ਸਾਬਕਾ IAS ਆਮਿਰ ਸੁਬਹਾਨੀ ਨੇ 60 ਸਾਲ ਦੀ ਉਮਰ 'ਚ ਕਰਵਾਇਆ ਦੂਜਾ ਵਿਆਹ
Thursday, Feb 27, 2025 - 01:24 PM (IST)

ਨੈਸ਼ਨਲ ਡੈਸਕ- ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਦੇ ਸੇਵਾਮੁਕਤ ਅਧਿਕਾਰੀ ਅਤੇ ਬਿਹਾਰ ਦੇ ਸਾਬਕਾ ਮੁੱਖ ਸਕੱਤਰ ਆਮਿਰ ਸੁਬਹਾਨੀ ਨੇ 60 ਸਾਲ ਦੀ ਉਮਰ ਵਿਚ ਦੂਜਾ ਵਿਆਹ ਕਰਵਾ ਲਿਆ ਹੈ। ਆਮਿਰ ਨੇ ਮੁੜ ਵਿਆਹ ਕਰਨ ਦਾ ਫ਼ੈਸਲਾ ਉਨ੍ਹਾਂ ਦੇ ਬੱਚਿਆਂ ਦੇ ਪੂਰਨ ਸਮਰਥਨ ਤੋਂ ਲਿਆ ਗਿਆ ਹੈ। ਦਰਅਸਲ ਆਮਿਰ ਸੁਬਹਾਨੀ ਦੀ ਪਹਿਲੀ ਪਤਨੀ ਡਾ. ਸਾਦਿਕਾ ਯਾਸਮਿਨ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ- ਕੁਸ਼ਤੀ ਮੁਕਾਬਲੇ ਦੌਰਾਨ ਚੱਲੀਆਂ ਗੋਲੀਆਂ, ਪਹਿਲਵਾਨ ਦਾ ਕਤਲ
ਦੱਸਿਆ ਜਾ ਰਿਹਾ ਹੈ ਕਿ ਆਮਿਰ ਦੀ ਪਹਿਲੀ ਪਤਨੀ ਡਾ. ਸਾਦਿਕਾ ਪੌੜੀਆਂ ਤੋਂ ਡਿੱਗ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦਾ ਇਕ ਪੁੱਤਰ ਅਤੇ ਇਕ ਧੀ ਹੈ। ਉਨ੍ਹਾਂ ਦਾ ਦੂਜਾ ਵਿਆਹ ਬੱਚਿਆਂ ਦੀ ਸਹਿਮਤੀ ਨਾਲ ਹੀ ਹੋਇਆ ਹੈ। ਦੱਸ ਦੇਈਏ ਕਿ ਆਮਿਰ ਬਿਹਾਰ ਦੇ ਸੀਵਾਨ ਜ਼ਿਲ੍ਹੇ ਦੇ ਬਹੂਆਰਾ ਪਿੰਡ ਦੇ ਰਹਿਣ ਵਾਲੇ ਹਨ। ਉਹ ਬਿਹਾਰ ਕੈਡਰ ਦੇ 1987 ਬੈਚ ਦੇ IAS ਅਧਿਕਾਰੀ ਰਹੇ ਹਨ।
ਇਹ ਵੀ ਪੜ੍ਹੋ- ...ਜਦੋਂ ਮਹਾਸ਼ਿਵਰਾਤਰੀ 'ਤੇ ਯੂਨੀਵਰਸਿਟੀ 'ਚ ਪੈ ਗਿਆ ਭੜਥੂ
ਇਸੇ ਹਫਤੇ ਉਨ੍ਹਾਂ ਦਾ ਨਿਕਾਹ ਹੋਇਆ ਹੈ, ਜਿਸ ਵਿਚ ਪਰਿਵਾਰ ਦੇ ਮੈਂਬਰ ਸ਼ਾਮਲ ਹੋਏ। ਦੋਵੇਂ ਬੱਚੇ ਵੀ ਮੌਜੂਦ ਰਹੇ। ਬੁੱਧਵਾਰ ਨੂੰ ਦਾਵਤ-ਏ-ਵਲੀਮਾ ਦਾ ਆਯੋਜਨ ਪਟਨਾ ਦੇ ਅਨੀਸਾਬਾਦ ਸਥਿਤ ਪਾਟਲੀਪੁੱਤਰ ਕਾਂਟੀਨੈਂਟਲ ਹੋਟਲ ਵਿਚ ਹੋਇਆ ਸੀ, ਜਿਸ ਵਿਚ ਖਾਸ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ। ਇਸ ਮੌਕੇ 'ਤੇ ਸਿਆਸਤਦਾਨਾਂ ਸਮੇਤ ਹੋਰ ਮਹਿਮਾਨਾਂ ਨੇ ਉਨ੍ਹਾਂ ਨੂੰ ਵਿਆਹ ਦੀ ਮੁਬਾਰਕਬਾਦ ਦਿੱਤੀ।
ਇਹ ਵੀ ਪੜ੍ਹੋ- ਪ੍ਰੇਮੀ ਨਾਲ ਹੋਟਲ ਪਹੁੰਚੀ ਪ੍ਰੇਮਿਕਾ, ਫਿਰ ਹੋਇਆ ਕੁਝ ਅਜਿਹਾ ਕਿ ਦੌੜੀ ਆਈ ਪੁਲਸ
ਆਮਿਰ ਦੀ ਗਿਣਤੀ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਪਸੰਦੀਦਾ ਅਧਿਕਾਰੀਆਂ ਵਿਚ ਹੁੰਦੀ ਹੈ। ਉਨ੍ਹਾਂ ਨੇ ਲੰਬੇ ਸਮੇਂ ਤੱਕ ਸੂਬਾ ਸਰਕਾਰ ਦੇ ਕਈ ਪ੍ਰਮੁੱਖ ਵਿਭਾਗਾਂ ਦੀ ਜ਼ਿੰਮੇਵਾਰੀ ਵੀ ਸੰਭਾਲੀ ਹੈ। ਆਮਿਰ ਫਰਵਰੀ 2024 ਵਿਚ ਆਪਣੇ ਸੇਵਾ ਤੋਂ ਸੇਵਾਮੁਕਤ ਹੋ ਗਏ ਸਨ। ਆਮਿਰ 1987 ਬੈਚ ਦੀ UPSC-ਸਿਵਲ ਸੇਵਾਵਾਂ ਪ੍ਰੀਖਿਆ (CSE) ਦੇ ਟਾਪਰ ਰਹੇ ਹਨ। ਆਮਿਰ ਇਕ ਉਮੀਦਵਾਰ ਹੈ, ਜਿਸ ਨੇ 1987 ਵਿਚ UPSC ਵਿੱਚ ਰੈਂਕ-1 ਪ੍ਰਾਪਤ ਕੀਤਾ ਸੀ। ਉਹ ਪਹਿਲੀ ਵਾਰ 1993 ਵਿਚ ਭੋਜਪੁਰ ਜ਼ਿਲ੍ਹੇ ਵਿਚ DM ਬਣੇ, ਫਿਰ 1994 ਵਿਚ ਪਟਨਾ 'ਚ ਜ਼ਿਲ੍ਹਾ ਕੁਲੈਕਟਰ ਵਜੋਂ ਨਿਯੁਕਤ ਹੋਏ। ਆਮਿਰ ਅਜਿਹੇ ਨੌਕਰਸ਼ਾਹ ਹਨ ਜਿਨ੍ਹਾਂ ਨੇ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਦਾ ਅਹੁਦਾ ਸਭ ਤੋਂ ਲੰਬੇ ਸਮੇਂ ਤੱਕ ਸੰਭਾਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8