ਮੁਫ਼ਤ ''ਚ ਅਪਡੇਟ ਕਰੋ ਆਧਾਰ ਕਾਰਡ, ਜਾਣੋ ਆਫਲਾਈਨ-ਆਨਲਾਈਨ ਤਰੀਕਾ, ਦੇਰ ਕੀਤੀ ਤਾਂ ਦੇਣਾ ਹੋਵੇਗਾ ਚਾਰਜ
Wednesday, Sep 11, 2024 - 07:44 AM (IST)
ਨੈਸ਼ਨਲ ਡੈਸਕ : ਜੇਕਰ ਤੁਹਾਡੇ ਆਧਾਰ ਕਾਰਡ ਨੂੰ ਬਣੇ ਹੋਏ 10 ਸਾਲ ਹੋ ਗਏ ਹਨ ਅਤੇ ਤੁਸੀਂ ਅਜੇ ਤੱਕ ਇਸ ਨੂੰ ਅਪਡੇਟ ਨਹੀਂ ਕੀਤਾ ਹੈ ਤਾਂ ਤੁਹਾਡੇ ਕੋਲ ਇਸ ਨੂੰ ਅਪਡੇਟ ਕਰਨ ਦਾ ਆਖਰੀ ਮੌਕਾ ਹੈ। ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਮੁਤਾਬਕ, ਤੁਹਾਨੂੰ 14 ਸਤੰਬਰ ਤੱਕ ਆਪਣਾ ਆਧਾਰ ਕਾਰਡ ਅਪਡੇਟ ਕਰਨਾ ਹੋਵੇਗਾ। ਇਸ ਪ੍ਰਕਿਰਿਆ ਤਹਿਤ ਤੁਹਾਨੂੰ ਆਪਣੇ ਆਧਾਰ ਕਾਰਡ ਵਿਚ ਦਿੱਤੀ ਗਈ ਜਾਣਕਾਰੀ ਨੂੰ ਠੀਕ ਕਰਨ ਲਈ ਪਤੇ ਦੇ ਸਬੂਤ ਅਤੇ ਪਛਾਣ ਦੇ ਸਬੂਤ ਦੀ ਲੋੜ ਹੋਵੇਗੀ, ਜਿਵੇਂ ਕਿ ਪਤਾ, ਨਾਂ ਜਾਂ ਜਨਮ ਮਿਤੀ।
ਜੇਕਰ ਤੁਸੀਂ ਅਜੇ ਤੱਕ ਆਪਣੀ ਆਧਾਰ ਕਾਰਡ ਦੀ ਜਾਣਕਾਰੀ ਨੂੰ ਅਪਡੇਟ ਨਹੀਂ ਕੀਤਾ ਹੈ ਤਾਂ ਤੁਹਾਡੇ ਕੋਲ ਅਜਿਹਾ ਕਰਨ ਲਈ ਬਹੁਤ ਘੱਟ ਸਮਾਂ ਬਚਿਆ ਹੈ। ਤੁਸੀਂ ਆਪਣੇ ਆਧਾਰ ਕਾਰਡ ਦੀ ਜਾਣਕਾਰੀ ਘਰ ਬੈਠੇ ਹੀ ਅਪਡੇਟ ਕਰ ਸਕਦੇ ਹੋ ਅਤੇ ਬਿਲਕੁਲ ਮੁਫ਼ਤ। ਇਹ ਕੰਮ ਕਰਨ ਲਈ ਤੁਹਾਨੂੰ ਸਿਰਫ਼ ਦੋ ਮਿੰਟ ਲੱਗਣਗੇ।
UIDAI ਨੇ ਸਪੱਸ਼ਟ ਕੀਤਾ ਹੈ ਕਿ ਤੁਹਾਨੂੰ 14 ਸਤੰਬਰ ਤੱਕ ਆਧਾਰ ਕਾਰਡ ਅਪਡੇਟ ਕਰਨ ਲਈ ਕੋਈ ਫੀਸ ਨਹੀਂ ਦੇਣੀ ਪਵੇਗੀ। ਆਧਾਰ ਕਾਰਡ 12 ਅੰਕਾਂ ਵਾਲਾ ਵਿਲੱਖਣ ਪਛਾਣ ਨੰਬਰ ਹੈ, ਜੋ ਬਾਇਓਮੈਟ੍ਰਿਕ ਅਤੇ ਜਨਸੰਖਿਆ ਜਾਣਕਾਰੀ 'ਤੇ ਆਧਾਰਿਤ ਹੈ। ਇਸ ਲਈ ਸਮੇਂ ਦੀ ਪਾਬੰਦੀ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਆਧਾਰ ਕਾਰਡ ਨੂੰ ਜਲਦੀ ਤੋਂ ਜਲਦੀ ਅਪਡੇਟ ਕਰੋ।
ਮੁਫ਼ਤ 'ਚ ਅਪਡੇਟ ਕਰੋ
ਸਭ ਤੋਂ ਪਹਿਲਾਂ UIDAI ਦੀ ਵੈੱਬਸਾਈਟ www.uidai.gov.in 'ਤੇ ਜਾਓ। ਇਸ ਤੋਂ ਬਾਅਦ ਆਪਣੀ ਪਸੰਦ ਦੀ ਭਾਸ਼ਾ ਚੁਣੋ। ਇੱਥੇ 'My Aadhaar' ਵਿਕਲਪ 'ਤੇ ਕਲਿੱਕ ਕਰੋ ਅਤੇ ਮੇਨੂ ਤੋਂ 'Update Your Aadhaar' ਨੂੰ ਚੁਣੋ। ਇਸ ਤੋਂ ਬਾਅਦ ਉਪਭੋਗਤਾਵਾਂ ਨੂੰ 'Update Aadhaar Details (Online)' ਪੇਜ 'ਤੇ ਰੀਡਾਇਰੈਕਟ ਹੋ ਜਾਣਗੇ। ਹੁਣ 'Document Update' 'ਤੇ ਕਲਿੱਕ ਕਰੋ। ਪੇਜ 'ਤੇ ਪਹੁੰਚਣ ਤੋਂ ਬਾਅਦ ਉਪਭੋਗਤਾਵਾਂ ਨੂੰ ਆਪਣਾ UID ਨੰਬਰ ਅਤੇ ਕੈਪਚਾ ਕੋਡ ਦਰਜ ਕਰਨਾ ਹੋਵੇਗਾ। ਇਸ ਤੋਂ ਬਾਅਦ 'Send OTP' 'ਤੇ ਕਲਿੱਕ ਕਰੋ। ਇਸ ਦੇ ਨਾਲ ਹੀ ਉਪਭੋਗਤਾਵਾਂ ਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ OTP ਪ੍ਰਾਪਤ ਹੋਵੇਗਾ। OTP ਦਾਖਲ ਕਰਨ ਤੋਂ ਬਾਅਦ 'ਲੌਗਇਨ' 'ਤੇ ਕਲਿੱਕ ਕਰੋ। ਹੁਣ ਉਪਭੋਗਤਾਵਾਂ ਨੂੰ ਉਹ ਵੇਰਵਿਆਂ ਦੀ ਚੋਣ ਕਰਨੀ ਹੋਵੇਗੀ ਜੋ ਉਹ ਅਪਡੇਟ ਕਰਨਾ ਚਾਹੁੰਦੇ ਹਨ ਅਤੇ ਫਿਰ ਨਵੀਂ ਜਾਣਕਾਰੀ ਭਰਨੀ ਹੈ।
ਅਪਡੇਟ ਕੀਤੀ ਜਾਣਕਾਰੀ ਪ੍ਰਦਾਨ ਕਰਨ ਤੋਂ ਬਾਅਦ ਉਪਭੋਗਤਾਵਾਂ ਨੂੰ 'ਸਬਮਿਟ' 'ਤੇ ਕਲਿੱਕ ਕਰਨਾ ਹੋਵੇਗਾ ਅਤੇ ਲੋੜੀਂਦੇ ਦਸਤਾਵੇਜ਼ਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਨੂੰ ਅਪਲੋਡ ਕਰਨਾ ਹੋਵੇਗਾ। ਅੰਤ ਵਿਚ 'Submit Update Request' 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਉਪਭੋਗਤਾਵਾਂ ਨੂੰ ਬੇਨਤੀ ਦੀ ਸਥਿਤੀ ਨੂੰ ਟਰੈਕ ਕਰਨ ਲਈ SMS ਦੁਆਰਾ URN ਨੰਬਰ ਪ੍ਰਾਪਤ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8