IPL ''ਚ ਸੱਟੇਬਾਜ਼ੀ ਨੂੰ ਲੈ ਕੇ ਹੋਈ ਝੜਪ, ਨੌਜਵਾਨ ਦਾ ਗੋਲੀ ਮਾਰ ਕੇ ਕਤਲ

Wednesday, Oct 28, 2020 - 05:36 PM (IST)

IPL ''ਚ ਸੱਟੇਬਾਜ਼ੀ ਨੂੰ ਲੈ ਕੇ ਹੋਈ ਝੜਪ, ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਅਲੀਗੜ੍ਹ (ਭਾਸ਼ਾ)— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੈਚ 'ਤੇ ਕਥਿਤ ਤੌਰ 'ਤੇ ਸੱਟਾ ਲਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਅਲੀਗੜ੍ਹ ਦੇ ਪੁਰਾਣੇ ਸ਼ਹਿਰ ਇਲਾਕੇ ਵਿਚ ਇਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਸੂਤਰਾਂ ਮੁਤਾਬਕ ਮੰਗਲਵਾਰ ਰਾਤ ਮੋਟਰਸਾਈਕਲ ਕਾਰਨ ਹੋਏ ਹਾਦਸੇ ਮਗਰੋਂ ਮਾਮੂਲੀ ਝੜਪ ਤੋਂ ਬਾਅਦ ਦੋ ਨੌਜਵਾਨਾਂ ਨੇ ਸ਼ਾਕਿਟ ਨਾਂ ਦੇ 24 ਸਾਲਾ ਨੌਜਵਾਨ ਦਾ ਗੋਲੀ ਮਾਰ ਕਰ ਕਤਲ ਕਰ ਦਿੱਤਾ

ਇਹ ਵੀ ਪੜ੍ਹੋ: ਨਿਕਿਤਾ ਕਤਲਕਾਂਡ 'ਚ ਦੋਸ਼ੀ ਨੇ ਕਬੂਲਿਆ ਘਿਨੌਣਾ ਸੱਚ, ਇਸ ਵਜ੍ਹਾ ਕਰਕੇ ਮਾਰੀ ਸੀ ਗੋਲ਼ੀ

 

ਹਾਲਾਂਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਇਲਾਕਾ ਆਈ. ਪੀ. ਐੱਲ. 'ਤੇ ਸੱਟਾ ਲਾਉਣ ਦਾ ਗੜ੍ਹ ਬਣ ਚੁੱਕਾ ਹੈ ਅਤੇ ਸੱਟੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਪੁਰਾਣੀ ਰੰਜਿਸ਼ ਹੈ, ਜਿਸ ਵਜ੍ਹਾ ਤੋਂ ਇਹ ਘਟਨਾ ਵਾਪਰੀ। ਸੀਨੀਅਰ ਪੁਲਸ ਸੁਪਰਡੈਂਟ ਮੁਨੀਰਾਜ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਲਾਤ ਦੇ ਮੱਦੇਨਜ਼ਰ ਖੇਤਰ ਵਿਚ ਵੱਡੇ ਪੱਧਰ 'ਤੇ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਇਸ ਸਮੇਂ ਹਾਲਾਤ ਪੂਰੀ ਤਰ੍ਹਾਂ ਕਾਬੂ ਵਿਚ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਦੂਜੇ ਦੀ ਭਾਲ ਜਾਰੀ ਹੈ। ਸੀਨੀਅਰ ਪੁਲਸ ਅਧਿਕਾਰੀ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਨਿਕਿਤਾ ਕਤਲਕਾਂਡ: ਮ੍ਰਿਤਕ ਕੁੜੀ ਦੇ ਘਰ ਪੁੱਜੀ SIT ਟੀਮ, ਪਰਿਵਾਰ ਵਾਲਿਆਂ ਨੂੰ ਕੀਤੇ ਸਵਾਲ-ਜਵਾਬ


author

Tanu

Content Editor

Related News