ਫ੍ਰੀ 'ਚ ਅਪਡੇਟ ਹੋਵੇਗਾ ਆਧਾਰ ਕਾਰਡ, ਧਿਆਨ ਨਾਲ ਪੜ੍ਹ ਲਓ ਇਹ ਖ਼ਬਰ
Saturday, Sep 14, 2024 - 07:22 PM (IST)
ਨਵੀਂ ਦਿੱਲੀ- ਆਧਾਰ ਕਾਰਡ ਧਾਰਕਾਂ ਲਈ ਸ਼ਨੀਵਾਰ ਨੂੰ ਵੱਡੀ ਖਬਰ ਆਈ ਹੈ। ਦਰਅਸਲ, ਯੂਨੀਕ ਆਈਡੈਂਟੀਫਿਕੇਸ਼ਨ ਅਥਾਰਿਟੀ ਆਫ ਇੰਡੀਆ (UIDAI) ਨੇ ਆਧਾਰ ਕਾਰਡ ਨੂੰ ਫ੍ਰੀ 'ਚ ਅਪਡੇਟ ਕਰਵਾਉਣ ਦੀ ਡੈੱਡਲਾਈਨ ਵਧਾ ਦਿੱਤੀ ਹੈ। ਸਰਕਾਰ ਨੇ ਮੁਫਤ ਆਧਾਰ ਅਪਡੇਟ ਕਰਨ ਦੀ ਸਮਾਂ ਸੀਮਾ ਤਿੰਨ ਮਹੀਨੇ ਲਈ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਇਸ ਨੂੰ ਤਿੰਨ ਮਹੀਨੇ ਲਈ ਵਧਾਇਆ ਗਿਆ ਸੀ, ਜਿਸ ਤੋਂ ਬਾਅਦ ਆਧਾਰ ਅਪਡੇਟ ਕਰਨ ਦੀ ਆਖਰੀ ਤਰੀਕ 14 ਸਤੰਬਰ ਸੀ ਪਰ ਸਰਕਾਰ ਨੇ ਇਕ ਵਾਰ ਫਿਰ ਰਾਹਤ ਦਿੱਤੀ ਹੈ, ਜਿਸ ਨਾਲ ਦੇਸ਼ ਦੇ ਕਰੋੜਾਂ ਲੋਕਾਂ ਨੂੰ ਫਾਇਦਾ ਹੋਵੇਗਾ। ਦਰਅਸਲ, 10 ਸਾਲ ਤੋਂ ਪੁਰਾਣੇ ਸਾਰੇ ਆਧਾਰ ਨੂੰ ਅਪਡੇਟ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ 10 ਸਾਲ ਤੋਂ ਪੁਰਾਣਾ ਆਧਾਰ ਕਾਰਡ ਹੈ, ਤਾਂ ਤੁਹਾਨੂੰ ਇਸ ਨੂੰ ਅਪਡੇਟ ਕਰਨਾ ਹੋਵੇਗਾ।
UIDAI ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ ਵਿੱਚ ਕਿਹਾ ਕਿ #UIDAI ਨੇ ਮੁਫਤ ਆਨਲਾਈਨ ਦਸਤਾਵੇਜ਼ ਅਪਲੋਡ ਸਹੂਲਤ ਨੂੰ 14 ਦਸੰਬਰ 2024 ਤੱਕ ਵਧਾ ਦਿੱਤਾ ਹੈ। ਇਹ ਮੁਫਤ ਸੇਵਾ ਸਿਰਫ #myAadhaar ਪੋਰਟਲ 'ਤੇ ਉਪਲੱਬਧ ਹੈ। UIDAI ਲੋਕਾਂ ਨੂੰ ਆਪਣੇ #Aadhaar ਵਿੱਚ ਦਸਤਾਵੇਜ਼ਾਂ ਨੂੰ ਅਪਡੇਟ ਰੱਖਣ ਲਈ ਉਤਸ਼ਾਹਿਤ ਕਰ ਰਿਹਾ ਹੈ।
ਆਧਾਰ ਅਪਡੇਟ ਦੀ ਆਖਰੀ ਮਿਤੀ: 14 ਦਸੰਬਰ 2024
ਆਧਾਰ ਅਪਡੇਟ ਫੀਸ: 14 ਦਸੰਬਰ ਤੋਂ ਬਾਅਦ, ਤੁਹਾਨੂੰ ਔਨਲਾਈਨ ਅਪਡੇਟ ਲਈ ₹50 ਦਾ ਭੁਗਤਾਨ ਕਰਨਾ ਹੋਵੇਗਾ।
ਆਨਲਾਈਨ ਆਧਾਰ ਅਪਡੇਟ: ਤੁਸੀਂ 14 ਦਸੰਬਰ ਤੱਕ myAadhaar ਪੋਰਟਲ ਰਾਹੀਂ ਆਧਾਰ ਨੂੰ ਮੁਫ਼ਤ ਵਿੱਚ ਅਪਡੇਟ ਕਰ ਸਕਦੇ ਹੋ।
ਆਧਾਰ ਅਪਡੇਟ ਕਰਨ ਦਾ ਆਨਲਾਈਨ ਤਰੀਕਾ
ਆਧਾਰ ਵੈੱਬਸਾਈਟ myaadhaar.uidai.gov.in 'ਤੇ ਜਾਓ।
ਰਜਿਸਟਰਡ ਨੰਬਰ 'ਤੇ ਪ੍ਰਾਪਤ ਆਧਾਰ ਨੰਬਰ ਅਤੇ ਓਟੀਪੀ ਦੀ ਮਦਦ ਨਾਲ ਲੌਗਇਨ ਕਰੋ।
ਆਪਣੀ ਪਛਾਣ ਅਤੇ ਪਤੇ ਦੇ ਵੇਰਵਿਆਂ ਦੀ ਸਮੀਖਿਆ ਕਰੋ, ਜਾਣਕਾਰੀ ਨੂੰ ਅਪਡੇਟ ਕਰਨ ਲਈ ਡ੍ਰੌਪ-ਡਾਉਨ ਮੀਨੂ ਤੋਂ ਦਸਤਾਵੇਜ਼ ਵਿਕਲਪ ਦੀ ਚੋਣ ਕਰੋ।
ਧਿਆਨ ਵਿੱਚ ਰੱਖੋ ਕਿ ਤੁਹਾਡੇ ਦੁਆਰਾ ਅਪਡੇਟ ਕੀਤੀ ਜਾ ਰਹੀ ਫਾਈਲ ਦਾ ਆਕਾਰ 2MB ਤੋਂ ਘੱਟ ਹੋਣਾ ਚਾਹੀਦਾ ਹੈ ਅਤੇ ਇਹ JPEG, PNG, ਜਾਂ PDF ਫਾਰਮੈਟ ਵਿੱਚ ਹੋਣਾ ਚਾਹੀਦਾ ਹੈ।
ਬਿਹਤਰ ਹੋਵੇਗਾ ਕਿ ਤੁਸੀਂ ਆਖਰੀ ਸਮੇਂ 'ਤੇ ਸਰਵਰ ਡਾਊਨ ਵਰਗੀਆਂ ਸਮੱਸਿਆਵਾਂ ਤੋਂ ਬਚਣ ਲਈ ਆਧਾਰ ਵੇਰਵਿਆਂ ਨੂੰ ਅਪਡੇਟ ਕਰਨ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕਰੋ।