ਨਗਰ ਨਿਗਮ ਅਧਿਕਾਰੀ ਦੇ ਕੁੱਟਮਾਰ ਮਾਮਲੇ ''ਚ ਭਾਜਪਾ ਵਿਧਾਇਕ ਜੇਲ ਤੋਂ ਰਿਹਾਅ

06/30/2019 10:07:19 AM

ਇੰਦੌਰ—ਇੰਦੌਰ ਤੋਂ ਭਾਜਪਾ ਵਿਧਾਇਕ ਆਕਾਸ਼ ਵਿਜੇਵਰਗੀ ਨੂੰ ਜੇਲ ਤੋਂ ਰਿਹਾਅ ਕੀਤਾ ਗਿਆ ਹੈ। ਨਗਰ ਨਿਗਮ ਦੇ ਅਧਿਕਾਰੀ ਨੂੰ ਬੱਲੇ ਨਾਲ ਕੁੱਟਮਾਰ ਮਾਮਲੇ 'ਚ ਦੋਸ਼ੀ ਆਕਾਸ਼ ਵਿਜੇਵਰਗੀ ਸ਼ਨੀਵਾਰ ਨੂੰ ਅਦਾਲਤ ਤੋਂ ਜ਼ਮਾਨਤ ਮਿਲੀ ਸੀ। ਸ਼ਨੀਵਾਰ ਨੂੰ ਜੇਲ ਦੀ ਕਾਗਜ਼ੀ ਪ੍ਰਕਿਰਿਆ ਪੂਰੀ ਨਾ ਹੋਣ ਕਾਰਨ ਆਕਾਸ਼ ਵਿਜੇਵਰਗੀ ਜੇਲ ਤੋਂ ਬਾਹਰ ਨਹੀਂ ਆ ਸਕੇ ਸੀ। ਅੱਜ ਭਾਵ ਐਤਵਾਰ ਸਵੇਰੇ ਹੀ ਸਾਰੀਆਂ ਰਸਮੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਆਕਾਸ਼ ਵਿਜੇਵਰਗੀ ਬਾਹਰ ਆਏ। ਮੱਧ ਪ੍ਰਦੇਸ਼ ਭਾਜਪਾ ਦੇ ਵੱਡੇ ਨੇਤਾ ਕੈਲਾਸ਼ ਵਿਜੇਵਰਗੀ ਦੇ ਬੇਟੇ ਆਕਾਸ਼ ਵਿਜੇਵਰਗੀ ਨੇ ਜੇਲ ਤੋਂ ਬਾਹਰ ਆਉਂਦੇ ਹੀ ਕਿਹਾ ਹੈ ਕਿ ਜੇਲ 'ਚ ਉਨ੍ਹਾਂ ਦਾ ਸਮਾਂ ਚੰਗਾ ਬਤੀਤ ਹੋਇਆ। ਆਕਾਸ਼ ਵਿਜੇਵਰਗੀ ਨੇ ਕਿਹਾ ਹੈ ਕਿ ਉਹ ਆਪਣੇ ਖੇਤਰ ਅਤੇ ਜਨਤਾ ਦੀ ਬਿਹਤਰੀ ਲਈ ਕੰਮ ਕਰਦੇ ਰਹਿਣਗੇ। ਦੱਸ ਦੇਈਏ ਕਿ ਆਕਾਸ਼ ਵਿਜੇਵਰਗੀ ਨੂੰ ਭੋਪਾਲ ਦੀ ਵਿਸ਼ੇਸ਼ ਅਦਾਲਤ ਤੋਂ ਜ਼ਮਾਨਤ ਮਿਲੀ ਸੀ।

PunjabKesari

ਜ਼ਿਕਰਯੋਗ ਹੈ ਕਿ ਆਕਾਸ਼ ਦਾ ਕੁੱਟਮਾਰ ਕਰਦੇ ਹੋਏ ਇਕ ਵੀਡੀਓ ਵਾਇਰਲ ਹੋਇਆ ਸੀ। ਵੀਡੀਓ 'ਚ ਦੇਖਿਆ ਜਾ ਸਕਦਾ ਸੀ ਕਿ ਆਕਾਸ਼ ਨਿਗਮ ਅਧਿਕਾਰੀ ਨਾਲ ਕੁੱਟਮਾਰ ਕਰ ਰਹੇ ਹਨ। ਦਰਅਸਲ ਇੰਦੌਰ ਦੇ ਨਿਗਮ ਅਧਿਕਾਰੀਆਂ ਦੀ ਟੀਮ ਖਸਤਾ ਹੋ ਚੁਕੇ ਮਕਾਨਾਂ ਨੂੰ ਤੋੜਨ ਲਈ ਆਈ ਸੀ ਪਰ ਆਕਾਸ਼ ਵਿਜੇਵਰਗੀਏ ਨੇ ਉਨ੍ਹਾਂ 'ਤੇ ਹੀ ਕਾਰਵਾਈ ਕਰ ਦਿੱਤੀ। ਆਕਾਸ਼ ਕ੍ਰਿਕੇਟ ਬੈਟ ਲੈ ਕੇ ਅਧਿਕਾਰੀਆਂ 'ਤੇ ਹਮਲਾ ਕਰਨ ਪੁੱਜੇ ਅਤੇ ਉਨ੍ਹਾਂ ਨਾਲ ਬਦਸਲੂਕੀ ਕਰਨ ਲੱਗੇ। ਉੱਥੇ ਹੀ ਆਕਾਸ਼ ਦੇ ਸਮਰਥਕਾਂ ਨੇ ਵੀ ਨਿਗਮ ਅਧਿਕਾਰੀਆਂ ਨਾਲ ਕੁੱਟਮਾਰ ਕੀਤੀ।


Iqbalkaur

Content Editor

Related News