'ਆਪ' ਨੇ ਰਾਘਵ ਚੱਢਾ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ, ਰਾਜ ਸਭਾ 'ਚ ਬਣਾਇਆ ਪਾਰਟੀ ਦਾ ਨੇਤਾ

Saturday, Dec 16, 2023 - 05:00 PM (IST)

ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਨੇ ਆਪਣੇ ਸੰਸਦ ਮੈਂਬਰ ਰਾਘਵ ਚੱਢਾ ਨੂੰ ਸੰਜੇ ਸਿੰਘ ਦੇ ਸਥਾਨ 'ਤੇ ਰਾਜ ਸਭਾ 'ਚ ਪਾਰਟੀ ਦੇ ਨੇਤਾ ਨਿਯੁਕਤ ਕੀਤਾ ਹੈ। ਰਾਜ ਸਭਾ ਸਪੀਕਰ ਨੂੰ ਲਿਖੇ ਪੱਤਰ 'ਚ 'ਆਪ' ਪਾਰਟੀ ਦੀ ਅਗਵਾਈ ਨੇ ਕਿਹਾ ਹੈ ਕਿ ਸੰਜੇ ਸਿੰਘ ਦੀ ਗੈਰ-ਮੌਜੂਦਗੀ 'ਚ, ਜਿਨ੍ਹਾਂ ਨੂੰ 'ਸਿਹਤ ਸੰਬੰਧੀ ਸਮੱਸਿਆਵਾਂ' ਹਨ, ਰਾਘਵ ਚੱਢਾ ਹੁਣ ਤੋਂ ਉੱਚ ਸਦਨ 'ਚ ਪਾਰਟੀ ਦੇ ਨੇਤਾ ਹੋਣਗੇ। 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦਿੱਲੀ ਸ਼ਰਾਬ ਨੀਤੀ ਮਾਮਲੇ 'ਚ ਫਿਲਹਾਲ ਜੇਲ੍ਹ 'ਚ ਹਨ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਊਧਮਪੁਰ ਦੇ ਕਿਸਾਨਾਂ ਨੇ 3 ਹਜ਼ਾਰ ਕੁਇੰਟਲ ਤੋਂ ਵੱਧ ਮਸ਼ਰੂਮ ਦੀ ਖੇਤੀ ਨਾਲ ਕਮਾਏ 6 ਕਰੋੜ ਰੁਪਏ

ਰਾਜ ਸਭਾ ਸਕੱਤਰੇਤ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਚੱਢਾ ਨੂੰ ਸਦਨ ਦਾ ਨੇਤਾ ਨਿਯੁਕਤ ਕਰਨ ਦੇ ਸੰਬੰਧ 'ਚ 'ਆਪ' ਵਲੋਂ ਇਕ ਪੱਤਰ ਪ੍ਰਾਪਤ ਹੋਇਆ ਹੈ। ਅਮਲ ਲਈ ਪੱਤਰ ਰਾਜ ਸਭਾ ਸਕੱਤਰੇਤ ਕੋਲ ਹੈ। ਚੱਢਾ ਰਾਜ ਸਭਾ ਦੇ ਸਭ ਤੋਂ ਨੌਜਵਾਨ ਮੈਂਬਰਾਂ 'ਚੋਂ ਇਕ ਹਨ। ਮੌਜੂਦਾ ਸਮੇਂ ਉੱਚ ਸਦਨ 'ਚ 'ਆਪ' ਦੇ ਕੁੱਲ 10 ਮੈਂਬਰ ਹਨ। ਰਾਜ ਸਭਾ 'ਚ ਭਾਰਤੀ ਜਨਤਾ ਪਾਰਟੀ (ਭਾਜਪਾ), ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਤੋਂ ਬਾਅਦ ਮੈਂਬਰਾਂ ਦੀ ਗਿਣਤੀ ਦੇ ਹਿਸਾਬ ਨਾਲ 'ਆਪ' ਚੌਥੀ ਸਭ ਤੋਂ ਵੱਡੀ ਪਾਰਟੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News