ਮਿਚੌਂਗ ਤੂਫਾਨ ਦਾ ਸ਼ਿਕਾਰ ਹੋਏ ਆਮਿਰ ਖ਼ਾਨ, ਫਾਇਰ ਤੇ ਰੈਸਕਿਊ ਵਿਭਾਗ ਨੇ ਇੰਝ ਕੀਤਾ ਬਚਾਅ (ਤਸਵੀਰਾਂ)

12/06/2023 11:00:39 AM

ਚੇਨਈ- ਚੱਕਰਵਾਤੀ ਤੂਫਾਨ ਮਿਚੌਂਗ ਤੇਜ਼ੀ ਨਾਲ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵੱਲ ਵੱਧ ਰਿਹਾ ਹੈ। ਤਾਮਿਲਨਾਡੂ ਦੇ ਕਈ ਸ਼ਹਿਰਾਂ 'ਚ ਮੋਹਲੇਧਾਰ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਚੇਨਈ 'ਚ ਇੰਨੀ ਜ਼ਿਆਦਾ ਬਾਰਿਸ਼ ਹੋ ਰਹੀ ਹੈ ਕਿ ਸੜਕਾਂ 'ਤੇ ਗੱਡੀਆਂ ਕਿਸ਼ਤੀਆਂ ਵਾਂਗ ਤੈਰਦੀਆਂ ਦਿਖਾਈ ਦੇ ਰਹੀਆਂ ਹਨ। ਮੰਗਲਵਾਰ ਯਾਨੀ 5 ਦਸੰਬਰ ਨੂੰ ਦਪਹਿਰ ਤਕ ਮਿਚੌਂਗ ਤੂਫਾਨ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾ ਸਕਦਾ ਹੈ। ਤੂਫਾਨ ਦੀ ਟੱਕਰ ਤੋਂ ਪਹਿਲਾਂ ਹੀ ਪੂਰਬੀ ਤੱਟ ਦੇ 5 ਸੂਬੇ ਅਲਰਟ ਮੋਡ 'ਤੇ ਹਨ। ਚੱਕਰਵਾਤੀ ਤੂਫਾਨ ਮਿਚੌਂਗ ਨੇ ਚੇਨਈ 'ਚ ਭਾਰੀ ਨੁਕਸਾਨ ਕੀਤਾ ਹੈ। ਇਸ ਸਮੇਂ ਪੂਰਾ ਸ਼ਹਿਰ ਪਾਣੀ 'ਚ ਡੁੱਬਿਆ ਨਜ਼ਰ ਆ ਰਿਹਾ ਹੈ। 

PunjabKesari

24 ਘੰਟੇ ਫਸੇ ਰਹੇ ਚੱਕਰਵਾਤੀ ਤੂਫਾਨ ਮਿਚੌਂਗ 'ਚ
ਇਸੇ ਦੌਰਾਨ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਵੀ ਪਿਛਲੇ 24 ਘੰਟਿਆਂ ਤੋਂ ਇਸ ਤੂਫਾਨ 'ਚ ਫਸੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਆਮਿਰ ਖ਼ਾਨ ਨਾਲ ਅਦਾਕਾਰ ਵਿਸ਼ਨੂੰ ਵਿਸ਼ਾਲ ਵੀ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਫਾਇਰ ਐਂਡ ਰੈਸਕਿਊ ਵਿਭਾਗ ਆਮਿਰ ਖ਼ਾਨ ਤੇ ਵਿਸ਼ਨੂੰ ਨੂੰ ਬਚਾਉਂਦਾ ਨਜ਼ਰ ਆ ਰਿਹਾ ਹੈ। 24 ਘੰਟਿਆਂ ਬਾਅਦ ਦੋਵਾਂ ਕਲਾਕਾਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। 

PunjabKesari

ਫਾਇਰ ਅਤੇ ਬਚਾਅ ਵਿਭਾਗ ਦਾ ਕੀਤਾ ਧੰਨਵਾਦ
ਦੱਸ ਦਈਏ ਕਿ ਵਿਸ਼ਨੂੰ ਵਿਸ਼ਾਲ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, 'ਸਾਡੇ ਵਰਗੇ ਫਸੇ ਲੋਕਾਂ ਦੀ ਮਦਦ ਕਰਨ ਲਈ ਫਾਇਰ ਅਤੇ ਬਚਾਅ ਵਿਭਾਗ ਦਾ ਧੰਨਵਾਦ ਅਤੇ ਸਾਰੇ ਪ੍ਰਸ਼ਾਸਨਿਕ ਲੋਕਾਂ ਦਾ ਵੀ ਧੰਨਵਾਦ ਜੋ ਲਗਾਤਾਰ ਕੰਮ ਕਰ ਰਹੇ ਹਨ।' ਇਨ੍ਹਾਂ ਤਸਵੀਰਾਂ 'ਚ ਆਮਿਰ ਖ਼ਾਨ ਅਤੇ ਵਿਸ਼ਨੂੰ ਇਕ ਕਿਸ਼ਤੀ 'ਚ ਬੈਠੇ ਨਜ਼ਰ ਆ ਰਹੇ ਹਨ।

ਸਾਊਥ ਕਲਾਕਾਰਾਂ ਨੇ ਵਧਾਇਆ ਮਦਦ ਦਾ ਹੱਥ
ਜਾਣਕਾਰੀ ਮੁਤਾਬਕ ਦੱਖਣ ਦੇ ਅਦਾਕਾਰ ਸੂਰਿਆ ਅਤੇ ਕਾਰਤੀ ਨੇ ਚੇਨਈ ਦੇ ਲੋਕਾਂ ਦੀ ਮਦਦ ਲਈ 10 ਲੱਖ ਰੁਪਏ ਦਾਨ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਕਲਾਕਾਰਾਂ ਦੇ ਫੈਨ ਕਲੱਬਾਂ ਰਾਹੀਂ ਵੰਡੇ ਜਾਣਗੇ।

PunjabKesari

ਆਂਧਰਾ ਪ੍ਰਦੇਸ਼ ਦੇ ਇਨ੍ਹਾਂ 8 ਜ਼ਿਲ੍ਹਿਆਂ 'ਚ ਅਲਰਟ
ਚੇਨਈ 'ਚ ਭਾਰੀ ਬਾਰਿਸ਼ ਕਾਰਨ 12 ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ। ਉਥੇ ਹੀ ਕਈ ਰੇਲਾਂ ਨੂੰ ਵੀ ਰੱਦ ਕੀਤਾ ਗਿਆ ਹੈ। ਨਾਲ ਹੀ ਸਕੂਲਾਂ 'ਚ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਚੇਨਈ 'ਚ ਭਾਰੀ ਬਾਰਿਸ਼ ਦੇ ਚਲਦੇ 8 ਲੋਕਾਂ ਦੀ ਮੌਤ ਦੀ ਵੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਨੇ ਅਧਿਕਾਰੀਆਂ ਨੂੰ ਰਾਹਤ ਉਪਾਅ ਕਰਨ ਲਈ ਹਾਈ ਅਲਰਟ 'ਤੇ ਰਹਿਣ ਦੇ ਆਦੇਸ਼ ਦਿੱਤੇ ਹਨ। ਭਿਆਨਕ ਚੱਕਰਵਾਤੀ ਤੂਫਾਨ ਦੇ ਪ੍ਰਭਾਵ ਨਾਲ ਆਂਧਰਾ ਪ੍ਰਦੇਸ਼ 'ਚ ਹੋ ਰਹੀ ਭਾਰੀ ਬਾਰਿਸ਼ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ 8 ਜ਼ਿਲ੍ਹਿਆਂ- ਤਿਰੁਪਤੀ, ਨੇਲੋਰ, ਪ੍ਰਕਾਸ਼ਮ, ਬਾਪਟਲਾ, ਕ੍ਰਿਸ਼ਣਾ, ਪੱਛਮੀ ਗੋਦਾਵਰੀ, ਕੋਨਸੀਮਾ ਅਤੇ ਕਾਕੀਨਾਡਾ ਲਈ ਅਲਰਟ ਜਾਰੀ ਕੀਤਾ ਹੈ। ਮੋਹਲੇਧਾਰ ਮੀਂ ਕਾਰਨ ਚੇਨਈ ਏਅਰਪੋਰਟ ਦੇ ਰਨਵੇ ਅਤੇ ਸਬਵੇ ਪਾਣੀ-ਪਾਣੀ ਹੋ ਗਏ ਹਨ। ਜਿਸਦੇ ਚਲਦੇ ਫਲਾਈਟਾਂ ਪ੍ਰਭਾਵਿਤ ਹੋ ਗਈਆਂ ਹਨ। ਆਂਧਰਾ ਪ੍ਰਦੇਸ਼ ਦੇ ਸੀ.ਐੱਮ. ਵਾਈ.ਐੱਸ. ਜਗਨ ਮੋਹਨ ਰੈੱਡੀ ਵੀ ਤੂਫਾਨ ਨੂੰ ਲੈ ਕੇ ਲਗਾਤਾਰ ਬੈਠਕਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਪਟਲਾ ਕਲੈਕਟਰੇਟ ਨੇ ਸਥਾਨਕ ਲੋਕਾਂ ਦੀ ਸੁਰੱਖਿਆ ਅਤੇ ਰਾਹਤ ਕੰਮਾਂ ਲਈ ਹਰ ਜ਼ਰੂਰੀ ਉਪਾਅ ਕੀਤੇ ਹਨ। ਚੱਕਰਵਾਤ ਦੇ ਚਲਦੇ ਅਧਿਕਾਰੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਨਾਲ ਹੀ 24 ਘੰਟੇ ਹਾਲਾਤ ਦੇ ਕੋਆਡੀਨੇਸ਼ਨ ਅਤੇ ਮਾਨੀਟਰਿੰਗ ਲਈ ਕੰਟਰੋਲ ਰੂਪ ਦੇ ਨਾਲ ਮੈਡੀਕਲ ਕੈਂਪ ਵੀ ਬਣਾਏ ਗਏ ਹਨ। ਉਥੇ ਹੀ ਐੱਨ.ਡੀ.ਆਰ.ਐੱਫ. ਨੇ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਓਡੀਸ਼ਾ ਅਤੇ ਪੁੱਡੂਚੇਰੀ ਲਈ 18 ਟੀਮਾਂ ਤਾਇਨਾਤ ਕੀਤੀਆਂ ਹਨ। 10 ਵਾਧੂ ਟੀਮਾਂ ਨੂੰ ਵੀ ਤਿਆਰ ਰੱਖਿਆ ਗਿਆ ਹੈ। 

PunjabKesari

ਪੱਛਮੀ ਬੰਗਾਲ 'ਚ ਵੀ ਤਬਾਹੀ ਮਚਾਏਗਾ ਮਿਚੌਂਗ
ਦੱਸ ਦੇਈਏ ਕਿ ਮਿਚੌਂਗ ਤੂਫਾਨ 3 ਦਸੰਬਰ ਦੀ ਰਾਤ ਨੂੰ ਕਰੀਬ 11.30 ਵਜੇ ਤੇਨਈ ਦੇ ਤੱਟੀ ਇਲਾਕਿਆਂ ਨਾਲ ਟਕਰਾਇਆ ਸੀ, ਉਸਤੋਂ ਬਾਅਦ 4 ਦਸੰਬਰ ਦੀ ਰਾਤ ਤੋਂ ਹੀ ਤਾਮਿਲਨਾਡੂ ਦੇ 11 ਜ਼ਿਲ੍ਹਿਆਂ 'ਚ ਬਾਰਿਸ਼ ਹੋ ਰਹੀ ਹੈ। ਹੁਣ ਇਹ ਤੂਫਾਨ ਅੱਜ ਯਾਨੀ 5 ਦਸੰਬਰ ਨੂੰ ਆਂਧਰਾ ਪ੍ਰਦੇਸ਼ 'ਚ ਐਂਟਰੀ ਕਰੇਗਾ। ਉਥੇ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਆਂਧਰਾ ਪ੍ਰਦੇਸ਼ 'ਚ ਤੂਫਾਨ 6 ਦਸੰਬਰ ਤਕ ਆਪਣਾ ਅਸਰ ਦਿਖਾਏਗਾ। ਉਸਤੋਂ ਬਾਅਦ 7 ਦਸੰਬਰ ਨੂੰ ਮਿਚੌਂਗ ਤੂਫਾਨ ਪੱਛਮੀ ਬੰਗਾਲ ਦੇ ਕਈ ਜ਼ਿਲ੍ਹਿਆਂ 'ਚ ਤਬਾਹੀ ਮਚਾ ਸਕਦਾ ਹੈ ਜਿਨ੍ਹਾਂ 'ਚ ਮੇਦਿਨੀਪੁਰ, ਝਾਡਗ੍ਰਾਮ, ਪਰਗਨਾ, ਕੋਲਕਾਤਾ, ਹਾਵੜਾ ਅਤੇ ਹੁਬਲੀ ਸ਼ਾਮਲ ਹਨ। 

PunjabKesari


sunita

Content Editor

Related News