ਆਧਾਰ ਨੰਬਰ ਰਾਹੀਂ ਕੋਈ ਵੀ ਹਾਸਲ ਕਰ ਸਕਦਾ ਹੈ ਤੁਹਾਡੇ ਬੈਂਕ ਦੀ ਜਾਣਕਾਰੀ

Wednesday, Jan 10, 2018 - 09:10 PM (IST)

ਆਧਾਰ ਨੰਬਰ ਰਾਹੀਂ ਕੋਈ ਵੀ ਹਾਸਲ ਕਰ ਸਕਦਾ ਹੈ ਤੁਹਾਡੇ ਬੈਂਕ ਦੀ ਜਾਣਕਾਰੀ

ਨਵੀਂ ਦਿੱਲੀ— ਯੂ. ਆਈ. ਡੀ. ਏ. ਆਈ. ਨੇ ਆਪਣੀ ਬੈਂਕ ਮੈਪਰ ਵੈੱਬਸਾਈਟ ਦੇ ਰਾਹੀ ਲੋਕਾਂ ਨੂੰ ਇਹ ਜਾਂਚ ਕਰਨ ਦੀ ਸੁਵਿਧਾ ਦਿੱਤੀ ਹੋਈ ਹੈ ਕਿ ਉਨ੍ਹਾਂ ਦਾ ਬੈਂਕ ਅਕਾਉਂਟ ਆਧਾਰ ਨਾਲ ਲਿੰਕ ਹੈ ਜਾਂ ਨਹੀਂ। ਇਸ ਆਨਲਾਈਨ ਸਰਵਿਸ ਦਾ ਇਸਤੇਮਾਲ ਕਰਨ ਲਈ ਯੂਜ਼ਰ ਦੇ ਰਜ਼ਿਸਟਰਡ ਮੋਬਾਈਲ ਨੰਬਰ 'ਤੇ ਇਕ ਓ. ਟੀ. ਪੀ. ਭੇਜਿਆ ਜਾਂਦਾ ਹੈ। ਜਿਸ ਦੇ ਜ਼ਰੀਏ ਯੂਜ਼ਰ ਇਹ ਦੇਖ ਸਕਦੇ ਹਨ ਕਿ ਉਨ੍ਹਾਂ ਦਾ ਆਧਾਰ ਨੰਬਰ ਕਿਹੜੇ ਬੈਂਕ ਅਕਾਊਂਟ ਨਾਲ ਲਿੰਕ ਹੈ। ਹਾਲਾਂਕਿ ਇਹ ਜਾਂਚ ਕਰਨ ਦਾ ਇਕ ਹੋਰ ਤਰੀਕਾ ਵੀ ਹੈ ਪਰ ਨਿਰਾਸ਼ਾਜਨਕ ਗੱਲ ਇਹ ਵੀ ਹੈ ਕਿ ਇਸ ਦੇ ਲਈ ਕਿਸੇ ਓ. ਟੀ. ਪੀ. ਦੇ ਆਰਥੇਂਟਿਕੇਸ਼ਨ ਦੀ ਲੋੜ ਵੀ ਨਹੀਂ ਹੁੰਦੀ ਹੈ। ਇਸ ਦਾ ਮਤਲਬ ਇਹ ਹੈ ਕਿ ਤੁਹਾਡੀ ਆਧਾਰ ਆਈ. ਡੀ. ਦੀ ਜਾਣਕਾਰੀ ਰੱਖਣ ਵਾਲਾ ਕੋਈ ਵੀ ਵਿਅਕਤੀ ਇਹ ਦੇਖ ਸਕਦਾ ਹੈ ਕਿ ਤੁਹਾਡਾ ਕਿਹੜਾ ਅਕਾਊਂਟ ਆਧਾਰ ਨਾਲ ਲਿੰਕ ਹੈ।
ਦਸੰਬਰ ਦੇ ਅਖੀਰ 'ਚ ਯੂ. ਆਈ. ਡੀ. ਏ. ਆਈ. ਨੇ ਇਕ ਨੰਬਰ ਟਵੀਟ ਕੀਤਾ ਸੀ। ਜਿਸ ਜ਼ਰੀਏ ਕੋਈ ਵੀ ਐੱਸ. ਐੱਮ. ਐੱਸ. ਦੇ ਜ਼ਰੀਏ ਆਧਾਰ ਨਾਲ ਲਿੰਕ ਅਕਾਊਂਟ ਦੀ ਜਾਂਚ ਕਰ ਸਕਦਾ ਹੈ। 
ਇੰਝ ਕਰਦਾ ਹੈ ਇਹ ਤਰੀਕਾ ਕੰਮ
1 ਆਪਣੇ ਫੋਨ ਤੋਂ *99*99*1# ਡਾਇਲ ਕਰੋ। ਇਸ ਮੈਸੇਜ ਲਈ ਤੁਹਾਨੂੰ 50 ਪੈਸੇ ਦੀ ਕੀਮਤ ਦੇਣੀ ਪਵੇਗੀ।
2 ਇਸ ਤੋਂ ਬਾਅਦ ਤੁਹਾਨੂੰ ਇਕ ਡਾਇਲਾਗ ਬਾਕਸ ਦਿਸੇਗਾ ਅਤੇ ਤੁਹਾਡੇ ਤੋਂ 12 ਅੰਕਾਂ ਵਾਲਾ ਆਧਾਰ ਨੰਬਰ ਪੁੱਛਿਆ ਜਾਵੇਗਾ।
3 ਜਦੋਂ ਤੁਸੀਂ ਆਧਾਰ ਨੰਬਰ ਲਿਖਦੇ ਹੋ ਤਾਂ ਤੁਹਾਡੇ ਨੰਬਰ ਦੀ ਪੁਸ਼ਟੀ ਕਰਨ ਜਾਂ ਇਸ ਨੂੰ ਬਦਲਣ ਨੂੰ ਕਿਹਾ ਜਾਵੇਗਾ।
4 ਹੁਣ ਤੁਹਾਨੂੰ ਆਧਾਰ ਨਾਲ ਲਿੰਕ, ਬੈਂਕ ਅਕਾਊਂਟ ਦੀ ਜਾਣਕਾਰੀ ਦਿਸ ਜਾਵੇਗੀ।
ਯੂ. ਆਈ. ਡੀ. ਏ. ਆਈ. ਦੀ ਐੱਸ. ਐੱਮ. ਐੱਸ. ਆਧਾਰਿਤ ਸਰਵਿਸ 'ਚ ਆਧਾਰ ਧਾਰਕ ਦੇ ਰਜਿਸਟਰਡ ਮੋਬਾਈਲ ਨੰਬਰ ਤੇ ਕੋਈ ਓ. ਟੀ. ਪੀ. ਨਹੀਂ ਭੇਜਿਆ ਜਾਂਦਾ। ਇਸ ਤੋਂ ਇਲਾਵਾ, ਕਿਸੇ ਨੇ ਬੈਂਕ ਨਾਲ ਜੁੜੀ ਜਾਣਕਾਰੀ ਜਾਂਚੀ ਹੈ ਇਸ ਦੀ ਜਾਣਕਾਰੀ ਵੀ ਆਧਾਰ ਧਾਰਕ ਨੂੰ ਨਹੀਂ ਮਿਲਦੀ।


Related News