੁੰਦਾ!'' ਮਾਲੀਵਾਲ 10 ਸਾਲ ਤੋਂ ਵੱਧ ਸਮੇਂ ਤੋਂ ਪਹਿਲਾਂ 'ਆਪ' ਦੀ ਸਥਾਪਨਾ ਦੇ ਸਮੇਂ ਤੋਂ ਹੀ ਉਸ ਨਾਲ ਜੁੜੀ ਹੋਈ ਹੈ। ਪੁਲਸ ਨੇ ਸ਼ਨੀਵਾਰ ਨੂੰ ਇਸ ਮਾਮਲੇ 'ਚ ਬਿਭਵ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News